ਭਵਾਨੀਗੜ੍ਹ,(ਵਿਜੈ ਗਰਗ): ਪੰਜਾਬ ਦੇ ਟੋਲ ਪਲਾਜਿਆਂ ਦੇ ਕਰਮਚਾਰੀਆਂ ਨੂੰ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਵਲੋਂ ਪੱਕੇ ਤੌਰ ਤੇ ਜ਼ਿੰਦਰੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਦੀ ਸ਼ੁਰੂਆਤ ਨੈਸ਼ਨਲ ਹਾਈਵੇ ਨੰ ਸੱਤ ਤੋਂ ਕਰ ਦਿੱਤੀ ਹੈ, ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਡਟਮੀ ਹਿਮਾਇਤ ਕੀਤੀ। ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਕਿਹਾ ਕਿ ਪੰਜਾਬ ਵਿੱਚ 12000 ਕਰਮਚਾਰੀ ਟੋਲ ਪਲਾਜ਼ਾ ਤੇ ਨੌਕਰੀ ਕਰਦੇ ਹਨ। ਜਿਨ੍ਹਾਂ ਦੇ ਪਰਿਵਾਰਾਂ ਦਾ ਰੋਜੀ ਰੋਟੀ ਇਸੇ ਕਿੱਤੇ ਨਿਰਭਰ ਸੀ ਜਿਨ੍ਹਾਂ ਨੂੰ ਟੋਲ ਪਲਾਜ਼ਾ ਕੰਪਨੀਆਂ ਵਲੋਂ ਪਿਛਲੇ 10 ਮਹੀਨਿਆਂ ਤੋਂ ਉਜ਼ਰਤਾਂ ਬੰਦ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੈਸ਼ਨਲ ਹਾਈਵੇ ਦੇ ਟੋਲ ਪਲਾਜਿਆਂ ਨੂੰ ਬੰਦ ਹੋਣ ਤੇ ਵੀ ਟੋਲ ਪਲਾਜ਼ਾ ਕੰਪਨੀਆਂ ਨੂੰ ਕਰੋੜਾਂ ਰੁਪਏ ਦਿੱਤੇ ਜਾ ਰਹੇ ਹਨ, ਪਰ ਅੱਗੋਂ ਟੋਲ ਕੰਪਨੀ ਕਰਮਚਾਰੀਆਂ ਨੂੰ ਬਣਦੀਆਂ ਉਜ਼ਰਤਾਂ ਨਹੀਂ ਦੇ ਰਹੀ ਅਜਿਹੇ ਵਿਚ ਟੋਲ ਪਲਾਜਾ ਕਰਮਚਾਰੀਆਂ ਨਾਲ ਸ਼ਰੇਆਮ ਧੱਕੇਸਾਫੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਉਹਨਾਂ ਸਾਰਿਆਂ ਟੋਲ ਪਲਾਜਿਆਂ ਨੂੰ ਜਿੰਦੇ ਲਗਾਏ ਜਾਣਗੇ ਜਿਨ੍ਹਾਂ ਨੇ ਕਰਮਚਾਰੀਆਂ ਨੂੰ ਤਨਖਾਹਾਂ ਨਹੀਂ ਦਿੱਤੀਆਂ। 

ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਬਡਬਰ ਟੋਲ ਪਲਾਜਾ, ਬੁੱਧਵਾਰ ਨੂੰ ਧਰੇੜੀ ਜੱਟਾਂ ਟੋਲ ਪਲਾਜਾ, ਸ਼ੁਕਰਵਾਰ ਨੂੰ ਜੀਂਦਾ ਟੋਲ ਪਲਾਜਾ ਅਤੇ ਸ਼ਨੀਵਾਰ ਨੂੰ ਲਹਿਰਾਬੇਗਾ ਟੋਲ ਪਲਾਜ਼ਾ ਨੂੰ ਜ਼ਿੰਦੇ ਲਗਾਏ ਜਾਣਗੇ, ਬਾਕੀ ਰਹਿੰਦੇ ਟੋਲ ਪਲਾਜ਼ਾ ਲਈ ਅਗਲੀ ਰਣਨੀਤੀ ਜਲਦ ਤਿਆਰ ਕੀਤੀ ਜਾਵੇਗੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ, ਬਲਾਕ ਸਕੱਤਰ ਹਰਜਿੰਦਰ ਸਿੰਘ ਘਰਾਚੋਂ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ, ਸੂਬਾ ਮੀਤ ਪ੍ਰਧਾਨ ਵਰਿੰਦਰ ਸਿੰਘ ਧਰੇੜੀ ਜੱਟਾਂ ਟੋਲ, ਸੂਬਾ ਖਜਾਨਚੀ ਅਮਨਦੀਪ ਸਿੰਘ ਬਡਬਰ, ਸਮਾਣਾ ਟੋਲ ਪਲਾਜ਼ਾ ਪ੍ਰਧਾਨ ਅਮਰਜੀਤ ਸਿੰਘ ਬੰਮਣਾ, ਕਾਲਾ ਝਾੜ ਟੋਲ ਯੂਨੀਅਨ ਪ੍ਰਧਾਨ ਦਵਿੰਦਰਪਾਲ ਸਿੰਘ, ਨਰੈਣ ਸਿੰਘ, ਹਰਜਿੰਦਰ ਸਿੰਘ, ਜਗਤਾਰ ਸਿੰਘ, ਗੁਰਸੇਵਕ ਸਿੰਘ, ਮਲਕੀਤ ਸਿੰਘ,ਸਾਧਾ ਰਾਮ, ਕੁਲਵਿੰਦਰ ਸਿੰਘ, ਤੇਜਪਾਲ ਸ਼ਰਮਾ, ਗੁਰਬਾਜ ਸਿੰਘ, ਸਤਵੰਤ ਸਿੰਘ ਲਾਡੀ, ਨਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਬਲਜਿੰਦਰ ਸਿੰਘ,ਜੀਵਨ ਸਿੰਘ, ਗੁਰਦੀਪ ਸਿੰਘ, ਕੁਲਦੀਪ ਸਿੰਘ,ਨਾਜਰ ਸਿੰਘ, ਮਨਪ੍ਰੀਤ ਸਿੰਘ,ਨਾਜਰ ਖਾਨ, ਗੁਰਜੀਤ ਸਿੰਘ,ਜੀਤੀ ਸਿੰਘ, ਦਵਿੰਦਰ ਸਿੰਘ,ਜਾਕਰ ਹੁਸੈਨ, ਗੁਰਦੀਪ ਸਿੰਘ, ਗੁਲਸ਼ਨ ਸਿੰਘ, ਸੰਦੀਪ ਸਿੰਘ, ਜਗਵਿੰਦਰ ਸਿੰਘ, ਪ੍ਰਦੀਪ ਸਿੰਘ, ਪਰਸ਼ੋਤਮ ਦਾਸ, ਚਰਨਜੀਤ ਸਿੰਘ, ਗੁਰਪ੍ਰੀਤ ਸਿੰਘ ਆਦਿ ਵਰਕਰ ਹਾਜ਼ਰ ਸਨ।  

Previous articleਜਪਹਰ ਸਕਿੱਲ ਡਿਵੈਲਪਮੈਂਟ ਸੁਸਾਇਟੀ ਵੱਲੋਂ ਬਲਿਆਲ ’ਚ ਮੁਫ਼ਤ ਅੱਖਾਂ ਦਾ ਕੈਂਪ
Next articleजिला मजिस्ट्रेट की ओर से दीवाली पर रिटेल पटाखे बेचने के लिए जिले में ड्रा के माध्यम से जारी किए जाएंगे 57 अस्थायी लाइसेंस