ਨਵਾਂ ਸ਼ਹਿਰ,(ਜਤਿੰਦਰ ਪਾਲ ਕਲੇਰ): ਦਿਨੋ-ਦਿਨ ਵੱਧ ਰਹੀ ਗਰਮੀ ਕਾਰਨ ਪੰਜਾਬ ਸਰਕਾਰ ਨੇ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲਾਂ ਵਿੱਚ ਛੁੱਟੀਆਂ ਕੀਤੀਆਂ ਹਨ।ਇਹ ਛੁੱਟੀਆਂ ਬੱਚਿਆਂ ਨੂੰ ਹੋਈਆਂ ਹਨ, ਅਧਿਆਪਕਾਂ ਨੂੰ ਨਹੀਂ। ਛੁੱਟੀਆਂ ਦੌਰਾਨ ਅਧਿਆਪਕਾਂ ਨੂੰ ਬੱਚਿਆਂ ਨਾਲ ਰਾਬਤਾ ਕਾਇਮ ਰੱਖਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਨੂੰ ਸਮੇਂ-ਸਮੇਂ ਪੜ੍ਹਾਈ ਲਈ ਪ੍ਰੇਰਿਤ ਕੀਤਾ ਜਾ ਸਕੇ।ਇਹ ਵਿਚਾਰ ਰੋਸ਼ਨ ਲਾਲ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨੇ ਬਲਾਕ ਦੇ ਸਮੂਹ ਸੈਂਟਰ ਹੈੱਡ ਟੀਚਰਜ਼ ਨਾਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚੂਹੜਪੁਰ ਵਿਖੇ ਮੀਟਿੰਗ ਕਰੇ ਆਖੇ। ਉਨ੍ਹਾਂ ਅਧਿਆਪਕਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਛੁੱਟੀਆਂ ਹੋਣ ਤੋਂ ਪਹਿਲਾਂ ਸਾਰੇ ਸਕੂਲ ਮੁੱਖੀ ਆਪਣੇ ਸਕੂਲਾਂ ਦਾ ਜ਼ਰੂਰੀ ਰਿਕਾਰਡ ਅਤੇ ਸਮਾਨ ਚੰਗੀ ਤਰ੍ਹਾਂ ਸੰਭਾਲ ਕੇ ਜਾਣ ਤਾਂ ਕਿ ਸਕੂਲ ਵਿੱਚ ਕੋਈ ਅਣਹੋਣੀ ਘਟਨਾ ਤੋਂ ਬਚਿਆਂ ਜਾ ਸਕੇ।ਇਸ ਤੋਂ ਇਲਾਵਾ ਇਹ ਵੀ ਹਦਾਇਤ ਕੀਤੀ ਕਿ ਛੁੱਟੀਆਂ ਦੌਰਾਨ ਕੋਈ ਨੀ ਅਧਿਆਪਕ ਆਪਣਾ ਫੋਨ ਨਾ ਬੰਦ ਕਰੇ ਅਤੇ ਨਾ ਹੀ ਦਫ਼ਤਰ ਦੀ ਆਗਿਆ ਲਏ ਬਿਨਾਂ ਆਪਣਾ ਸਟੇਸ਼ਨ ਛੱਡੇ।ਉਨ੍ਹਾਂ ਸਕੂਲ ਮੁੱਖੀਆਂ ਨੂੰ ਹਦਾਇਤ ਕਰਦਿਆ ਕਿਹਾ ਕਿ ਅਧਿਆਪਕ ਛੁੱਟੀਆਂ ਦੌਰਾਨ ਸਮਰ ਕੈਂਪ ਅਤੇ ਆਨ ਲਾਈਨ ਕਲਾਸਾਂ ਜ਼ਰੂਰ ਲਗਾਉਣ ਤਾਂ ਕਿ ਬੱਚਿਆਂ ਦੀ ਪੜ੍ਹਾਈ ਦਾ ਕੋਈ ਨੁਕਸਾਨ ਨਾ ਹੋਵੇ।ਬੱਚਿਆਂ ਦੀ ਪੜ੍ਹਾਈ ਅਤੇ ਸਿਹਤ ਸਾਡੇ ਪ੍ਰਮੁੱਖਤਾ ਹੈ।ਅਸੀਂ ਬੱਚਿਆਂ ਦੀ ਪੜ੍ਹਾਈ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਛੁੱਟੀਆਂ ਦੌਰਾਨ ਅਧਿਆਪਕ ਹਫ਼ਤੇ ਵਿੱਚ ਰੋਟੇਸ਼ਨ ਬਣਾਕੇ ਸਕੂਲ ਜ਼ਰੂਰ ਆਉਣ ਤਾਂ ਕਿ ਬੂਟਿਆਂ ਨੂੰ ਪਾਣੀ ਦਿੱਤਾ ਜਾ ਸਕੇ ਅਤੇ ਸਕੂਲ ਦੀ ਬਿਲਡਿੰਗ ਦੀ ਦੇਖ ਭਾਲ ਕੀਤੀ ਜਾ ਸਕੇ। ਉਨ੍ਹਾਂ ਹਦਾਇਤ ਕੀਤੀ ਕਿ ਅੱਗੇ ਬਰਸਾਤ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ,ਇਸ ਲਈ ਜਮਾਤਾਂ ਦੇ ਕਮਰਿਆਂ ਦੀਆਂ ਛੱਤਾਂ ਦੀ ਸਫਾਈ ਦਾ ਵੀ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇ। ਮਿਡ ਡੇ ਮੀਲ ਦੇ ਵਾਧੂ ਸਟਾਕ ਨੂੰ ਚੰਗੀ ਤਰ੍ਹਾਂ ਸੰਭਾਲ ਲਿਆ ਜਾਵੇ ਤਾਂ ਕਿ ਕੀੜੇ-ਮਕੌੜਿਆਂ ਤੋਂ ਬਚਾਇਆਂ ਜਾ ਸਕੇ। ਉਨ੍ਹਾਂ ਹਦਾਇਤ ਕੀਤੀ ਕਿ ਛੁੱਟੀਆਂ ਦੌਰਾਨ ਦਾਖ਼ਲਾ ਮੁਹਿੰਮ ਨੂੰ ਚਾਲੂ ਰੱਖਿਆ ਜਾਵੇ। ਜੇਕਰ ਕੋਈ ਬੱਚਾ ਜਾ ਮਾਪੇ ਦਾਖਲਾ ਲੈਣ ਆਉਂਦਾ ਹੈ ਤਾਂ ਤੁਰੰਤ ਉਸ ਦਾ ਦਾਖ਼ਲਾ ਕਰਕੇ ਬੱਚੇ ਨੂੰ ਕਿਤਾਬਾਂ ਅਤੇ ਘਰ ਦਾ ਕੰਮ ਦਿੱਤਾ ਜਾਵੇ।ਉਨ੍ਹਾਂ ਅਧਿਆਪਕਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਬੱਚਿਆਂਨੂੰ ਛੁੱਟੀਆਂ ਦੌਰਾਨ ਘਰ ਦਾ ਕੰਮ ਦਿੱਤਾ ਜਾਵੇ ਅਤੇ ਬੱਚਿਆਂ ਦਾ ਕੰਮ ਆਨ ਲਾਈਨ ਜਾ ਫੋਨ ਰਾਹੀਂ ਬੱਚਿਆਂ ਦੇ ਮਾਪਿਆਂ ਨਾਲ ਰਾਬਤਾ ਕਾਇਮ ਕਰਕੇ ਚੈੱਕ ਜ਼ਰੂਰ ਕੀਤਾ ਜਾਵੇ ਅਤੇ ਬੱਚਿਆਂ ਨੂੰ ਪੜ੍ਹਾਈ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿਹੜ੍ਹਾ ਕਲੱਸਟਰ ਜਾ ਸਕੂਲ ਆਪਣਾ ਨਵਾਂ ਦਾਖ਼ਲਾ ਦਸ ਪ੍ਰਤੀਸ਼ਤ ਤੋਂ ਵਧਾ ਲੈਂਦਾ ਹੈ ਤਾਂ ਉਸ ਕਲੱਸਟਰ ਜਾ ਸਕੂਲ ਮੁੱਖੀ ਨੂੰ ਪ੍ਰਸ਼ੰਸ਼ਾ ਪੱਤਰ ਵੀ ਜਾਰੀ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾਂ ਵਲੋਂ ਸਕੂਲ ਵਿੱਚ ਪਹਿਲੀਆਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ।ਸਕੂਲ ਮੁੱਖੀ ਰਾਮ ਲਾਲ ਵਲੋਂ ਬੀਪੀਈਓ ਅਤੇ ਸੈਂਟਰ ਹੈੱਡ ਟੀਚਰਜ਼ ਦਾ ਧੰਨਵਾਦ ਕੀਤਾ ਅਤੇ ਬੀਪੀਈਓ ਨੂੰ ਸਨਮਾਨਿਤ ਵੀ ਕੀਤਾ।ਇਸ ਮੌਕੇ ਗੁਰਦਿਆਲ ਮਾਨ ਜਿਲ੍ਹਾ ਮੀਡੀਆ ਕੋਆਰਡੀਨੇਟਰ, ਸਾਰੇ ਸੈਂਟਰ ਹੈੱਡ ਟੀਚਰਜ਼ ਹੰਸ ਰਾਜ,ਰਮਨ ਕੁਮਾਰ, ਬਲਕਾਰ ਚੰਦ, ਬਲਵੀਰ ਕੌਰ, ਸੁਰਿੰਦਰ ਕੌਰ, ਸੁਖਵਿੰਦਰ ਕੌਰ, ਅਮਰੀਕ ਕੌਰ, ਸੁਰਿੰਦਰ ਕੌਰ ਸਿੰਮੀ, ਸਪਨਾ ਬੱਸੀ ਅਤੇ ਪਵਨਦੀਪ ਬੀ ਐਮ ਟੀਜ਼ ਵੀ ਮੌਜੂਦ ਸਨ।

Previous articleपंजाब सरकार पंजाब से नहीं बल्कि दिल्ली से चला रहे हैं केजरीवाल : नरिंदर सिंह रैना
Next articleਸੀਐਚੳਜ਼ ਆਪਣੀ ਡਿਊਟੀ ਇਮਾਨਦਾਰੀ ਅਤੇ ਸਮਰਪਿਤ ਭਾਵਨਾ ਨਾਲ ਕਰਨ : ਸਿਵਲ ਸਰਜਨ