ਦਸੂਹਾ,(ਰਾਜਦਾਰ ਟਾਇਮਸ): ਉੱਤਰ ਪ੍ਰਦੇਸ਼ ਯੂਨੀਵਰਸਿਟੀ ਵਿੱਚ ਚੱਲ ਰਹੇ ਐਥਲੈਟਿਕਸ ਮੁਕਾਬਲਿਆ ਵਿੱਚੋਂ ਸਾਡੇ ਕਾਲਜ ਦੀ ਗੁੱਗ ਕੌਰ ਨੇ ਆਪਣੀਆਂ ਪੁਰਾਤਨ ਪ੍ਰਾਪਤੀਆਂ ਵਿੱਚੋਂ ਇੱਕ ਹੋਰ ਨਵਾਂ ਪੱਥਰ ਖੜਾ ਕੀਤਾ ਅਤੇ ਪੰਜਾਬ ਯੂਨੀਵਰਸਿਟੀ ਦੀ ਰਹਿਨੁਮਾਈ ਹੇਠ ਕਾਲਜ ਦੀ ਖਿਡਾਰਨ ਗੁੱਗ ਕੌਰ ਨੇ ਉੱਤਰ ਪ੍ਰਦੇਸ਼ ਵਿਖੇ 800ਮੀ. ਦੌੜ ਵਿੱਚ ਗੋਲਡ ਮੈਡਲ, 400ਮੀ. ਦੌੜ ਵਿੱਚ ਸਿਲਵਰ ਮੈਡਲ ਅਤੇ 4ਘ400ਮੀ. ਮਿਕਸ ਰਿਲੇਆਂ ਵਿੱਚੋਂ ਗੋਲਡ ਮੈਡਲ ਹਾਸਿਲ ਕੀਤਾ।ਗੁੱਗ ਕੌਰ ਦੀ ਇਸ ਸਫਲਤਾ ਲਈ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸਰਦਾਰ ਜਸਬੀਰ ਸਿੰਘ ਰੰਧਾਵਾ, ਉਪ ਪ੍ਰਧਾਨ ਸਰਦਾਰ ਅਜਮੇਰਪਾਲ ਸਿੰਘ ਘੁੰਮਣ, ਮੈਨੇਜਰ ਸਰਦਾਰ ਗੁਰਪ੍ਰੀਤ ਸਿੰਘ ਚੀਮਾ, ਉਪ ਮੈਨੇਜਰ ਸਰਦਾਰ ਦੀਪ ਗਗਨ ਸਿੰਘ ਗਿੱਲ, ਜੁਆਇੰਟ ਸੈਕਟਰੀ ਸਰਦਾਰ ਪ੍ਰਸ਼ੋਤਮ ਸਿੰਘ ਸੈਣੀ, ਪ੍ਰਿੰਸੀਪਲ ਸ੍ਰੀਮਤੀ ਨਰਿੰਦਰ ਕੌਰ ਘੁੰਮਣ ਅਤੇ ਡੀਨ ਡਾ. ਰੁਪਿੰਦਰ ਕੌਰ ਰੰਧਾਵਾ ਨੇ ਵਿਭਾਗ ਦੇ ਮੁਖੀ ਪਰਮਿੰਦਰ ਕੌਰ ਢਿੱਲੋ , ਕੋਚ ਦੀਪਕ ਕੁਮਾਰ ਅਤੇ ਜੇਤੂ ਵਿਦਿਆਰਥੀ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਸਦੇ ਰੌਸ਼ਨ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।