ਬਲਾਚੌਰ,(ਜਤਿੰਦਰ ਪਾਲ ਕਲੇਰ): ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਸਾਂਝੇ ਗੱਠਜੋੜ ਦੇ ਉਮੀਦਵਾਰ ਬੀਬੀ ਸੁਨੀਤਾ ਚੌਧਰੀ ਦੀ ਚੋਣ ਮੁਹਿੰਮ ਨੂੰ ਵਿਧਾਨ ਸਭਾ ਬਲਾਚੌਰ ‘ਚ ਪੈਂਦੇ ਪਿੰਡ ਨਿੱਘੀ ਵਿਖੇ ਭਰਵਾ ਹੁੰਗਾਰਾ ਮਿਲਿਆ।ਬੀਬੀ ਸੁਨੀਤਾ ਚੌਧਰੀ ਦੇ ਹੱਕ ਵਿਚ ਔਰਤਾਂ ਦੇ ਵੱਡੇ ਜਨ ਸੈਲਾਬ ਉਨ੍ਹਾਂ ਦੇ ਪਿੰਡ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਐਲਾਨ ਕੀਤਾ ਗਿਆ ਕਿ ਉਹ ਇਸ ਵਾਰ ਪਿੰਡ ਵਿੱਚੋ ਸੁਨੀਤਾ ਚੌਧਰੀ ਦੀ ਜਿੱਤ ਦੀ ਲੀਡ ਵਿੱਚ ਵੋਟਾਂ ਪਾ ਕੇ ਵੱਡਾ ਵਾਧਾ ਕਰਨਗੇ, ਕਿਉਂਕਿ ਉਨ੍ਹਾਂ ਦੇ ਪਿੰਡ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਭਾਗ ਦੌਰਾਨ ਮਰਹੂਮ ਮੁੱਖ ਸੰਸਦੀ ਸਕੱਤਰ ਚੌਧਰੀ ਨੰਦ ਲਾਲ ਵੱਲੋਂ ਕਰਾਏ ਵਿਕਾਸ ਮੀਲ ਪੱਥਰ ਹਨ।ਜਿਨ੍ਹਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਹੈ।ਪਿੰਡ ਵਿੱਚੋਂ ਜਿਸ ਤਰ੍ਹਾਂ ਦਾ ਸਮਰਥਨ ਸਾਂਝੇ ਗੱਠਜੋੜ ਦੇ ਉਮੀਦਵਾਰ ਬੀਬੀ ਸੁਮਿਤਰਾ ਚੌਧਰੀ ਨੂੰ ਪ੍ਰਾਪਤ ਹੋਇਆ ਹੈ, ਉਸ ਤੋਂ ਸਹਿਜੇ ਹੀ ਉਨ੍ਹਾਂ ਦੀ ਜਿੱਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਬੀਬੀ ਸੁਨੀਤਾ ਚੌਧਰੀ ਵੱਲੋਂ ਆਪਣੇ ਸੰਬੋਧਨ ਵਿਚ ਆਖਿਆ ਕਿ ਵਿਧਾਨ ਸਭਾ ਹਲਕਾ ਬਲਾਚੌਰ ਉਨ੍ਹਾਂ ਦਾ ਪਰਿਵਾਰ ਹੈ ਅਤੇ ਇਨ੍ਹਾਂ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਉਹ ਸਦਾ ਰਿਣੀ ਰਹਿਣਗੇ।ਉਨ੍ਹਾਂ ਆਖਿਆ ਕਿ ਮੈਂ ਅਤੇ ਮੇਰਾ ਪਰਿਵਾਰ ਪਿਛਲੇ ਲੰਮੇ ਸਮੇਂ ਤੋਂ ਵਿਧਾਨ ਸਭਾ ਹਲਕਾ ਬਲਾਚੌਰ ਦੇ ਲੋਕਾਂ ਦੇ ਸੁੱਖ ਦੁੱਖ ਵਿੱਚ ਵਿਚਰਦੇ ਆਏ ਹਾਂ ਅਤੇ ਇਹ ਪਰਿਵਾਰਕ ਸਾਂਝ ਹਮੇਸ਼ਾਂ ਹਮੇਸ਼ਾਂ ਹੀ ਇਸੀ ਤਰ੍ਹਾਂ ਕਾਇਮ ਰਹੇਗੀ। ਅਖੀਰ ਵਿਚ ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਪੂਰਨ ਤੌਰ ਤੇ ਭਰੋਸਾ ਹੈ ਕਿ ਲੋਕ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ‘ਚ ਵੱਡੀ ਲੀਡ ਨਾਲ ਜਿਤਾਉਣਗੇ।