ਨਵਾਂਸ਼ਹਿਰ,(ਜਤਿੰਦਰ ਪਾਲ ਸਿੰਘ ਕਲੇਰ): ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਵੱਡੇ ਪੱਧਰ ‘ਤੇ ਸਮਾਜਿਕ ਮੁੱਦਿਆਂ ‘ਤੇ ਕੰਮ ਕਰਨ ਵਾਲੀ ਸੰਸਥਾ ‘ਨਰੋਆ ਪੰਜਾਬ’ ਵਲੋਂ ਨਵ ਜਨਮੇ ਬੱਚਿਆਂ ਨੂੰ ਜੀ ਆਇਆਂ ਆਖਣ ਲਈ ਲੋਹੜੀ ਦਾ ਤਿਉਹਾਰ ਮਨਾਇਆ ਜਾਵੇਗਾ। ਸੰਸਥਾ ਦੇ ਸਰਪ੍ਰਸਤ ਸ.ਬਰਜਿੰਦਰ ਸਿੰਘ ਹੁਸੈਨਪੁਰ ਨੇ ਦੱਸਿਆ ਕਿ ਲੋਹੜੀ ਦਾ ਤਿਉਹਾਰ ਨਾ ਸਿਰਫ ਪਰੰਪਰਾਗਤ ਤਿਉਹਾਰ ਮਨਾਉਣ ਦੇ ਉਦੇਸ਼ ਨਾਲ ਸਗੋਂ ਇਸਦੀ ਅਸਲ ਭਾਵਨਾ ਆਪਸੀ ਪਿਆਰ ਅਤੇ ਸਮਾਜਿਕ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਮਨਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਜੋ ਵੀ ਲੋਕ ਸਾਂਝੇ ਤੌਰ ‘ਤੇ ਲੋਹੜੀ ਮਨਾਉਣ ਦੇ ਇਛੁੱਕ ਹੋਣ ਉਹ ਸੰਸਥਾ ਦੀ ਟੀਮ ਨਾਲ ਸੰਪਰਕ ਕਰ ਸਕਦੇ ਹਨ। ਉਹਨਾਂ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਵਲੋਂ ਜਾਰੀ ਹਿਦਾਇਤਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ।

Previous articleਸਿਆਸੀ ਪਾਰਟੀਆਂ ਇਸਤਰੀ ਜਾਤੀ ਨੂੰ ਅਪਮਾਨਿਤ ਕਰਨ ਤੋਂ ਬਾਜ ਆਉਣ : ਹਰਦੀਪ ਕੌਰ ਬਾਜਵਾ
Next articleभाजपा जिलाध्यक्ष की अध्यक्षता में एसडीएम कार्यालय समक्ष कार्यकर्ताओं ने प्रदर्शन कर दिया धरना