ਗਰਮੀ ‘ਚ ਲੋਕ ਹੋਏ ਪ੍ਰੇਸ਼ਾਨ, ਲਿਖਤੀ ਸਮਝੌਤੇ ਤੋਂ ਬਾਅਦ ਖੋਲ੍ਹਿਆ ਜਾਮ

ਨਵਾਂਸ਼ਹਿਰ/ਬਲਾਚੌਰ/ਕਾਠਗੜ੍ਹ,(ਜਤਿੰਦਰ ਪਾਲ ਸਿੰਘ ਕਲੇਰ): ਬਲਾਚੌਰ-ਰੂਪਨਗਰ ਰਾਜ ਮਾਰਗ ‘ਤੇ ਸਥਿਤ ਟੋਲ ਪਲਾਜ਼ਾ ਬੱਛੂਆਂ ਵਿਖੇ ਟੋਲ ਕਰਮਚਾਰੀਆਂ ਦੀਆਂ ਮਨਮਾਨੀਆਂ ਤੋਂ ਪਰੇਸ਼ਾਨ ਰੋਡਵੇਜ਼ ਬੱਸ ਮੁਲਾਜ਼ਮਾਂ ਵਲੋਂ ਹਾਈਵੇ ‘ਤੇ ਜਾਮ ਲਗਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਿਸ ਨੂੰ ਮੌਕੇ ‘ਤੇ ਪਹੁੰਚੀ ਪੁਲਸ ਨੇ ਦੋਹਾਂ ਪਾਰਟੀਆਂ ‘ਚ ਹੋਏ  ਲਿਖਤੀ ਸਮਝੌਤੇ ਤੋਂ ਬਾਅਦ ਖੁਲ੍ਹਵਾਇਆ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਟੋਲ ਪਲਾਜ਼ਾ ਤੇ ਫਾਸਟ ਟੈਗ ਲੱਗੀਆਂ ਬੱਸਾਂ ਲਈ ਕੋਈ ਸਪੈਸ਼ਲ ਲੇਨ ਨਾ ਹੋਣ ਕਾਰਨ ਬੱਸਾਂ ਵਾਲਿਆਂ ਨੂੰ ਆਮ ਲਾਈਨਾਂ ‘ਚੋਂ ਗੁਜ਼ਰਨ ਸਮੇਂ ਕਾਫ਼ੀ ਸਮਾਂ ਲੱਗ ਜਾਂਦਾ ਹੈ।ਇਸ ਪਰੇਸ਼ਾਨੀ ਨੂੰ ਲੈ ਕੇ ਅੱਜ ਜਦੋਂ ਇਕ ਰੋਡਵੇਜ਼ ਦੇ ਮੁਲਾਜ਼ਮ ਨੇ ਟੋਲ ਕਰਮਚਾਰੀ ਨੂੰ ਵੱਖਰੀ ਲੇਨ ਛੱਡਣ ਲਈ ਕਿਹਾ ਤਾਂ ਅੱਗੋਂ ਟੋਲ ਕਰਮਚਾਰੀ ਦੀ ਬੋਲੀ ਗਈ ਕੌੜੀ ਭਾਸ਼ਾ ਨੇ ਮਾਮਲਾ ਵਿਗਾੜ ਦਿੱਤਾ ਜਿਸ ਤੋਂ ਗੁਸਾਏ ਬੱਸਾਂ ਦੇ ਚਾਲਕਾਂ ਨੇ ਬੱਸਾਂ ਟੇਢੀਆਂ ਲਗਾ ਕੇ ਹਾਈਵੇ ਜਾਮ ਕਰ ਦਿੱਤਾ ਅਤੇ ਛੋਟੇ-ਵੱਡੇ ਵਾਹਨਾਂ ਦੀਆਂ ਦੂਰ-ਦੂਰ ਤੱਕ ਲਾਈਨਾਂ ਲੱਗ ਗਈਆਂ। ਕਰੀਬ ਅੱਧਾ ਘੰਟਾ ਲੱਗੇ ਜਾਮ ਵਿੱਚ ਫਸੇ ਲੋਕਾਂ ਨੂੰ ਗਰਮੀ ਦੇ ਮੌਸਮ ਵਿਚ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। 

 

ਉਕਤ ਜਾਮ ਦੀ ਸੂਚਨਾ ਮਿਲਦੇ ਹੀ ਪੁਲਸ ਥਾਣਾ ਕਾਠਗਡ਼੍ਹ ਤੋਂ ਏਐਸਆਈ ਲਛਮਣ ਦਾਸ ਤੇ ਏਐਸਆਈ ਸਿਕੰਦਰ ਸਿੰਘ ਮੌਕੇ ‘ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਟੋਲ ਬੈਰੀਅਰ ਦੇ ਮੈਨੇਜਰ ਤੇ ਰੋਡਵੇਜ਼ ਦੇ ਮੁਲਾਜ਼ਮਾਂ ‘ਚ ਗੱਲਬਾਤ ਜਿਸ ਵਿੱਚ ਰੋਡਵੇਜ਼ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਇਕ ਲੇਨ ਫਾਸਟ ਟੈਗ ਵਾਲੀਆਂ ਬੱਸਾਂ ਲਈ ਖਾਲੀ ਰੱਖੀ ਜਾਵੇ।ਹੋਈ ਗੱਲਬਾਤ ਹੋਈ ਗੱਲਬਾਤ ਤੋਂ ਬਾਅਦ ਅਖੀਰ ਵਿਚ ਟੋਲ ਮੁਲਾਜ਼ਮਾਂ ਤੇ ਰੋਡਵੇਜ਼ ਮੁਲਾਜ਼ਮਾਂ ਵਿਚ ਹੋਏ ਲਿਖਤੀ ਸਮਝੌਤੇ ਵਿਚ ਟੋਲ ਮੁਲਾਜ਼ਮਾਂ ਨੇ ਮੰਨਿਆ ਕਿ ਫਾਸਟ ਟੈਗ ਵਾਲੀਆਂ ਬੱਸਾਂ ਲਈ ਅਪ-ਡਾਉਨ ਵਾਸਤੇ ਇਕ-ਇਕ ਲੇਨ ਖਾਲੀ ਛੱਡੀ ਜਾਵੇਗੀ ਅਤੇ ਇਸ ਦਾ ਅੱਗੇ ਤੋਂ ਪੂਰਾ ਧਿਆਨ ਰੱਖਿਆ ਜਾਵੇਗਾ।ਲਿਖਤੀ ਸਮਝੌਤੇ ਤੋਂ ਬਾਅਦ ਜਾਮ ਖੋਲ੍ਹਿਆ ਗਿਆ ਤੇ ਲੋਕ ਆਪੋ ਆਪਣੀਆਂ ਮੰਜ਼ਲਾਂ ਵੱਲ ਤੁਰੇ।

ਵਰਨਣਯੋਗ ਹੈ ਕਿ ਕਥਿਤ ਜਾਣਕਾਰੀ ਮੁਤਾਬਕ ਇਕ ਤਾਂ ਟੋਲ ਕਰਮਚਾਰੀਆਂ ਦੀ ਬੋਲਣ ਦੀ ਭਾਸ਼ਾ ਸਹੀ ਨਹੀਂ ਹੈ ਅਤੇ ਦੂਜਾ ਉਹ ਮਨਮਾਨੀਆਂ ਕਰਦੇ ਹੋਏ  ਵਾਹਨ ਚਾਲਕਾਂ ਨੂੰ ਪ੍ਰੇਸ਼ਾਨ ਕਰਦੇ ਹਨ।ਲੋਕਾਂ ਦੀ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਵੱਲ ਖਾਸ ਧਿਆਨ ਦਿੱਤਾ ਜਾਵੇ ਕਿਧਰੇ ਇਹ ਨਾ ਹੋਵੇ ਕਿ ਟੋਲ ਕਰਮਚਾਰੀਆਂ ਦੇ ਮਾੜੇ ਵਰਤਾਅ ਕਰਕੇ ਉਨ੍ਹਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇ।ਇਹ ਵੀ ਜ਼ਿਕਰਯੋਗ ਹੈ ਕਿ ਟੋਲ ‘ਤੇ ਐਂਬੂਲੈਂਸ ਲੇਨ ਤੋਂ ਇਲਾਵਾ ਹੋਰ ਕੋਈ ਵੀ ਵੀਆਈਪੀ ਲੇਨ ਨਹੀਂ ਹੈ।

Previous articleਸ਼੍ਰੀ ਚਰਨ ਛੋਹ ਗੰਗਾ ਸ਼੍ਰੀ ਅਮਿ੍ੰਤ ਕੁੰਡ ਸ਼੍ਰੀ ਖੁਰਾਲਗੜ ਸਾਹਿਬ Òਚ ਅਮਿ੍ੰਤਧਾਰਾ ਸਮਾਗਮ 13 ਅਪੈ੍ਲ ਨੂੰ
Next articleविधायक जंगी लाल महाजन ने किया दाना मण्डियों का दौरा