ਜੇਸੀ ਡੀਏਵੀ ਕਾਲਜ ਦਸੂਹਾ ਦੇ ਐਮਐਸਸੀ ਆਈਟੀ ਸਮੈਸਟਰ ਚੌਥਾ ਦੇ ਨਤੀਜਿਆਂ ਵਿੱਚ ਪ੍ਰਦਰਸ਼ਨ ਸ਼ਾਨਦਾਰ
ਦਸੂਹਾ,(ਰਾਜਦਾਰ ਟਾਇਮਸ): ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਐਲਾਨੇ ਐਮ.ਐਸ.ਸੀ (ਆਈ.ਟੀ) ਸਮੈਸਟਰ ਚੌਥਾ ਦੇ ਨਤੀਜਿਆਂ ਵਿੱਚ ਜੇ.ਸੀ ਡੀ.ਏ.ਵੀ ਕਾਲਜ ਦਸੂਹਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰਿੰਸੀਪਲ ਪ੍ਰੋ.ਕਮਲ ਕਿਸ਼ੋਰ ਨੇ ਦੱਸਿਆ ਕਿ ਪਲਵਿੰਦਰ ਕੌਰ ਨੇ 86.08% ਅੰਕ, ਕੋਮਲ ਠਾਕੁਰ ਨੇ 85.95% ਅੰਕ ਅਤੇ ਸਿਮਰਨਜੀਤ ਕੌਰ ਨੇ 84.56% ਅੰਕ ਪ੍ਰਾਪਤ ਕਰਕੇ ਕ੍ਰਮਵਾਰ ਕਾਲਜ ਵਿੱਚੋਂ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਹੈ। ਪ੍ਰਿੰਸੀਪਲ ਪ੍ਰੋ.ਕਮਲ ਕਿਸ਼ੋਰ ਨੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਵਧਾਈ ਵਿਦਿਆਰਥੀਆਂ ਨੂੰ ਦਿੰਦਿਆਂ ਇਸ ਦਾ ਸਿਹਰਾ ਵਿਭਾਗ ਦੇ ਮੁਖੀ ਡਾ.ਮੋਹਿਤ ਸ਼ਰਮਾ, ਪ੍ਰੋ.ਜਗਦੀਪ ਸਿੰਘ, ਪ੍ਰੋ.ਹਰਜੀਤ ਕੌਰ ਤੇ ਪ੍ਰੋ.ਸਿਮਰਤ ਸਿਰ ਬੰਨ੍ਹਿਆ।