ਗੜ੍ਹਸ਼ੰਕਰ,(ਜਤਿੰਦਰ ਪਾਲ ਸਿੰਘ ਕਲੇਰ): ਥਾਣਾ ਗੜ੍ਹਸ਼ੰਕਰ ਦੇ ਏਐਸਆਈ ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਬੰਗਾ ਰੋੜ ਤੇ ਰਕਬਾ ਪਿੰਡ ਦੋਨੇਵਾਲ ਖੁਰਦ ਇੱਟਾਂ ਵਾਲੀ ਗਲੀ ਪੁਲੀ ਮੌਜੂਦ ਸੀ ਤਾਂ ਪਿੰਡ ਦੇਣੋਵਾਲ ਵਲੋਂ 2 ਨੌਜਵਾਨ ਪੈਦਲ ਆਉਦੇ ਦਿਖਾਈ ਦਿੱਤੇ ਜੋ ਕਿ ਪੁਲਿਸ ਪਾਰਟੀ ਨੂੰ ਦੇਖਕੇ ਪਿਛੇ ਨੂੰ ਮੁੜਨ ਲੱਗੇ ਜਿਨ੍ਹਾਂ ਨੂੰ ਏਐਸਆਈ ਸਤਨਾਮ ਸਿੰਘ ਨੇ ਪੁਲਿਸ ਮੁਲਾਜਮਾਂ ਦੀ ਮਦਦ ਨਾਲ ਕਾਬੂ ਕੀਤਾ। ਜਿਹਨਾਂ ਵਿੱਚ ਨਿਰਮਲ ਉਰਫ ਨਿੰਮਾ ਵਾਸੀ ਦੇਣੋਵਾਲ ਖੁਰਦ ਪਾਸੋ ਤਲਾਸ਼ੀ ਦੌਰਾਨ 23 ਗਰਾਮ ਨਸ਼ੀਲਾ ਪਦਾਰਥ ਮਿਲਿਆ ਜਦੋਂ ਕਿ ਦੂਜੇ ਸਾਥੀ ਸੁਨੀਲ ਕੁਮਾਰ ਵਾਸੀ ਅਲੀਪੁਰ ਪਾਸੋ 18 ਗਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ।ਜਿਹਨਾਂ ਖਿਲਾਫ਼ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।