ਨਵਾਂ ਸ਼ਹਿਰ,(ਜਤਿੰਦਰ ਕਲੇਰ): ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਦੇ ਨਿਊ ਪੈਨਸ਼ਨ ਸਕੀਮ ਤੋਂ ਪੀੜਤ ਸਮੂਹ ਮੁਲਾਜਮਾਂ ਵਲੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਪਿਛਲੇ ਕੁਝ ਦਿਨਾਂ ਤੋਂ ਪੋਸਟਰ ਮੁਹਿੰਮ ਸ਼ੁਰੂ ਕੀਤੀ ਹੋਈ ਹੈ।ਇਸ ਪੋਸਟਰ ਮੁਹਿੰਮ ਨੂੰ ਉਸ ਸਮੇਂ ਹੋਰ ਹੁੰਗਾਰਾ ਮਿਲਿਆ ਜਦੋਂ ਵੱਖ-ਵੱਖ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਇੱਕਠੇ ਹੋਕੇ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਪੋਸਟਰ ਜਾਰੀ ਕੀਤਾ।ਜਾਣਕਾਰੀ ਦਿੰਦਿਆ ਬਲਵੰਤ ਰਾਏ ਅਤੇ ਗੁਰਦਿਆਲ ਮਾਨ ਜਿਲ੍ਹਾ ਕਨਵੀਨਰ ਨੇ ਦੱਸਿਆ ਕਿ ਇਸ ਪੋਸਟਰ ਵਿੱਚ ਐਨਪੀਐਸ ਮੁਲਾਜਮਾਂ ਨੇ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਅਤੇ ਪ੍ਰਧਾਨਾਂ ਤੋਂ ਮੰਗ ਕੀਤੀ ਹੈ ਕਿ ਉਹ ਉਨ੍ਹਾਂ ਦੇ ਘਰਾਂ ਵਿੱਚ ਵੋਟ ਮੰਗਣ ਤਾਂ ਹੀ ਆਉਣ ਜੇਕਰ ਉਨ੍ਹਾਂ ਦੀ ਬੰਦ ਹੋਈ ਪੁਰਾਣੀ ਪੈਨਸ਼ਨ ਦੀ ਬਹਾਲੀ ਕਰਵਾ ਸਕਦੇ ਹੋਣ। ਐਨਪੀਐਸ ਮੁਲਾਜਮਾਂ ਨੇ ਕਿਹਾ ਕਿ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਵਲੋਂ ਉਨ੍ਹਾਂ ਨੂੰ ਜੁਬਾਨੀ ਲਾਰੇ ਲਾਏ ਜਾ ਰਹੇ ਹਨ, ਕਿ ਜੇਕਰ ਉਹ ਸੱਤਾ ਵਿੱਚ ਆਉਣਗੇ ਤਾਂ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਜਾਵੇਗੀ, ਪਰ ਹਾਲੇ ਤੱਕ ਕਿਸੇ ਵੀ ਪਾਰਟੀ ਨੇ ਇਸ ਨੰ ਅਮਲੀ ਜਾਮਾ ਪਹਿਨਾਉਦੇ ਹੋਏ ਆਪਣੇ ਚੋਣ ਮੈਨੀਫਿਸਟੋ ਵਿੱਚ ਨਹੀਂ ਪਾਇਆ ਗਿਆ।ਨਿਊ ਪੈਨਸ਼ਨ ਸਕੀਮ ਤੋਂ ਪੀੜਤ ਮੁਲਾਜਮਾਂ ਨੇ ਲੀਡਰਾਂ ਨੂੰ ਇਸ ਗੱਲ ਦੀ ਚਿਤਾਵਨੀ ਦਿੱਤੀ ਕਿ ਉਹ, ਇਸ ਵਾਰ ਕਿਸੇ ਵੀ ਲੀਡਰ ਦੇ ਲਾਰੇ ਵਿੱਚ ਨਹੀਂ ਆਉਣਗੇ। ਜੇਕਰ ਕਿਸੇ ਵੀ ਪਾਰਟੀ ਵਲੋਂ ਮੁਲਾਜਮਾਂ ਦੀ ਇਸ ਮੰਗ ਨੂੰ ਆਪਣੇ ਚੋਣ ਮਨੋਰਥ ਪੱਤਰ ਵਿੱਚ ਨਾ ਪਾਇਆ ਗਿਆ ਤਾਂ ਪੰਜਾਬ ਦੇ ਦੋ ਲੱਖ ਦੇ ਕਰੀਬ ਮੁਲਾਜਮ ਨੋਟਾ ਦੀ ਵਰਤੋਂ ਕਰਕੇ ਆਪਣਾ ਰੋਸ ਜਾਹਿਰ ਕਰਨਗੇ।ਇਸ ਮੌਕੇ ਉਨ੍ਹਾਂ ਦੇ ਨਾਲ ਰਾਕੇਸ਼ ਰਾਏ, ਚਰਨਜੀਤ ਸਿੰਘ ਜਿਲ੍ਹਾ ਪ੍ਰਧਾਨ ਦਰਜਾ ਚਾਰ ਯੂਨੀਅਨ, ਦੀਪਕ ਸਿੰਘ, ਸੁਖਪ੍ਰੀਤ ਸਿੰਘ, ਗੋਰਵ ਕੁਮਾਰ, ਮਿਸ ਸੁਖਦੀਪ ਕੌਰ, ਰਾਜ ਰਾਣੀ ਅਤੇ ਮਨਦੀਪ ਕੁਮਾਰ ਵੀ ਹਾਜਰ ਸਨ।

Previous articleਸੰਤੋਸ਼ ਕਟਾਰੀਆ ਦੀ ਹਾਜਰੀ ਵਿੱਚ ਅਕਾਲੀ, ਕਾਂਗਰਸੀ ਨੇਤਾਵਾਂ ਨੇ ਫੜਿਆ ਆਪ ਦਾ ਪੱਲਾ…
Next articleਕਾਂਗਰਸੀ ਆਗੂ ਅਸੋ਼ਕ ਨਾਨੋਵਾਲ ਵਲੋਂ ਅਜ਼ਾਦ ਉਮੀਦਵਾਰ ਚੋਣ ਲੜਨ ਲਈ ਨਾਮਜਦਗੀ ਪੇਪਰ ਕੀਤੇ ਦਾਖਲ