ਈਟੀਟੀ ਅਧਿਆਪਕ 28 ਮਾਰਚ ਨੂੰ ਹੋਣਗੇ ਰੋਸ ਮਾਰਚ ਵਿੱਚ ਸ਼ਾਮਿਲ”

ਨਵਾਂ ਸ਼ਹਿਰ,(ਜਤਿੰਦਰ ਪਾਲ ਸਿੰਘ ਕਲੇਰ): ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਦੀ ਇੱਕ ਮੀਟਿੰਗ ਹੋਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਜਿੰਦਰ ਵਿਰਕ ਸੂਬਾ ਆਗੂ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਨੇ ਕਿਹਾ ਕਿ ਪੈਨਸ਼ਨ ਕੋਈ ਖੈਰਾਤ ਨਹੀਂ, ਮੁਲਾਜ਼ਮ ਦਾ ਹੱਕ ਹੈ।ਉਹ ਇਹ ਆਪਣਾ ਖੁਸਿਆ ਹੋਇਆ ਹੱਕ ਲੈਕੇ ਰਹਿਣਗੇ।ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਇਸ ਮੁੱਦੇ ਉੱਤੇ ਮੁਲਾਜਮਾਂ ਨਾਲ ਡੰਗ ਟਪਾਉ ਨੀਤੀਆਂ ਹੀ ਅਪਣਾਦੀਆਂ ਰਹੀਆਂ ਹਨ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ 20 ਸਾਲ ਤੱਕ ਖਜਾਨਾ ਖਾਲੀ ਹੋਣ ਦਾ ਰਾਗ ਹੀ ਅਲਾਪਦੇ ਰਹੇ। ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਪੰਜਾਬ ਅੰਦਰ ਵਿਧਾਇਕਾ ਨੂੰ ਪੈਨਸ਼ਨ ਦੇਣ ਲਈ ਮਾਪਦੰਡ ਹੋਰ ਹਨ ਅਤੇ ਆਪਣੀ ਸਾਰੀ ਜਿੰਦਗੀ ਵਿੱਚ ਕਰੜੀ ਮਿਹਨਤ ਕਰਨ ਵਾਲੇ ਮੁਲਾਜਮਾਂ ਨੂੰ ਹੋਰ ਹਨ।ਉਨ੍ਹਾਂ ਕਿਹਾ ਕਿ ਇੱਕ ਮੁਲਾਜਮ ਆਪਣੀ ਜਿੰਦਗੀ ਦੇ 35-40 ਸਾਲ ਇੱਕ ਵਿਭਾਗ ਦੀ ਸੇਵਾ ਕਰਦਾ ਹੈ, ਉਸ ਨੂੰ ਨਾਮਾਤਰ ਪੈਨਸ਼ਨ ਦਿੱਤੀ ਜਾਂਦੀ ਹੈ, ਜਦੋਂ ਕਿ ਵਿਧਾਇਕ ਜਿੰਨੀ ਵਾਰ ਚੁਣੇ ਚਾਣ, ਉਨ੍ਹਾਂ ਨੂੰ ਉੰਨ੍ਹੀਆਂ ਪੈਨਸ਼ਨਾਂ ਦਿੱਤੀਆਂ ਜਾਂਦੀਆ ਹਨ, ਜੋਕਿ ਤਰਕ ਸੰਗਤ ਨਹੀਂ ਹੈ।ਵਿਰਕ ਨੇ ਕਿਹਾ ਕਿ ਹੁਣ ਮੁਲਾਜਮ ਇਸ ਅਨਿਆ ਦੇ ਵਿਰੁੱਧ ਚੁੱਪ ਕਰਕੇ ਨਹੀਂ ਬੈਠਣਗੇ। ਵਿਰਕ ਨੇ ਦੱਸਿਆ ਕਿ ਨਿਊਂ ਪੈਨਸ਼ਨ ਸਕੀਮ ਤੋਂ ਪੀੜਤ ਸਾਰੇ ਮੁਲਾਜਮ ਹੋ ਰਹੀ 28 ਮਾਰਚ ਨੂੰ ਦੇਸ ਵਿਆਪੀ ਹੜਤਾਲ ਵਿੱਚ ਵੱਧ ਚੜ੍ਹਕੇ ਹਿੱਸਾ ਲੈਣਗੇ।ਉਨ੍ਹਾਂ ਜਿਲ੍ਹੇ ਦੇ ਸਾਰੇ ਮੁਲਾਜਮਾਂ ਨੂੰ ਅਪੀਲ ਕੀਤੀ ਕਿ ਉਹ 28 ਮਾਰਚ ਨੂੰ ਸ਼ਾਮ ਬਾਰਾਦਰੀ ਪਾਰਕ ਨਵਾਂ ਸ਼ਹਿਰ ਪਹੁੰਚ ਕੇ ਰੋਸ਼ ਮਾਰਚ ਵਿੱਚ ਸ਼ਾਮਿਲ ਹੋਣ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਰੋਸ਼ ਮਾਰਚ ਤੋਂ ਬਾਅਦ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਰਾਂਹੀ ਮੁੱਖ ਮੰਤਰੀ ਪੰਜਾਬ ਨੂੰ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਮੰਗ ਪੱਤਰ ਵੀ ਭੇਜਿਆ ਜਾਵੇਗਾ। ਇਸ ਮੌਕੇ ਗੁਰਦਿਆਲ ਮਾਨ ਜਿਲ੍ਹਾ ਕਨਵੀਨਰ, ਨੀਲ ਕਮਲ, ਸਤਨਾਮ ਸਿੰਘ, ਕਮਲਦੀਪ ਚੌਧਰੀ, ਜਸਵਿੰਦਰ ਸਿੰਘ, ਸਪਨਾ ਚੌਧਰੀ, ਸਰੋਜ ਕੁਮਾਰੀ ਵੀ ਮੌਜੂਦ ਸਨ।

Previous articleਆਦਰਸ਼ ਸਕੂਲ ਦੀ ਮੈਨੇਜਮੈਂਟ ਵੱਲੋਂ ਐਮਐਲਏ ਨਰਿੰਦਰ ਕੌਰ ਭਰਾਜ ਨਾਲ ਕੀਤੀ ਮੁਲਾਕਾਤ
Next articleਲੋਕਾ ਦੀ ਪ੍ਰੇਸ਼ਾਨੀ ਦਾ ਸਬੱਬ ਬਣਿਆ ਨਗਰ ਕੌਸਲ ਬਲਾਚੌਰ ਦਾ ਸੀਵਰ