ਦਸੂਹਾ,(ਰਾਜਦਾਰ ਟਾਇਮਸ):  ਜੇ.ਸੀ ਡੀ.ਏ.ਵੀ ਕਾਲਜ ਦੇ ਕੈੰਪਸ ਵਿਚ ਚੱਲ ਰਿਹਾ ਜੇ.ਸੀ ਡੀ.ਏ.ਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ 90% ਅੰਕਾਂ ਵਾਲੇ  ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਪ੍ਰੋ.ਕਮਲ ਕਿਸ਼ੋਰ ਨੇ  10+2 ਕਲਾਸ ਦੇ ਮੈਡੀਕਲ, ਨਾਨ ਮੈਡੀਕਲ, ਆਰਟਸ ਅਤੇ ਕਾਮਰਸ ਗਰੁੱਪ ਦੇ 90%  ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 26 ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਇੱਥੋਂ ਦੇ ਵਿਦਿਆਰਥੀਆਂ ਨੇ ਹਮੇਸ਼ਾ ਅਕਾਦਮਿਕ, ਸੱਭਿਆਚਾਰਕ ਅਤੇ ਖੇਡ ਪ੍ਰਾਪਤੀਆਂ ਪੱਖੋਂ ਇਲਾਕੇ ਵਿੱਚ ਵਿਲੱਖਣ ਅਤੇ ਨਿਵੇਕਲੀ ਪਛਾਣ ਬਣਾਈ ਹੈ।ਵਇਸ ਪ੍ਰਿੰਸੀਪਲ ਪ੍ਰੋ.ਰਾਕੇਸ਼ ਮਹਾਜਨ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ 10+2 ਕਲਾਸ ਤੋਂ ਬਾਅਦ ਕਾਲਜ ਵਿੱਚ ਚੱਲ ਰਹੇ ਅੰਡਰ ਗ੍ਰੈਜੂਏਟ ਕੋਰਸਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਕਲਾਸ ਦੇ ਰਜਿਸਟਰਾਰ ਡਾ.ਮੋਹਿਤ ਸ਼ਰਮਾ ਨੇ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁੱਭ ਇੱਛਾਵਾਂ ਦਿੰਦਿਆਂ, ਆਸ ਪ੍ਰਗਟਾਈ ਕਿ ਭਵਿੱਖ ਵਿਚ ਵੀ ਇਹ ਵਿਦਿਆਰਥੀ ਕਾਲਜ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਣਗੇ।ਵਿਦਿਆਰਥੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸਫਲਤਾ ਪਿੱਛੇ ਮਾਂ-ਬਾਪ ਦਾ ਸਹਿਯੋਗ ਅਤੇ  ਟੀਚਰਾਂ ਦੀ ਯੋਗ ਅਗਵਾਈ, ਤਜਰਬਾ ਅਤੇ ਮਿਹਨਤ ਦਾ ਯੋਗਦਾਨ ਹੈ।