ਹੁਸ਼ਿਆਰਪੁਰ, : ਡੇਅਰੀ ਵਿਕਾਸ ਵਿਭਾਗ ਵਲੋਂ ਮੁਹੱਲਾ ਹਰੀ ਨਗਰ ਵਿੱਚ ਮੁਫ਼ਤ ਦੁੱਧ ਪਰਖ ਕੈਂਪ ਲਗਾਇਆ। ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਡੇਅਰੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਕੈਂਪ ਵਿੱਚ ਕੁੱਲ 23 ਸੈਂਪਲ ਲਏ ਗਏ, ਜਿਸ ਵਿਚੋਂ 14 ਸੈਂਪਲਾਂ ਵਿੱਚ ਪਾਣੀ ਪਾਇਆ ਗਿਆ ਅਤੇ 9 ਸੈਂਪਲ ਸਹੀ ਪਾਏ ਗਏ। ਇਸ ਤੋਂ ਇਲਾਵਾ 3 ਸੈਂਪਲ ਯੂਰੀਆ ਦੇ ਟੈਸਟ ਕੀਤੇ ਗਏ ਅਤੇ 4 ਸੈਂਪਲ ਨਿਊਟਰਲਾਈਜਰ ਦੇ ਟੈਸਟ ਕੀਤੇ ਗਏ, ਇਨ੍ਹਾਂ ਵਿੱਚ ਕੋਈ ਵੀ ਹਾਨੀਕਾਰਕ ਪਦਾਰਥ ਨਹੀਂ ਪਾਇਆ ਗਿਆ। ਕੈਂਪ ਦੇ ਸੈਂਪਲ ਟੀਮ ਮੈਂਬਰ ਗੁਰਪੀ੍ਰਤ ਸਿੰਘ, ਵਿਲਿਅਮ ਨੇ ਟੈਸਟ ਕੀਤੇ ਅਤੇ ਕਲੋਨੀ ਵਾਸੀਆਂ ਨੂੰ ਵਧੀਆ ਕੁਆਲਟੀ ਦਾ ਦੁੱਧ ਪੀਣ ਦੇ ਲਈ ਪ੍ਰੇਰਿਤ ਕੀਤਾ ਗਿਆ।

Previous articleहिमाचल में बड़ा हादसा
Next articleआज जरूरत है हमें अपने पंजाबी विरसे तथा पुरातन सभ्याचार से जुडऩे की : श्रीमति किरण नरवाल