ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਸਿਹਤ ਵਿਭਾਗ ਦੀਆਂ ਹਦਾਇਤਾ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਸੜੋਆ ਡਾ.ਗੁਰਿੰਦਰਜੀਤ ਸਿੰਘ, ਹੈਲਥ ਇੰਸਪੈਕਟਰ ਅਦਰਸ਼ ਕੁਮਾਰ ਅਤੇ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਮਾਲੇਵਾਲ ਵਿਖੇ ਮਲੇਰੀਆ ਅਵੇਰਨੈਂਸ ਕੈਂਪ ਲਗਾਇਆ ਗਿਆ।ਇਸ ਦੌਰਾਨ ਸਿਹਤ ਵਿਭਾਗ ਦੇ ਕਰਮਚਾਰੀ ਕ੍ਰਾਤੀ ਪਾਲ ਸਿੰਘ ਨੇ ਕਿਹਾ ਕਿ ਗਰਮੀਆਂ ਦੇ ਮੌਸਮ ਵਿੱਚ ਮੱਛਰਾ ਦੀ ਕਾਫੀ ਭਰਮਾਰ ਹੁੰਦੀ ਹੈ।ਇਸ ਦੌਰਾਨ ਮੱਛਰ ਦੇ ਕੱਟਣ ਦੇ ਨਾਲ ਸਾਨੂੰ ਮਲੇਰੀਆ ਬੁਖਾਰ ਹੋਣ ਦਾ ਡਰ ਬਣਿਆ ਰਹਿੰਦਾ ਹੈ।ਜਿਸ ਦੌਰਾਨ ਸਾਨੂੰ ਇਨ੍ਹਾਂ ਤੋਂ ਬਚਾਅ ਲਈ ਆਪਣੇ ਆਲੇ ਦੁਆਲੇ ਸਾਫ ਸਫਾਈ ਜਿਵੇਂ ਕੂਲਰਾ, ਗਮਲਿਆ, ਪੁਰਾਣੇ ਬਰਤਨਾ, ਟਾਇਰਾ ਆਦਿ ਵਿੱਚ ਪਾਣੀ ਖੜਨ ਨਹੀ ਦੇਣਾ ਚਾਹੀਦਾ ਹੈ, ਹਫਤੇ ਵਿੱਚ ਇੱਕ ਦਿਨ ਕੂਲਰ, ਫਰਿੱਜਾ ਦੀ ਟੇ੍ਰਆ ਆਦਿ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਸੁੱਕਾ ਰੱਖਿਆ ਜਾਵੇ।ਇਸ ਤੋਂ ਬਚਾਅ ਲਈ ਆਪਣੇ ਸਰੀਰ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਿਆ ਜਾਵੇ।ਪੁਰੀਆ ਬਾਹਾ ਦੇ ਕੱਪੜਿਆ ਦੀ ਵਰਤੋਂ ਕੀਤੀ ਜਾਵੇ। ਅਗਰ ਕਿਸੇ ਨੂੰ ਤੇਜ਼ ਬੁਖਾਰ, ਸਿਰ ਦਰਦ ਆਦਿ ਦੀ ਸਿ਼ਕਾਇਤ ਹੋਵੇ ਤਾਂ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ।ਇਸ ਮੌਕੇ ਜਸਵਿੰਦਰ ਕੌਰ ਏਐਨਐਮ , ਕਵਿਤਾ ਸੀਐਚਓ, ਕਿਰਨਾ ਦੇਵੀ, ਅਨੀਤਾ, ਬਲਵਿੰਦਰ ਕੌਰ ਆਂਗਣਵਾੜੀ ਵਰਕਰ ਅਤੇ ਸੁਰਜੀਤ ਕੁਮਾਰ ਆਦਿ ਹਾਜ਼ਰ ਸਨ।