ਗੜਸ਼ੰਕਰ,(ਜਤਿੰਦਰ ਪਾਲ ਸਿੰਘ): ਗੜਸ਼ੰਕਰ-ਨੰਗਲ ਸੜਕ ਨੂੰ ਤੁਰੰਤ ਬਣਾਉਣ ਲਈ ਕੰਢੀ ਨਹਿਰ ਕੰਢੇ ਵਿਸ਼ਾਲ ਮੀਟਿੰਗ ਕੀਤੀ ਗਈ।ਇਸ ਮੀਟਿੰਗ ਨੂੰ ਸਾਡਾ ਹੱਕ ਪਾਰਟੀ ਦੇ ਨੈਸ਼ਨਲ ਪ੍ਰਧਾਨ ਇਕਬਾਲ ਸਿੰਘ ਹੈਪੀ, ਬਲਵੰਤ ਸਿੰਘ ਅਤੇ ਜਸਵੀਰ ਸਿੰਘ ਪੱਦੀ ਸੂਰਾਂ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਸੜਕ ਲੋਕਾਂ ਦੀ ਜਾਨ ਦਾ ਖੌਅ ਹੈ।ਰੋਜਾਨਾ ਹਾਦਸੇ ਵਾਪਰਦੇ ਹਨ, ਆਵਾਜਾਈ ਵਾਲੇ ਲੋਕਾਂ ਦਾ ਖੂਨ ਡੁਲਦਾ ਹੈ। ਗੱਡੀਆਂ, ਕਾਰਾਂ ਦਾ ਨੁਕਸਾਨ ਹੋ ਰਿਹਾ ਹੈ।ਹੈਪੀ ਨੇ ਕਿਹਾ ਇਹ ਸੜਕ ਓਵਰਲੋਡ ਟਿੱਪਰ, ਘੋੜਿਆਂ ਨਾਲ ਟੁੱਟਦੀ ਹੈ ਅਤੇ ਕਿਹਾ ਗੜਸ਼ੰਕਰ ਇਲਾਕੇ ਚ ਗੈਰਕਾਨੂੰਨੀ ਮਾਈਨਿੰਗ ਧੜੱਲੇ ਨਾਲ ਹੋ ਰਹੀ ਹੈ। ਸਰਕਾਰ ਟਰਾਲੀਆਂ ਵਾਲਿਆਂ ਨੂੰ ਫੜਕੇ ਕਾਗਜਾਂ ਦੇ ਢਿੱਡ ਭਰ ਰਹੇ ਹਨ। ਵੱਡਿਆ ਘੋੜਿਆਂ ਵਾਲਿਆਂ ਨੂੰ ਫੜਨ ਲਈ ਪਿੱਛੇ ਭੱਜ ਰਹੀ ਹੈ। ਹੈਪੀ ਨੇ ਕਿਹਾ 30 ਮਾਰਚ ਨੂੰ ਇਸ ਸੜਕ ਦੀ ਮਿਆਦ ਖਤਮ ਹੋ ਗਈ ਹੈ ਅਤੇ ਕਿਹਾ ਜੇਕਰ 30 ਮਈ ਤਕ ਸੜਕ ਬਣਨ ਦਾ ਕੰਮ ਸ਼ੁਰੂ ਨਾ ਹੋਇਆ ਤਾਂ ਤਰੀਕ ਨਿਸ਼ਚਿਤ ਕਰਕੇ ਤਿੱਖਾ ਸ਼ੰਘਰਸ਼ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਜੁਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।ਬਲਵੰਤ ਸਿੰਘ ਨੇ ਇਲਾਕੇ ਦੇ ਲੋਕਾ ਨੂੰ ਤਿਆਰ ਬਰ ਤਿਆਰ ਰਹਿਣ ਲਈ ਕਿਹਾ।ਹੈਪੀ ਨੇ ਕਿਹਾ ਕੰਢੀ ਨਹਿਰ ਕੰਢੇ ਤੇ ਚਲਦੇ ਟਿੱਪਰ ਵੀ ਜਲਦੀ ਪ੍ਰਸ਼ਾਸਨ ਨੇ ਬੰਦ ਨਾ ਕਰਵਾਏ ਤਾਂ ਉੱਥੇ ਵੀ ਪੱਕਾ ਮੋਰਚਾ ਲਗਾਇਆ ਜਾਵੇਗਾ।

Previous articleਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਵਾਕੇ ਸਮੇਂ ਦੇ ਹਾਣੀ ਬਣਾਉ : ਜਥੇਦਾਰ ਜਸਵੀਰ ਰੋਡੇ
Next articleਪੈਪਸੀਕੋ ਇੰਡੀਆ ਹੋਲਡਿੰਗਜ ਵਰਕਰਜ ਯੂਨੀਅਨ ਦੀ ਹੋਈ ਮੀਟਿੰਗ