ਭਵਾਨੀਗੜ੍ਹ,(ਵਿਜੈ ਗਰਗ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਟਰੱਕ ਯੂਨੀਅਨਾਂ ਬਹਾਲ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਅੱਜ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਟਰੱਕ ਯੂਨੀਅਨ ਵਿਖੇ  ਲੱਡੂ ਵੰਡ ਕੇ ਖੁਸ਼ੀ ਮਨਾਈ ਗਈ।ਟਰੱਕ ਯੂਨੀਅਨ ਦੇ ਮੌਜੂਦਾ ਪ੍ਰਧਾਨ ਤੇ ਸਾਬਕਾ ਪ੍ਰਧਾਨਾਂ ਨੇ ਇੱਕ-ਦੂਜੇ ਦਾ ਮੂੰਹ ਮਿੱਠਾ ਕਰਵਾਇਆ। ਟਰੱਕ ਯੂਨੀਅਨ ਦੇ  ਸੂਬਾ ਮੀਤ ਪ੍ਰਧਾਨ ਵਿਪਨ ਸ਼ਰਮਾ ਨੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਤੇ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਤੂਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਟਰੱਕ ਯੂਨੀਅਨ ਭੰਗ ਹੋਣ ਦੇ ਬਾਵਜੂਦ ਪਿਛਲੇ ਪੰਜ ਸਾਲਾਂ ਤੋਂ ਵਿਜੈ ਇੰਦਰ ਸਿੰਗਲਾ ਮੰਤਰੀ ਪੰਜਾਬ ਵੱਲੋਂ ਯੂਨੀਅਨ ਨੂੰ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ, ਟਰੱਕ ਯੂਨੀਅਨ ਦੇ ਹਿੱਤਾਂ ਲਈ ਅੱਗੇ ਹੋ ਕੇ ਖੜ੍ਹਦੇ ਰਹੇ।ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਮੰਤਰੀ ਸਿੰਗਲਾ ਧੰਨਵਾਦ ਕੀਤਾ ਅਤੇ ਕਿਹਾ ਕਿ ਟਰੱਕ ਯੂਨੀਅਨ ਨੇ ਹਮੇਸ਼ਾਂ ਏਕੇ ਦਾ ਸਬੂਤ ਦਿੱਤਾ। ਜਿੱਥੇ ਕਿ ਟਰੱਕ ਯੂਨੀਅਨ ਦੇ ਮੌਜੂਦਾ ਪ੍ਰਧਾਨ ਸੁਖਜਿੰਦਰ ਸਿੰਘ ਬਿੱਟੂ ਤੂਰ ਅਤੇ ਸਾਰੇ ਸਾਬਕਾ ਪ੍ਰਧਾਨ ਮਿਲਜੁਲ ਕੇ ਟਰੱਕ ਯੂਨੀਅਨ ਦੇ ਹਿੱਤਾਂ ਲਈ ਏਕੇ ਦਾ ਸਬੂਤ ਦਿੱਤਾ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਚਹਿਲ ਸੂਬਾ ਜਰਨਲ ਸਕੱਤਰ, ਗੁਰਤੇਜ ਸਿੰਘ ਝਨੇੜੀ  ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਜਗਮੀਤ ਸਿੰਘ ਭੋਲਾ ਸਾਬਕਾ ਪ੍ਰਧਾਨ, ਗੋਗੀ ਨਾਰਾਇਣਗਡ਼੍ਹ, ਅਮਰਜੀਤ ਸਿੰਘ ਤੂਰ, ਮੋਹਿਤ ਕੁਮਾਰ, ਜੋਗਾ ਫੱਗੂਵਾਲੀਆ, ਅਜਾਇਬ ਸਿੰਘ ਬਾਲਦ, ਲੱਖਾਂ ਫੱਗੂਵਾਲੀਆ ਆਦਿ ਹਾਜ਼ਰ ਸਨ।              

Previous articleਅਜ਼ਾਦ ਪ੍ਰੈਸ ਐਂਡ ਵੈਲਫੇਅਰ ਕਲੱਬ ਨੇ ਨਵੇਂ ਸਾਲ ਦੀ ਆਮਦ ਤੇ ਕੀਤੀ ਪਹਿਲੀ ਮੀਟਿੰਗ
Next articleविधान सभा चुनाव सुचारु तरीके से करवाने के लिए न छोड़ी जाए कोई कमी: अपनीत रियात