ਵੱਖ-ਵੱਖ ਪਿੰਡਾਂ ਵਿੱਚ ਚੋਣ ਕੀਤਾ ਪ੍ਰਚਾਰ

ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੇ ਯਤਨਾਂ ਸਦਕਾ ਬਲਾਚੌਰ ਵਿਧਾਨ ਸਭਾ ਹਲਕੇ ਵਿੱਚ ਕਈ ਵਿਕਾਸ ਕਾਰਜ ਆਏ ਹਨ। ਇਸ ਲਈ ਵਿਕਾਸ ਕਾਰਜਾਂ ਦੀ ਗੱਲ ਹੋਵੇ ਤਾਂ ਕਿ ਹਲਕੇ ਵਿੱਚ ਬੁਨਿਆਦੀ ਸਹੂਲਤਾਂ ਦਾ ਵਿਕਾਸ ਹੋਵੇ ਜਾਂ ਫਿਰ ਖੇਤੀਬਾੜੀ ਕਾਲਜ ਲਿਆਉਣਾ।

ਸਾਂਸਦ ਤਿਵਾੜੀ ਨੇ ਅੱਜ ਬਲਾਚੌਰ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੇ ਹੱਕ ਵਿੱਚ ਬਲਾਚੌਰ ਦੇ ਰੱਕੜ ਢਾਹਾ, ਸਿੰਘਪੁਰ, ਬੁੰਗੜੀ, ਧਕਤਾਣਾ, ਬਾਗੋਵਾਲ, ਕਾਠਗੜ੍ਹ ਸਮੇਤ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ। ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਸ਼ਸਨ ਦੌਰਾਨ ਪੰਜਾਬ ਅਤੇ ਖਾਸ ਕਰਕੇ ਬਲਾਚੌਰ ਵਿਧਾਨ ਸਭਾ ਹਲਕੇ ਵਿੱਚ ਵਿਕਾਸ ਹੋਇਆ ਹੈ ਅਤੇ ਇੱਥੇ ਕਈ ਪ੍ਰੋਜੈਕਟ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਹਮੇਸ਼ਾ ਵਿਕਾਸ ‘ਤੇ ਜ਼ੋਰ ਦਿੱਤਾ ਹੈ। ਇਲਾਕੇ ਵਿੱਚ ਸੜਕਾਂ, ਸੀਵਰੇਜ ਸਿਸਟਮ, ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਵਰਗੀਆਂ ਬੁਨਿਆਦੀ ਸਹੂਲਤਾਂ ਹੋਣ ਜਾਂ ਫਿਰ ਬੱਲੋਵਾਲ ਸੌੰਖੜੀ ਵਿੱਚ ਐਗਰੀਕਲਚਰ ਕਾਲਜ ਲਿਆਉਣਾ, ਇਹ ਸਭ ਕੁਝ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੇ ਯਤਨਾਂ ਸਦਕਾ ਹੀ ਹੋ ਸਕਿਆ ਹੈ। ਮੰਗੂਪੁਰ ਨੇ ਕਿਹਾ ਕਿ ਬੀਤੇ ਪੰਜ ਸਾਲਾਂ ਦੌਰਾਨ ਬਲਾਚੌਰ ਵਿਧਾਨਿ ਸਭਾ ਹਲਕੇ ਚ ਇੰਨਾ ਵਿਕਾਸ ਹੋਇਆ ਹੈ। ਜਿੰਨਾ ਪਿਛਲੇ 20 ਸਾਲਾਂ ਚ ਨਹੀ ਹੋਇਆ ਸੀ ਅਤੇ ਉਨ੍ਹਾਂ ਦਾ ਉਦੇਸ਼ ਹਲਕੇ ਸਰਬਪੱਖੀ ਵਿਕਾਸ ਹੈ। ਇਸ ਮੌਕੇ ਪਵਨ ਦੀਵਾਨ ਚੇਅਰਮੈਨ ਲਾਰਜ ਇੰਡਸਟਰੀਅਲ ਪੰਜਾਬ, ਸੰਦੀਪ ਭਾਟੀਆ ਜਿਲਾ ਪ੍ਰਧਾਨ ਯੂਥ ਕਾਂਗਰਸ ਨਵਾਂਸ਼ਹਿਰ, ਹੀਰਾ ਲਾਲ ਖੇਪੜ ਪ੍ਰਧਾਨ ਯੂਥ ਕਾਂਗਰਸ ਨਵਾਂਸ਼ਹਿਰ, ਧਰਮਪਾਲ ਚੈਅਰਮੈਨ ਬਲਾਕ ਬਲਾਚੌਰ, ਰਜਿੰਦਰ ਸਿੰਘ ਛਿੰਦੀ ਪ੍ਰਧਾਨ ਬਲਾਚੌਰ ਸ਼ਹਿਰ, ਅਜੀਤ ਸਿੰਘ ਗੜੀ, ਹਰਜੀਤ ਸਿੰਘ ਜਾਡਲੀ ਚੇਅਰਮੈਨ ਕੋਪਰੇਟਿਵ ਬੈਂਕ ਨਵਾਂਸ਼ਹਿਰ, ਜਸਵਿੰਦਰ ਵਿੱਕੀ ਸੰਮਤੀ ਮੈਂਬਰ, ਤਰਸੇਮ ਲਾਲ ਚੇਅਰਮੈਨ, ਸਿੰਘਪੁਰ ਸਰਪੰਚ ਕੈਪਟਨ ਅਮਰ ਚੰਦ, ਸਤੀਸ਼ ਚੇਅਰਮੈਨ, ਬਲਵੀਰ ਸਿੰਘਪੁਰ, ਰਾਜ ਕੁਮਾਰ ਬਲਾਕ ਸਮਿਤੀ ਮੈਂਬਰ, ਨੰਦਲਾਲ ਸਰਪੰਚ, ਬਾਲਕਿਸ਼ਨ ਸਰਪੰਚ, ਜਸਵੀਰ ਸਿੰਘ ਨੰਬਰਦਾਰ, ਬਲਦੇਵ ਚੌਹਾਨ ਸਰਪੰਚ, ਅਮਰੀਕ ਸਿੰਘ ਸਰਪੰਚ, ਹਰਭਜਨ ਸਰਪੰਚ, ਕਸ਼ਮੀਰੀ ਲਾਲ ਸਰਪੰਚ, ਸ਼ਾਮ ਲਾਲ ਬਾਠ,  ਵਿੱਕੀ ਥੋਪੀਆ, ਰਾਧੇਸ਼ਾਮ ਆਦਿ ਹਾਜ਼ਰ ਸਨ।