ਭਵਾਨੀਗੜ,(ਵਿਜੈ ਗਰਗ): ਸੂਬੇ ਅੰਦਰ ਸਿਆਸਤ ਦੇ ਵੱਡੇ ਓੁਲਟ ਫੇਰ ਦੇ ਚਲਦਿਆਂ ਸੂਬੇ ਦੀ ਵਾਗਡੋਰ ਚਮਕੋਰ ਸਾਹਿਬ ਤੋ ਵਿਧਾਇਕ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਹੱਥ ਆਓੁਦਿਆ ਪੰਜਾਬ ਵਿੱਚ ਖੁਸ਼ੀ ਦਾ ਮਾਹੋਲ ਪਾਇਆ ਜਾ ਰਿਹਾ ਹੈ। ਜਿਸਦੇ ਚਲਦਿਆਂ ਭਵਾਨੀਗੜ ਦੀ ਅਨਾਜ ਮੰਡੀ ਨੇੜੇ ਬਾਬਾ ਪੀਰ ਵਿਖੇ ਕਾਗਰਸ ਹਾਈਕਮਾਡ ਦਾ ਧੰਨਵਾਦ ਕਰਦਿਆਂ ਜੋਰਦਾਰ ਨਾਰੇਬਾਜੀ ਕੀਤੀ ਗਈ । ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ । ਖੁਸ਼ੀ ਦਾ ਇਜਹਾਰ ਕਰਦਿਆਂ ਪੀਅੇਸ ਗਮੀ ਕਲਿਆਣ ਸੀਨੀਅਰ ਮੀਤ ਪ੍ਰਧਾਨ ਸੈਟਰਲ ਵਾਲਮਿਕੀ ਨੋਜਵਾਨ ਸਭਾ ਇੰਡੀਆ.ਹਾਕਮ ਸਿੰਘ ਮੁਗਲ ਵਾਇਸ ਪ੍ਰਧਾਨ ਅੇਸਸੀ ਵਿੰਗ ਵਿੱਕੀ ਚਾਵਲੀਆ.ਬਿਕਰਮਜੀਤ ਸਿੰਘ ਜੱਸੀ ਨੇ ਦੱਸਿਆ ਕਿ ਇੱਕ ਆਮ ਪਰਿਵਾਰ ਚੋ ਓੁਠ ਕੇ ਅੇਮਸੀ ਤੋ ਸੀਅੇਮ ਦਾ ਸਫਰ ਕਰਨ ਵਾਲੇ ਚਰਨਜੀਤ ਸਿੰਘ ਚੰਨੀ ਦੇ ਸੂਬੇ ਦਾ ਮੁੱਖ ਮੰਤਰੀ ਬਣਨ ਨਾਲ ਸੂਬੇ ਦੇ ਗਰੀਬ ਵਰਗ ਤੇ ਆਮ ਪਰਿਵਾਰਾਂ ਵਿੱਚ ਭਾਰੀ ਖੁਸੀ ਪਾਈ ਜਾ ਰਹੀ ਹੈ। ਓੁਹਨਾ ਚਰਨਜੀਤ ਸਿੰਘ ਚੰਨੀ ਵਲੋ ਪਹਿਲੇ ਦਿਨ ਹੀ ਗਰੀਬ ਵਰਗ ਤੇ ਕਰਮਚਾਰੀਆਂ ਦੇ ਹੱਕ ਚ ਦਿਤੇ ਬਿਆਨਾ ਨਾਲ ਸਪਸ਼ਟ ਹੋ ਗਿਆ ਹੈ ਕਿ ਚਰਨਜੀਤ ਚੰਨੀ ਸੂਬੇ ਅੰਦਰ ਤਰੱਕੀ ਅਤੇ ਪੰਜਾਬ ਦੇ ਵਿਕਾਸ ਲਈ ਪੂਰਾ ਤਾਣ ਲਾ ਦੇਣਗੇ। ਇਸ ਮੋਕੇ ਓੁਹਨਾ ਆਸ ਪ੍ਰਗਟ ਕੀਤੀ ਕਿ ਜਿਥੇ ਜਿਲਾ ਸੰਗਰੂਰ ਅੰਦਰ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਵਿਕਾਸ ਕਾਰਜਾਂ ਦੀ ਹਨੇਰੀ ਲਿਆ ਰੱਖੀ ਹੈ। ਓੁਹ ਜਾਰੀ ਰਹਿਣਗੇ ਤੇ ਓੁਸੇ ਤਰਾ ਜੋ ਹੋਰ ਵੀ ਕੁੱਝ ਕੰਮ ਬਕਾਇਆ ਹੋਣਗੇ। ਓੁਹਨਾ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਹਿਨੁਮਾਈ ਹੇਠ ਜਿਲਾ ਸੰਗਰੂਰ ਹੀ ਨਹੀ ਪੂਰੇ ਪੰਜਾਬ ਨੂੰ ਤਰੱਕੀਆ ਦੀਆਂ ਲੀਹਾਂ ਤੇ ਲੈ ਜਾਣਗੇ। ਇਸ ਮੋਕੇ ਖੁਸ਼ੀ ਸਾਝੀ ਕਰਨ ਵਾਲਿਆਂ ਵਿੱਚ ਪੀਰ ਸਯੀਅਦ ਖਾਨਗਾਹ ਬਾਬਾ ਪੀਰ ਦੇ ਗੱਦੀ ਨਸ਼ੀਨ ਬਾਬਾ ਭੋਲਾ ਖਾਨ, ਲਾਡੀ ਮਹਿਰਾ, ਲੀਲਾ ਸਿੰਘ. ਸਰੋਜ ਕੁਮਾਰ ਸਾਹਨੀ. ਅਮਰਜੀਤ ਬੱਬੀ. ਰਾਹੁਲ ਚਾਵਲੀਆ. ਵਿੱਕਰ ਸਿੰਘ. ਮੇਜਰ ਸਿੰਘ. ਪ੍ਰੀਤ ਬਾਬਾ ਤੋ ਇਲਾਵਾ ਵੱਡੀ ਗਿਣਤੀ ਵਿੱਚ ਨੋਜਵਾਨ ਮੋਜੂਦ ਸਨ।