ਭਵਾਨੀਗੜ੍,(ਵਿਜੈ ਗਰਗ): ਡਿਪਟੀ ਕਮਿਸ਼ਨਰ ਦਫ਼ਤਰ ਵਲੋਂ ਜਾਤੀ ਸਰਟੀਿਫ਼ਕੇਟ ਬਣਾਉਣ ਸਬੰਧੀ ਆਮ ਜਨਤਾ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਇਸ ਸਬੰਧੀ ਇਕ ਪੱਤਰ ਨੰਬਰ ਐਮ.ਏ\ਐਮ.ਸੀ. 3\5072 ਰਾਹੀਂ ਆਦੇਸ਼ ਜਾਰੀ ਕੀਤੇ ਗਏ ਹਨ ਕਿ ਐਸ.ਸੀ.,ਬੀ.ਸੀ ਆਦਿ ਸਰਟੀਫਿਕੇਟ ਦੀ ਰਿਪੋਰਟ ਕਰਨ ਲਈ ਪਟਵਾਰੀਆਂ ਦਾ ਸਮਾਂ ਪਟਵਾਰਖਾਨਿਆਂ ‘ਚ ਨਿਰਧਾਰਿਤ ਕੀਤਾ ਜਾਵੇ ਤੇ ਇਸ ਸਬੰਧੀ ਬੋਰਡ ਵੀ ਲਾਏ ਜਾਣ। ਇਸ ਤੋਂ ਇਲਾਵਾ ਸ਼ਹਿਰੀ ਐੱਸ.ਸੀ., ਬੀ.ਸੀ ਦੇ ਸਰਟੀਿਫ਼ਕੇਟਾਂ ਤੇ ਨੰਬਰਦਾਰ ਦੀ ਤਸਦੀਕ ਕਰਵਾਉਣਾ ਜਰੂਰੀ ਨਹੀ ਹੋਵੇਗਾ। ਹੁਣ ਸ਼ਹਿਰੀ ਖੇਤਰ ‘ਚ ਕੌਂਸਲਰ ਤੋਂ ਤਸਦੀਕ ਕਰਵਾਉਣ ਉਪਰੰਤ ਹਲਕਾ ਪਟਵਾਰੀ ਨੂੰ ਇਸ ਸਬੰਧੀ ਬਿਨੈ ਪੱਤਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਸਬੰਧੀ ਬਰਨਾਲਾ ਦੇ ਕੌਂਸਲਰਾਂ ਵਲੋਂ ਡੀਸੀ ਬਰਨਾਲਾ ਨੂੰ ਮੰਗ ਪੱਤਰ ਦਿੱਤਾ ਗਿਆ ਸੀ। ਗੱਲਬਾਤ ਕਰਦਿਆਂ ਕੌਂਸਲਰ ਜਗਰਾਜ ਸਿੰਘ ਪੰਡੋਰੀ ਨੇ ਦੱਸਿਆ ਕਿ ਸ਼ਹਿਰਾਂ ‘ਚ ਜਾਤੀ ਸਰਟੀਿਫ਼ਕੇਟ ਬਣਾਉਣ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਨੰਬਰਦਾਰ ਦੀ ਰਿਪੋਰਟ ਕਰਵਾਉਣੀ ਬਹੁਤ ਪਹਿਲਾਂ ਹੀ ਬੰਦ ਕਰ ਦਿੱਤੀ ਗਈ ਸੀ ਪਰ ਇਸਦੇ ਬਾਵਜੂਦ ਲੋਕਾਂ ਨੂੰ ਨੰਬਰਦਾਰ ਦੀ ਰਿਪੋਰਟ ਕਰਵਾਉਣੀ ਪੈਂਦੀ ਸੀ। ਕੌਂਸਲਰਾਂ ਵਲੋਂ ਮੰਗ ਪੱਤਰ ਦੇਣ ਮਗਰੋਂ ਇਸ ਮਸਲੇ ਦਾ ਹੱਲ ਹੋਇਆ ਹੈ। ਇਸ ਮੌਕੇ ਕੌਂਸਲਰ ਗੁਰਬਖਸ਼ੀਸ਼ ਸਿੰਘ ਗੋਨੀ, ਕੌਂਸਲਰ ਰੁਪਿੰਦਰ ਸਿੰਘ ਬੰਟੀ ਸ਼ੀਤਲ, ਕੌਂਸਲਰ ਹਰਭੁਪਿੰਦਰ ਸਿੰਘ ਭਿੰਦੀ ਆਦਿ ਹਾਜ਼ਰ ਸਨ।

Previous articleਮੁੱਖ ਸਕੱਤਰ ਵੱਲੋਂ ਪਰਾਲੀ ਸਾੜਨ ਤੋਂ ਰੋਕਣ ਲਈ ਵਿਸ਼ੇਸ਼ ਟਾਸਕ ਫੋਰਸ ਤੇ ਨੋਡਲ ਅਫ਼ਸਰ ਲਗਾਉਣ ਦੇ ਆਦੇਸ਼
Next articleऐतिहासिक खट्टा गांव में जैन समाज का प्राचीन दिगम्बर जैन मन्दिर