ਪਿੰਡ ਆਸਫ਼ਪੁਰ ਵਿੱਚ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਰਵਾਇਆ ਛਿੰਝ ਮੇਲਾ

ਹਾਜੀਪੁਰ,(ਰਾਜਦਾਰ ਟਾਇਮਸ): ਪਿੰਡ ਆਸਫ਼ਪੁਰ ਵਿੱਚ ਪਿੰਡ ਵਾਸੀਆਂ ਦੀ ਯੋਗ ਅਗਵਾਈ ਹੇਠ ਕਿਸਾਨੀ ਸੰਘਰਸ਼ ਨੂੰ ਸਮਰਪਿਤ ਛਿੰਝ ਮੇਲਾ ਕਰਵਾਇਆ ਗਿਆ। ਜਿਸ ਦਾ ਉਦਘਾਟਨ ਅਤੇ ਇਨਾਮ ਵੰਡ ਸਮਾਰੋਹ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਪੋਰਟਸ ਵਿੰਗ ਅੰਤਰ ਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਨੇ ਕੀਤਾ।

ਛਿੰਝ ਮੇਲੇ ਵਿੱਚ ਪੰਜਾਬ, ਹਿਮਾਚਲ, ਜੰਮੂ ਕਸ਼ਮੀਰ, ਦੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ। ਛਿੰਝ ਮੇਲੇ ਵਿੱਚ ਜ਼ਿਲ੍ਹਾ ਪ੍ਰਧਾਨ ਸਪੋਰਟਸ ਵਿੰਗ ਪਹਿਲਵਾਨ ਨਿਰਮਲ ਸਿੰਘ ਆਸਿਫ਼ਪੁਰ ਆਮ ਆਦਮੀ ਪਾਰਟੀ ਨੇ ਪਹਿਲਵਾਨਾਂ ਨੂੰ ਆਪਣਾ ਅਸ਼ੀਰਵਾਦ ਦਿੱਤਾ। ਇਸ ਛਿੰਝ ਮੇਲੇ ਵਿੱਚ ਸਰਪੰਚ ਗੁਰਨਾਮ ਸਿੰਘ, ਸਰਪੰਚ ਰਿੰਪੂ ਬਡਾਲੀਆ, ਸਾਬਕਾ ਸਰਪੰਚ ਸ਼ਕਤੀ ਸਿੰਘ, ਕੈਪਟਨ ਰਾਮ ਸਰੂਪ, ਅਨਿਲ, ਟਿੰਕੂ, ਰਾਮ ਸਿੰਘ, ਸ਼ਿਵ ਕੁਮਾਰ ਬੰਟੀ, ਪਿੰਕਾ, ਗੁਰਨਾਮ ਸਿੰਘ, ਸੁਰਜੀਤ ਸਿੰਘ, ਪਾਲਾ, ਅੰਕਿਤ, ਆਦਿ ਹਾਜ਼ਰ ਹਨ।

Previous articleभारतीय रिजर्व बैंक ने गांव पंडोरी खजूर में उपभोक्ता जागरुकता कार्यक्रम का किया आयोजन
Next articleजिला मजिस्ट्रेट ने जिले में कोविड संबंधी पाबंदियों को 30 सितंबर तक बढ़ाया