ਗੜ੍ਹਸ਼ੰਕਰ,(ਜਤਿੰਦਰ ਪਾਲ ਸਿੰਘ ਕਲੇਰ): ਆਮ ਆਦਮੀ ਪਾਰਟੀ ਜਦੋ ਦੀ ਸੱਤਾ ਵਿਚ ਆਈ ਹੈ।ਉਦੋਂ ਦੀ ਨਿਤ ਦਿਨ ਕੋਈ ਨਾ ਕੋਈ ਲੋਕ ਪੱਖੀ ਫ਼ੈਸਲੇ ਕਰ ਕੇ ਆਮ ਜਨਤਾ ਨੂੰ ਰਾਹਤ ਦੇ ਰਹੀ ਹੈ।ਜਿਸ ਨਾਲ ਆਮ ਲੋਕਾਂ ਦਾ ਵਿਸ਼ਵਾਸ਼ ਆਮ ਆਦਮੀ ਪਾਰਟੀ ਤੇ ਦਿਨੋਂ ਦਿਨ ਵਧਦਾ ਜਾ ਰਿਹਾ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪਰਵਿੰਦਰ ਸਿੰਘ ਮਾਹਿਲਪੁਰੀ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜਾ ਰਾਸ਼ਨ ਘਰੋਂ ਘਰ ਦੇਣ ਦਾ ਐਲਾਨ ਕੀਤਾ ਹੈ।ਇਹ ਵੀ ਬਹੁਤ ਸ਼ਲਾਘਾਯੋਗ ਕਦਮ ਹੈ।ਇਸ ਨਾਲ ਆਮ ਵਰਗ ਦੇ ਲੋਕਾਂ ਦਾ ਟਾਈਮ ਵੀ ਵਚੇਗਾ ਤੇ ਰਾਸ਼ਨ ਵੀ ਪੂਰਾ ਮਿਲੇਗਾ।

Previous articleਸਾਬਕਾ ਸੈਨਿਕ ਗੰਨਮੈਨਾਂ ਵੱਲੋਂ ਪੰਜਾਬ ਐਡ ਸਿੰਧ ਬੈਂਕ ਜੌਨਲ ਆਫ਼ਿਸ ਪਟਿਆਲਾ ਅੱਗੇ ਸਖ਼ਤ ਧਰਨੇ ਦਾ ਐਲਾਨ : ਰਾਮਪੁਰਾ/ਚੋਪੜਾ
Next articleਵਿਧਾਇਕ ਸੰਤੋਸ਼ ਕਟਾਰੀਆ ਨੇ ਨਗਰ ਕੌਂਸਲ ਦਾ ਲਿਆ ਜਾਇਜ਼ਾ