ਹੁਸ਼ਿਆਰਪੁਰ,(ਰਾਜਦਾਰ ਟਾਇਮਸ): ਨੇਤਰਦਾਨ ਸੰਸਥਾ ਹੁਸ਼ਿਆਰਪੁਰ ਵੱਲੋਂ ਸੰਸਥਾਂ ਦੇ ਪ੍ਰਧਾਨ ਸੁਰੇਸ਼ ਕਪਾਟੀਆ ਦੀ ਅਗਵਾਈ ਵਿੱਚ ਨੇਤਰਦਾਨ ਜਾਗਰੁਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।ਇਸ ਮੁਹਿੰਮ ਬਾਰੇ ਪ੍ਰੋ.ਬਹਾਦਰ ਸਿੰਘ ਸੁਨੇਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਦੇ ਹਰ ਮੈਡੀਕਲ ਸਟੋਰ ਤੇ ਨੇਤਰਦਾਨ ਜਾਗਰੁਕਤਾ ਸੰਬੰਧੀ ਸਟਿੱਕਰ ਅਤੇ ਇਸ਼ਤਿਹਾਰ ਸਮੱਗਰੀ ਮੁਹੱਈਆ ਕਰਵਾਈ ਜਾਵੇਗੀ ਅਤੇ ਦੁਕਾਨਦਾਰ ਆਪਣੇ ਗ੍ਰਾਹਕਾਂ ਨੂੰ ਨੇਤਰਦਾਨ ਕਰਨ ਸੰਬੰਧੀ ਜਾਗਰੁਕ ਕਰਣਗੇ।ਇਸ ਮੁਹਿੰਮ ਨੂੰ ਦਵਾਈ ਵਿਕਰੇਤਾਵਾਂ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।ਮੁਹਿੰਮ ਦੀ ਸ਼ੁਰੂਆਤ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਸਾਹਮਣੇ ਸਥਿਤ ਮੈਡੀਕਲ ਸਟੋਰਾਂ ਤੋਂ ਕੀਤੀ ਗਈ ਇਸ ਸਮੇਂ ਸੰਸਥਾ ਦੇ ਸੀਨੀਅਰ ਉਪ ਪ੍ਰਧਾਨ ਸ.ਜਸਵੀਰ ਸਿੰਘ, ਜਰਨਲ ਸਕੱਤਰ ਸ.ਬਲਜੀਤ ਸਿੰਘ ਅਤੇ ਸ.ਗੁਰਪ੍ਰੀਤ ਸਿੰਘ ਹਾਜ਼ਰ ਸਨ।

Previous articleअनिल कोहली नैश्नल लेबर कोआप्रेटिव फैडरेशन ऑफ इंडिया के डायरैक्टर बनना होशियारपुर के लिए गर्व की बात : अविनाश राय खन्ना
Next articleसीएम भगवंत मान का महाराजा जस्सा सिंह रामगढिय़ा के जन्मदिवस पर पहुंचने पर रामगढिय़ा समाज में उल्लास का वातावरण