ਭਵਾਨੀਗੜ੍ਹ,(ਵਿਜੈ ਗਰਗ): ਨੇੜਲੇ ਪਿੰਡ ਬਲਿਆਲ ਵਿਖੇ ਸਵਰਗੀ ਬਾਬਾ ਬਚਨ ਸਿੰਘ ਦੀ ਯਾਦ ਨੂੰ ਤਾਜਾ ਕਰਦਿਆਂ ਗੁਰਦੁਆਰਾ ਟਿੱਬਾ ਸਰ ਦੀ ਪ੍ਰਬੰਧਕ ਕਮੇਟੀ ਤੇ ਮਸਿੰਦਰ ਸਿੰਘ ਦੇ ਸਹਿਯੋਗ ਨਾਲ ਬੂਟੇ ਲਗਾਏ ਗਏ।ਇਸ ਦੌਰਾਨ ਬੱਚਿਆਂ ਨੂੰ ਬੂਟੇ ਲਗਾਉਣ ਦੀ ਪ੍ਰੇਰਨਾ ਦੇਣ ਦੇ ਮਕਸਦ ਨਾਲ ਸੱਤਿਆ ਭਾਰਤੀ ਸਕੂਲ ਦੇ ਬੱਚਿਆਂ ਨੇ ਪਹੁੰਚ ਕਿ ਇਸ ਮੁਹਿੰਮ ਦੀ ਸੁਰੂਆਤ ਕੀਤੀ।ਬਾਬਾ ਗੁਰਮੁੱਖ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਬਰਕਰਾਰ ਰੱਖਣ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਇਸ ਮੌਕੇ ਜਥੇਦਾਰ ਬਾਬਾ ਬਲਬੀਰ ਸਿੰਘ, ਮਨਮਿੰਦਰ ਸਿੰਘ ਕਲੇਰ, ਰਵਿੰਦਰ ਸਿੰਘ ਮਿੰਟੂ, ਬਹਾਦਰ ਸਿੰਘ ਫੌਜੀ, ਮਨਪ੍ਰੀਤ ਸਿੰਘ ਮਨੀ, ਬੱਬੂ, ਗੁਰਮੁਖ ਸਿੰਘ, ਪਰਮਿੰਦਰ ਸਿੰਘ ਗੋਲੂ, ਅਰਸ਼ ਕਲੇਰ, ਨੇਤਰ ਸਿੰਘ ਪਲੰਬਰ, ਗੁਰਪ੍ਰੀਤ ਸਿੰਘ, ਤੇਜੀ, ਜਗਤਾਰ ਸਿੰਘ ਜੱਗੀ, ਗਿਆਨੀ ਗੁਰਮੁਖ ਸਿੰਘ ਭੱਟੀਵਾਲ ਕਲਾਂ, ਸਤਿਆ ਭਾਰਤੀ ਸਕੂਲ ਦੇ ਵਿਦਿਆਰਥੀ ਤੇ ਸਕੂਲ ਸਟਾਫ ਅਤੇ ਹੋਰ ਸ਼ਾਮਿਲ ਸਨ।

Previous articleਜਗਦੇਵ ਸਿੰਘ ਆਸ਼ਟ ਮੁਨੀਮ ਯੂਨੀਅਨ ਦੇ ਪ੍ਰਧਾਨ ਚੁਣੇ ਗਏ
Next articleਐਮਐਲਏ ਬੀਬੀ ਭਰਾਜ ਨੇ ਘਰਾਚੋਂ ਗੁਰਦੁਆਰਾ ਸਾਹਿਬ ਵਿਖੇ ਟੇਕਿਆ ਮੱਥਾ