ਭਵਾਨੀਗੜ੍ਹ,(ਵਿਜੈ ਗਰਗ): ਅੱਜ ਮੁਨੀਮ ਐਸੋਸੀਏਸ਼ਨ ਅਨਾਜ ਮੰਡੀ ਦੀ ਜਰਨਲ ਹਾਊਸ ਦੀ ਮੀਟਿੰਗ ਅਰਜਨ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸਾਰੇ ਮੁਨੀਮ ਐਸੋਸੀਏਸ਼ਨ ਦੇ ਮੈਂਬਰ ਹਾਜਰ ਸਨ। ਪ੍ਰਧਾਨ ਅਰਜਨ ਕੁਮਾਰ ਵੱਲੋਂ ਸਾਰੇ ਮੈਂਬਰਾ ਦਾ ਸਵਾਗਤ ਕੀਤਾ ਗਿਆ ਅਤੇ ਆਪਣੇ ਕਾਰਜਕਾਲ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ। ਜਿਸ ਦੀ ਸਾਰੇ ਮੈਬਰਾਂ ਨੇ ਸਰਾਹਨਾ ਕੀਤੀ। ਉਪਰੰਤ ਅਰਜਨ ਕੁਮਾਰ ਵੱਲੋਂ ਸਿਹਤ ਦਾ ਹਵਾਲਾ ਦਿੰਦੇ ਹੋਏ ਪ੍ਰਧਾਨਗੀ ਤੋਂ ਅਸਤੀਫਾ ਪੇਸ਼ ਕਰਕੇ ਨਵੇਂ ਪ੍ਰਧਾਨ ਦੀ ਚੋਣ ਕਰਨ ਦਾ ਅਧਿਕਾਰ ਜਰਨਲ ਹਾਊਸ ਨੂੰ ਦਿੱਤਾ।ਜਿਸ ਵਿੱਚ ਕਿ ਸਾਰੇ ਮੈਬਰਾਂ ਦੀ ਸਰਬਸੰਮਤੀ ਨਾਲ ਸ.ਜਗਦੇਵ ਸਿੰਘ “ਆਸ਼ਟਾ” ਜੋਕਿ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਨ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਮੁਨੀਮ ਭਾਈਚਾਰੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ। ਨਵੇਂ ਬਣੇ ਪ੍ਰਧਾਨ ਜਗਦੇਵ ਸਿੰਘ “ਆਸ਼ਟਾ” ਵੱਲੋਂ ਸਾਰੇ ਮੁਨੀਮ ਐਸੋਸੀਏਸ਼ਨ ਦੇ ਮੈਬਰਾਂ ਦਾ ਧੰਨਵਾਦ ਕੀਤਾ ਅਤੇ ਜਥੇਬੰਦੀ ਬਿਹਤਰੀ ਲਈ ਕੰਮ ਕਰਨ ਦਾ ਵਿਸਵਾਸ਼ ਦਿੱਤਾ ਗਿਆ। ਇਸ ਮੌਕੇ ਜਰਨਲ ਹਾਊਸ ਵੱਲੋਂ ਕਾਰਜਕਾਰਨੀ ਕਮੇਟੀ ਚੁਣਨ ਦੇ ਅਧਿਕਾਰ ਵੀ ਨਵੇਂ ਚੁਣੇ ਪ੍ਰਧਾਨ ਨੂੰ ਸੌਂਪੇ ਗਏ ਹਨ।

Previous articleबागपत के परशुराम भवन में हुआ ऐतिहासिक श्रीहनुमान कथा का आयोजन
Next articleਪਿੰਡ ਬਲਿਆਲ ਵਿਖੇ ਬਾਬਾ ਬਚਨ ਸਿੰਘ ਦੀ ਯਾਦ ‘ਚ ਲਗਾਏ ਬੂਟੇ