ਪੀੜਤਾਂ ਨੂੰ ਮੁਆਵਜਾ ਦਿੱਤਾ ਜਾਵੇ : ਮੱਟੂ

ਗੜਸ਼ੰਕਰ,(ਜਤਿੰਦਰ ਪਾਲ): ਪਿਛਲੀ ਰਾਤ ਕਰੀਬ ਸਵਾ ਅੱਠ ਵਜੇ ਪਿੰਡ ਗੜੀ ਮੱਟੋਂ ਦੀ ਮੱਟੋਂ ਪੱਤੀ ਵਿੱਚ ਸੁਰਿੰਦਰ ਸਿੰਘ ਮੱਟੂ ਪੁੱਤਰ ਦਰਸ਼ਨ ਸਿੰਘ ਦੀ ਕਰੀਬ ਪੰਜ ਕਨਾਲ ਖੜੀ ਕਣਕ ਦੀ ਫਸਲ, ਦਿਲਬਾਗ ਸਿੰਘ ਪੁੱਤਰ ਮੰਗਤਾ ਦਾ ਕਰੀਬ ਇੱਕ ਏਕੜ ਨਾੜ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਨਾਲ ਸੜਕੇ ਸੁਆਹ ਹੋ ਗਈ।ਰਾਤ ਗੜੀ ਮੱਟੋਂ, ਭੰਮੀਆਂ, ਸਦਰਪੁਰ, ਸ਼ਾਹਪੁਰ, ਖਾਨਪੁਰ ਦੇ ਹਿੰਮਤੀ ਲੋਕਾਂ ਨੇ ਟਰੈਕਟਰਾਂ, ਛਾਪਿਆ ਨਾਲ, ਪਾਣੀ ਨਾਲ ਅੱਗ ਤੇ ਕਾਬੂ ਪਾਇਆ।ਮੌਕੇ ਤੇ ਪੁਲਿਸ ਅਧਿਕਾਰੀ, ਮਾਲ ਮਹਿਕਮੇ ਦੇ ਅਧਿਕਾਰੀ, ਸਾਢੇ ਨੌ ਵਜੇ ਹੁਸ਼ਿਆਰਪੁਰ ਤੋਂ ਫਾਇਰ ਬ੍ਗੇਡ ਦੀ ਗੱਡੀ ਵੀ ਪਹੁੰਚ ਗਈ, ਉਦੋਂ ਤੱਕ ਅੱਗ ਬੁੱਝ ਚੁੱਕੀ ਸੀ। ਮਾਲ ਮਹਿਕਮੇ ਦੇ ਪਟਵਾਰੀ ਸੁਖਵਿੰਦਰ ਸਿੰਘ ਨੇ ਮੌਕੇ ਤੇ ਰਿਪੋਰਟ ਬਣਾਈ, ਇਸ ਮੌਕੇ ਕੁਲ ਹਿੰਦ ਕਿਸਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਦਰਸ਼ਨ ਸਿੰਘ ਮੱਟੂ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਤੋਂ ਤੁਰੰਤ ਮੁਆਵਜਾ ਦੀ ਮੰਗ ਕੀਤੀ, ਉਥੇ ਗੜਸ਼ੰਕਰ ਸਬ ਡਵੀਜਨ ਵਿਚ ਫਾਇਰ ਬਰਗੇਡ ਦਾ ਪੱਕਾ ਸਟੇਸ਼ਨ ਬਣਾਉਣ ਦੀ ਮੰਗ ਕੀਤੀ, ਢਿੱਲੀਆਂ ਬਿਜਲੀ ਦੀਆਂ ਤਾਰਾਂ ਦਾ ਪ੍ਬੰਧ ਕੀਤਾ ਜਾਵੇ ਅਤੇ ਲੋਕ ਸਿਗਰਟ, ਬੀੜੀ ਨਾ ਪੀਣ ਦੀ ਅਪੀਲ ਕੀਤੀ।ਇਸ ਮੌਕੇ ਨੰਬਰਦਾਰ ਜਸਵੀਰ ਸਿੰਘ, ਜੁਝਾਰ ਸਿੰਘ ਮੱਟੂ ਸਰਪੰਚ, ਦਿਲਬਾਗ ਸਿੰਘ, ਪਰਮਿੰਦਰ ਸਿੰਘ, ਕੁਲਵਿੰਦਰ ਸਿੰਘ, ਗੁਰਵਿੰਦਰ ਸਿੰਘ, ਕੁਲਦੀਪ ਸਿੰਘ, ਮੋਹਨ ਸਿੰਘ, ਬਲਜਿੰਦਰ ਸਿੰਘ, ਬਲਵੀਰ ਸਿੰਘ, ਸੁਖਵੀਰ ਸਿੰਘ ਅਤੇ ਹੋਰ ਹਾਜਰ ਸਨ।