ਭਵਾਨੀਗੜ੍ਹ,(ਵਿਜੈ ਗਰਗ): ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਟਰੱਕ ਯੂਨੀਅਨ ਵਿਖੇ ਹਾੜ੍ਹੀ ਦੇ ਸੀਜ਼ਨ ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਕੀਤੀ ਗਈ।ਤਿੰਨ ਦਿਨਾਂ ਤੋਂ ਅਖੰਡ ਪਾਠ ਪ੍ਰਕਾਸ਼ ਕਰਵਾਏ ਗਏ।ਜਿਨ੍ਹਾਂ ਦੇ ਭੋਗ ਪਾਏ ਗਏ।ਭੋਗ ਪਾਉਣ ਉਪਰੰਤ ਟਰੱਕ ਯੂਨੀਅਨ ਦੇ ਓਪਰੇਟਰ ਇੰਦਰਜੀਤ ਸਿੰਘ ਤੂਰ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।ਇਸ ਮੌਕੇ ਹਲਕਾ ਸੰਗਰੂਰ ਦੇ ਵਿਧਾਇਕ ਨਰਿੰਦਰ ਕੌਰ ਭਰਾਜ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।ਉਨ੍ਹਾਂ ਕਿਹਾ ਕਿ ਪੰਜਾਬ ਪੱਧਰ ਤੇ ਪਹਿਲੇ ਨੰਬਰ ਤੇ ਜਾਣੀ ਜਾਂਦੀ, ਟਰੱਕ ਯੂਨੀਅਨ ਭਵਾਨੀਗੜ੍ਹ ਦੇ ਨਵੇਂ ਬਣੇ ਪ੍ਰਧਾਨ ਹਰਦੀਪ ਸਿੰਘ ਤੂਰ ਨੂੰ ਜੋ ਅਪਰੇਟਰਾਂ ਵੱਲੋਂ ਯੂਨੀਅਨ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।ਉਹ ਇਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਆਮ ਆਦਮੀ ਪਾਰਟੀ ਵੱਲੋਂ ਪੂਰਾ ਵਿਸ਼ਵਾਸ ਦਿਵਾਉਂਦੀ ਹਾਂ ਕਿ  ਟਰੱਕ ਯੂਨੀਅਨ ਨੂੰ ਕਿਤੇ ਵੀ ਕੋਈ ਮੁਸ਼ਕਲ ਆਉਣ ਨਹੀਂ ਦਿੱਤੀ ਜਾਵੇਗੀ, ਕੋਈ ਵੀ ਮਸਲਾ ਮਿਲ ਬੈਠ ਕੇ ਹੱਲ ਕਰਵਾਇਆ ਜਾਵੇਗਾ।ਤਾਂ ਜੋ ਕਿਸੇ ਨੂੰ ਕੋਈ ਵੀ ਮੁਸ਼ਕਲ ਪੇਸ਼ ਨਾ ਆਵੇ।ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਟਰੱਕ ਓਪਰੇਟਰ ਦੂਰ ਦੁਰੇਡੇ ਤੱਕ ਪਬਲਿਕ ਨੂੰ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਉਂਦੇ ਹਨ।ਪ੍ਰਮਾਤਮਾ ਹਮੇਸ਼ਾ ਇਨ੍ਹਾਂ ਆਪਰੇਟਰਾਂ ਅਤੇ ਡਰਾਈਵਰ ਭਰਾਵਾਂ ਨੂੰ ਚੜ੍ਹਦੀ ਕਲਾ ਚ ਰੱਖਣ।ਰਾਗੀ ਸਿੰਘਾਂ ਵੱਲੋਂ ਕੀਰਤਨ ਕੀਤਾ ਗਿਆ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ।ਇਸ ਮੌਕੇ ਟਰੱਕ ਯੂਨੀਅਨ ਦੇ ਸਾਰੇ ਸਾਬਕਾ ਪ੍ਰਧਾਨਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਮਿੱਤਲ, ਪੈਪਸੀਕੋ ਦੇ ਠੇਕੇਦਾਰ ਅਮਰੀਕ ਸਿੰਘ ਤੇ ਸੁਖਚੈਨ ਸਿੰਘ, ਗੁਰਪ੍ਰੀਤ ਸਿੰਘ ਫੱਗੂਵਾਲਾ, ਭੀਮ ਸਿੰਘ ਦੋਧੀ, ਰਾਮ ਗੋਇਲ, ਸਰਬਜੀਤ ਸਿੰਘ ਬਿੱਟੂ, ਨਿਰਭੈ ਢਿੱਲੋਂ, ਕੁਲਦੀਪ ਸਿੰਘ ਚਹਿਲ, ਲੱਖਾਂ ਫੱਗੂਵਾਲਾ, ਨਿਰਭੈ ਤੂਰ, ਗੁੱਡੂ ਨੰਬਰਦਾਰ, ਨਰਿੰਦਰ ਬਲਿਆਲ, ਵੱਡੀ ਗਿਣਤੀ ਵਿਚ ਟਰੱਕ ਯੂਨੀਅਨ ਦੇ ਅਪਰੇਟਰ ਤੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਹਾਜ਼ਰ ਸਨ।

Previous articleप्रदेश के हर क्षेत्र में करवाए जाएंगे रिकार्ड तोड़ विकास कार्य : ब्रम शंकर जिंपा
Next articleलोइंपा के सिमरजीत बैंस को अदालत ने किया भगोड़ा करार