ਭਵਾਨੀਗੜ੍ਹ,(ਵਿਜੈ ਗਰਗ): ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸਰਪ੍ਰਸਤ ਪਰਮਿੰਦਰ ਸਿੰਘ ਢੀਂਡਸਾ ਦੇ ਨਿਰਦੇਸ਼ਾਂ ਦੇ ਤਹਿਤ ਪੰਜਾਬ ਵਿੱਚ ਨੌਜਵਾਨਾਂ ਨੂੰ ਪਾਰਟੀ ਵਿਚ ਵੱਧ ਤੋਂ ਵੱਧ ਸਨਮਾਨ ਦੇਣ ਲਈ ਯੂਥ ਵਿੰਗ ਪੰਜਾਬ ਦੇ ਕਨਵੀਨਰ ਮਨਪ੍ਰੀਤ ਸਿੰਘ ਤਲਵੰਡੀ ਅਤੇ ਅਮਨਵੀਰ ਸਿੰਘ ਚੈਰੀ ਦੀ ਅਗਵਾਈ ਪਿੰਡ ਨਾਗਰਾ ਦੇ ਸਾਬਕਾ ਸਰਪੰਚ ਤਰਸੇਮ ਸਿੰਘ ਬੈਣੀਵਾਲ ਨੂੰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਯੂਥ ਵਿੰਗ ਪੰਜਾਬ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਤਰਸੇਮ ਸਿੰਘ ਨਾਗਰਾ ਨੇ ਕਿਹਾ ਕਿ ਮੈਂ ਪਾਰਟੀ ਦੀ ਚਡ਼੍ਹਦੀ ਕਲਾ ਲਈ ਦਿਨ ਰਾਤ ਇਕ ਕਰਕੇ ਪਾਰਟੀ ਵੱਲੋਂ ਲਾਈ ਡਿਊਟੀ ਪੂਰੀ ਤਨਦੇਹੀ ਨਾਲ ਕੰਮ ਕਰਾਂਗਾ ਅਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਆਮ ਲੋਕਾਂ ਤਕ ਪਹੁੰਚਾਵਾਂਗਾ। ਇਸ ਮੌਕੇ ਗੁਰਤੇਜ ਸਿੰਘ, ਕੁਲਵਿੰਦਰ ਸਿੰਘ ਭੱਟੀਵਾਲ, ਮਾਲਵਿੰਦਰ ਸਿੰਘ ਝਨੇਡ਼ੀ ਸਾਬਕਾ ਸਰਪੰਚ, ਐਡਵੋਕੇਟ ਕੇਵਲ ਸਿੰਘ ਸਜੂੰਮਾ, ਰਾਮ ਸਿੰਘ ਮੱਟਰਾਂ, ਜਗਦੀਸ਼ ਸਿੰਘ ਬਲਿਆਲ, ਹਰਜੀਤ ਸਿੰਘ ਬੀਟਾ, ਨਿਹਾਲ ਸਿੰਘ ਨੰਦਗਡ਼੍ਹ, ਬਲਜਿੰਦਰ ਸਿੰਘ ਗੋਗੀ ਚੰਨੋਂ ,ਮਨਜੀਤ ਸਿੰਘ ਘੁਮਾਣ, ਚਤਵਿੰਦਰ ਸਿੰਘ ਨਾਗਰਾ, ਬਲਕਾਰ ਸਿੰਘ ਨਾਗਰਾ, ਬਲਜੀਤ ਸਿੰਘ, ਬਲਜੀਤ ਸਿੰਘ ਨਾਗਰਾ, ਜਗਰੂਪ ਸਿੰਘ ਨਾਗਰਾ ,ਬਘੇਲ ਸਿੰਘ, ਅਮਰਿੰਦਰ ਸਿੰਘ’ ਜੱਗਾ ਸਿੰਘ, ਕੇਡੀ ਮਾਨ ਸੰਦੀਪ ਦਾਨੀਆ ਡਾ ਸੱਗੂ ਸੇਖੋਂ ,ਗਗਨਦੀਪ ਸੰਧੂ, ਬਲਜੀਤ ਸਿੰਘ ਅਕਬਰਪੁਰ, ਲਖਵਿੰਦਰ ਸਿੰਘ ਸੇਖੂਵਾਸ,ਗੁਰਪ੍ਰੀਤ ਸਿੰਘ ਜੈਕੀ ਸੇਖੂਵਾਸ,ਰਾਮਪਾਲ ਸਿੰਘ ਬਹਿਣੀਵਾਲ, ਮਨਜੀਤ ਕੁਲਾਰਾਂ ਸਰਪੰਚ, ਸਤਵਿੰਦਰ ਲਖਮੀਰਵਾਲਾ, ਸੁਖਮਿੰਦਰ ਸਿੰਘ ਸੰਧਵਾਂ, ਹਰਬੰਸ ਸਿੰਘ ਸਾਬਕਾ ਸਰਪੰਚ ਸੰਘਰੇੜ੍ਹੀ ਆਦਿ ਨੇ ਤਰਸੇਮ ਸਿੰਘ ਬੈਣੀਵਾਲ ਨੂੰ ਸਿਰੋਪੇ ਪਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ।

Previous articleਵਿਕਟੋਰੀਆ ਇੰਟਰਨੈਸ਼ਨਲ ਸਕੂਲ ਦੇ ਅਧਿਆਪਕਾ ਰੀਟਾ ਸਲਾਥੀਆ ਨੂੰ ਕੀਤਾ ਬੈਸਟ ਟੀਚਰ ਐਵਾਰਡ ਨਾਲ ਸਨਮਾਨਿਤ
Next articleਪਿੰਡ ਸਕਰੌਦੀ ਵਿਖੇ ਪਾਰਕ ਬਣਾਉਣ ਦੇ ਕੰਮ ਦੀ ਸ਼ੁਰੂਆਤ