ਦਸੂਹਾ,(ਰਾਜਦਾਰ ਟਾਇਮਸ): ਜੇਸੀ ਡੀਏਵੀ ਕਾਲਜ ਦੇ ਐਨਐਸਐਸ ਯੂਨਿਟ ਵਲੋਂ ਭਾਰਤ ਸਰਕਾਰ ਦੇ ਯੁਵਾ ਵਿਭਾਗ ਅਤੇ ਖੇਡ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੰਤਰ-ਰਾਸ਼ਟਰੀ ਵਾਤਾਵਰਣ ਦਿਵਸ’ ਮਨਾਇਆ ਗਿਆ। ਜਿਸ ਦੇ ਮੁੱਖ ਮਹਿਮਾਨ ਸਮਾਜ ਸੁਧਾਰਕ ਅਤੇ ਵਾਤਾਵਰਨ ਪ੍ਰੇਮੀ ਗੌਤਮ ਰਿਸ਼ੀ ਸਨ।ਪ੍ਰਿੰਸੀਪਲ ਪ੍ਰੋ.ਕਮਲ ਕਿਸ਼ੋਰ ਨੇ ਮੁੱਖ ਮਹਿਮਾਨ ਗੌਤਮ ਰਿਸ਼ੀ ਨੂੰ ‘ਜੀ ਆਇਆਂ’ ਕਹਿੰਦਿਆਂ ਅੰਤਰ ਰਾਸ਼ਟਰੀ ਵਾਤਾਵਰਨ ਦਿਵਸ ਦੀ ਪ੍ਰਸੰਗਿਕਤਾ ਬਾਰੇ ਚਰਚਾ ਕੀਤੀ। ਮੁੱਖ ਮਹਿਮਾਨ ਗੌਤਮ ਰਿਸ਼ੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੂਸ਼ਿਤ ਹੋ ਚੁੱਕੇ ਵਾਤਾਵਰਣ ਦੀ ਸਾਂਭ ਸੰਭਾਲ ਲਈ ਵੱਧ ਤੋਂ ਵੱਧ ਦਰੱਖਤ ਲਗਾਉਣੇ ਚਾਹੀਦੇ ਹਨ।ਵਾਇਸ ਪ੍ਰਿੰਸੀਪਲ ਪ੍ਰੋ.ਰਾਕੇਸ਼ ਮਹਾਜਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਵਿੱਖ ਦੇ ਬਚਾਅ ਲਈ ਵੱਧ ਤੋਂ ਵੱਧ ਦਰੱਖਤ ਲਗਾਉਣ ਦੇ ਨਾਲ-ਨਾਲ ਇਨ੍ਹਾਂ ਬੂਟਿਆਂ ਦੀ ਸਾਂਭ-ਸੰਭਾਲ ਵੀ ਜਰੂਰੀ ਹੈ।ਇਸ ਮੌਕੇ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਉਣ ਦੇ ਨਾਲ-ਨਾਲ ਵਲੰਟੀਅਰ ਵਲੋਂ ਬੂਟਿਆਂ ਦੀ ਗੁਡਾਈ ਵੀ ਕੀਤੀ ਗਈ।ਪ੍ਰੋਗਰਾਮ ਅਫਸਰ ਪ੍ਰੋ.ਨਰਿੰਦਰਜੀਤ ਸਿੰਘ ਨੇ ਆਏ ਮਹਿਮਾਨ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।ਇਸ ਮੌਕੇ ਵਿਸ਼ੇਸ਼ ਤੌਰ ਤੇ ਪ੍ਰੋ.ਰਾਜੇਸ਼ ਸ਼ਰਮਾਂ, ਪ੍ਰੋ.ਰਣਬੀਰ ਸਿੰਘ, ਅਸ਼ੋਕ ਕੁਮਾਰ ਅਤੇ ਸਮੂਹ ਨਾਨ ਟੀਚਿੰਗ ਸਟਾਫ ਮੌਜੂਦ ਸੀ।