ਗਗਨਦੀਪ ਢੀਂਡਸਾ ਨੇ 5 ਲੋੜਵੰਦ ਬੱਚਿਆਂ ਦੀ ਪੜਾਈ ਦਾ ਬੀੜਾ ਚੁੱਕਿਆ
ਭਵਾਨੀਗੜ੍ਹ,(ਵਿਜੈ ਗਰਗ):
ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ ਦੇ ਕੈਂਪਸ ਵਿੱਚ ਕਾਰਜਕਾਰੀ ਪਿ੍ਰੰਸੀਪਲ ਪ੍ਰੋ: ਪਦਮਪ੍ਰੀਤ ਕੌਰ ਘੁਮਾਣ ਦੀ ਰਹਿਨੁਮਾਈ ਵਿੱਚ ‘ਤੀਆਂ ਤੀਜ ਦੀਆਂ ’ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ‘ਅਮਾਨਤ ਫਾਊਂਡੇਸ਼ਨ’ ਦੇ ਬਾਨੀ ਸ੍ਰੀਮਤੀ ਗਗਨ ਢੀਡਸਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਵਿੱਚ ਵਿਦਿਆਰਥਣਾਂ ਦੁਆਰਾ ਡਾਂਸ, ਬੋਲੀਆਂ, ਟੱਪੇ, ਪਹਿਰਾਵਾ ਪ੍ਰਦਰਸ਼ਨੀ ਤੇ ਗਿੱਧਾ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਗਈ। ਇਸਦੇ ਨਾਲ ਹੀ ਕਿੱਕਲੀ, ਚੂੜੀਆਂ ਤੇ ਮਹਿੰਦੀ ਦੀਆਂ ਪ੍ਰਤੀਯੋਗਤਾਵਾਂ ਵੀ ਉਲੀਕੀਆਂ ਗਈਆਂ ਜਿਸ ਵਿੱਚ ਕਿਕਲੀ ਵਿੱਚ ਨਿਸ਼ਾ ਤੇ ਸਿਮਰਦੀਪ, ਚੂੜੀਆਂ ਵਿੱਚ ਸੋਨੀਆ, ਮਹਿੰਦੀ ਵਿੱਚ ਮਨਪ੍ਰੀਤ ਕੌਰ ਤੇ ਪਹਿਰਾਵਾ ਪ੍ਰਦਰਸ਼ਨੀ ਵਿੱਚ ਸੁਖਵਿੰਦਰ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ‘ਤੀਆਂ ਤੀਜ ਦੀਆਂ’ ਪ੍ਰੋਗਰਾਮ ਵਿੱਚ ਮਿਸ ਤੀਜ ਦਾ ਖਿਤਾਬ ਅਰਸਦੀਪ ਕੌਰ ਨੇ ਹਾਸਲ ਕੀਤਾ। ਪ੍ਰੋਗਰਾਮ ਦੇ ਮੁੱਖ ਮਹਿਮਾਨ ਸ੍ਰੀਮਤੀ ਗਗਨ ਢੀਂਡਸਾ ਨੇ ਵਿਦਿਆਰਥਣਾਂ ਦੇ ਉੱਜਲ ਭਵਿੱਖ ਦੀ ਕਾਮਨਾ ਕਰਦੇ ਹੋਏ ਸੁਪਨਿਆਂ ਦੀ ਪੂਰਤੀ ਅਤੇ ਇੱਕ ਲੜਕੀ ਹੋਣ ਦੇ ਨਾਤੇ ਉਹਨਾਂ ਦੇ ਸਮਾਜ ਵਿੱਚ ਵਿਸ਼ੇਸ ਰੋਲ ਨੂੰ ਫੋਕਸ ਕੀਤਾ। ਇਸਦੇ ਨਾਲ ਹੀ ਉਹਨਾਂ ਦੁਆਰਾ ਆਪਣੀ ਫਾਊਡੇਸ਼ਨ ਦੇ ਤਹਿਤ 05 ਜਰੂਰਤਮੰਦ ਵਿਦਿਆਰਥੀਆਂ ਦੀ ਪੜ੍ਹਾਈ ਦਾ ਬੀੜਾ ਵੀ ਚੁੱਕਿਆ। ਉਨ੍ਹਾਂ ਨੇ ਸ਼ੈਸਨ 2019-20, 2020-21 ਦੌਰਾਨ ਵਿਦਿਅਕ ਪੱਧਰ ਤੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਂਣ ਵਾਲੀਆਂ ਵਿਦਿਆਰਥਣਾਂ ਨੂੰ ਇਨਾਮ ਵੀ ਦਿੱਤੇ।

ਵਾਤਾਵਰਨ ਦੀ ਸੁਰੱਖਿਆ ਤਹਿਤ ਕਾਲਜ ਕੈਪਸ ਵਿੱਚ ਪੌਦਾ ਵੀ ਲਗਾਇਆ ਗਿਆ। ਕਾਲਜ ਪਿ੍ਰੰਸੀਪਲ ਨੇ ਆਏ ਮਹਿਮਾਨਾਂ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿੱਚ ਮੈਡਮ ਸੁਨੀਤਾ ਸ਼ਰਮਾ ਪ੍ਰਧਾਨ ਵੂਮੈਨ ਵਿੰਗ ਸੁਨਾਮ, ਗੁਰਤੇਜ ਸਿੰਘ ਝਨੇੜੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਰਾਮ ਸਿੰਘ ਮੱਟਰਾਂ ਸੀਨੀਅਰ ਆਗੂ, ਧਨਮਿੰਦਰ ਸਿੰਘ ਭੱਟੀਵਾਲ ਸਾਬਕਾ ਚੇਅਰਮੈਨ ਵੀ ਵਿਸ਼ੇਸ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਡਾ. ਚਰਨਜੀਤ ਕੌਰ, ਪ੍ਰੋ: ਕਮਲਜੀਤ ਕੌਰ, ਪ੍ਰੋ: ਕੁਲਵਿੰਦਰ ਕੌਰ, ਪ੍ਰੋ: ਗੁਰਪ੍ਰੀਤ ਕੌਰ ਅਤੇ ਸ੍ਰੀ ਅਭਿਲਾਸ਼ ਕੱਦ ਤੋਂ ਇਲਾਵਾ ਸਮੂਹ ਸਟਾਫ ਵੀ ਸ਼ਾਮਿਲ ਹੋਇਆ। ਇਸ ਸਾਰੇ ਪ੍ਰੋਗਰਾਮ ਦਾ ਮੰਚ ਸੰਚਾਲਨ ਡਾ. ਗੁਰਮੀਤ ਕੌਰ ਦੁਆਰਾ ਕੀਤਾ ਗਿਆ।

Previous articleआने वाली पीढियों को स्वतंत्रता सेनानियों के बलिदान के प्रति जानकारी होनी आवश्यक : खन्ना
Next articleਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਸਕੂਲ ਚੰਨੋ ਵਿਖੇ ਕਰਵਾਏ ਭਾਸ਼ਣ ਮੁਕਾਬਲੇ