ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਪਿੰਡ ਮਹਿੰਦੀਪੁਰ ਦੇ ਗੁਰਦੁਆਰਾ ਸਿੰਘ ਸਭਾ ਵਿੱਚ ਅੱਜ ਪੰਜਾਬ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਤਹਿਸੀਲ ਦੀ ਮਾਸਿਕ ਮੀਟਿੰਗ ਜਥੇਬੰਦੀ ਦੇ ਜਿ਼ਲਾ ਪ੍ਰਧਾਨ ਸੋਮ ਲਾਲ ਦੀ ਅਗਵਾਈ ਹੇਠ ਹੋਈ।ਇਸ ਮੌਕੇ ਜਿ਼ਲਾ ਪ੍ਰਧਾਨ ਸੋਮ ਲਾਲ ਵਲੋਂ ਆਪਣੇ ਸੰਬੋਧਨ ਦੀ ਸੁਰੂਆਤ ਵਿੱਚ ਜਥੇਬੰਦੀ ਦੀਆ ਗਤੀਵਿਧੀਆਂ ਅਤੇ ਜਿ਼ਲਾ ਕਮੇਟੀ ਦੀ ਮੀਟਿੰਗ ਦੇ ਫੈਸਲਿਾ ਤੋਂ ਜਾਣੂ ਕਰਾਇਆ। ਸੋਹਣ ਸਿੰਘ ਤਹਿਸੀਲ ਪ੍ਰਧਾਨ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਤਨਖਾਹ ਕਮਿਸਨ ਦੀ ਸਿਫਾਰਸ਼ ਅਨੁਸਾਰ ਪੈਨਸ਼ਨਰਜ ਨੂੰ 2.59 ਦਾ ਫੈਕਟਰ ਦੇਕੇ ਪੈਨਸ਼ਨ 1.1.2016 ਤੋਂ ਸੋਧੀ ਜਾਵੇ ਅਤੇ ਬਕਾਇਆ ਯਕਮੁਸ਼ਤ ਦਿੱਤਾ ਜਾਵੇ।ਜਰਨੈਲ ਸਿੰਘ ਕੰਗ, ਧਰਮ ਪਾਲ ਅਤੇ ਮਨੋਹਰ ਲਾਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਡੀਏ ਦੀਆ ਕਿਸ਼ਤਾਂ ਕੇਂਦਰ ਸਰਕਾਰ ਵਾਂਗ ਦਿੱਤੀਆ ਜਾਣ ਅਤੇ ਡੀਏ ਦੀ ਕਿਸ਼ਤਾਂ ਦਾ ਰਹਿੰਦਾ ਬਕਾਇਆ ਤੁਰੰਤ ਦਿੱਤਾ ਜਾਵੇ।ਰਵਿੰਦਰ ਸਿੰਘ ਨੇ ਐਲਟੀਸੀ ਬਾਰੇ ਸਰਕਾਰ ਵਲੋਂ ਜਾਰੀ ਕੀਤੇ ਪੱਤਰ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆ ਪਤੀ ਪਤਨੀ ਦੋਹਾ ਦੇ ਪੈਨਸ਼ਨਰਜ ਹੋਣ ਸਬੰਧੀ ਅੰਡਰਟੇਕਿੰਗ ਦੇਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਹਰਿੰਦਰ ਪਾਲ ਸਿੰਘ ਨੇ ਮੰਗ ਕੀਤੀ ਕਿ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾ ਅਨੁਸਾਰ ਮੈਡੀਕਲ ਭੱਤਾ ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ ਅਤੇ ਕੈਸ਼ਲੈਂਸ ਸਕੀਮ ਸੋਧ ਕੇ ਮੁੜ ਤੋਂ ਲਾਗੂ ਕੀਤੀ ਜਾਵੇ। ਸਵਰਨ ਸਿੰਘ, ਕੁਲਦੀਪ ਸਿੰਘ, ਗੁਰਮੀਤ ਰਾਮ ਨੇ ਮੰਗ ਕੀਤੀ ਕਿ ਚੋਣਾਂ ਤੋਂ ਪਹਿਲਾਂ ਪੈਨਸ਼ਨਰਜ ਨਾਲ ਕੀਤੇ ਵਾਅਦੇ ਪੰਜਾਬ ਸਰਕਾਰ ਬਜਟ ਵਿੱਚ ਪੂਰੇ ਕਰੇ। ਇਸ ਮੌਕੇ ਤੇ ਸੇਵਾ ਮੁਕਤ ਮਾਸਟਰ ਕੁਲਦੀਪ ਸਿੰਘ,ਦਰਸ਼ਨ ਦੇਵ ਐਮਪੀ ਸਿੰਘ, ਹਰਬੰਸ ਲਾਲ, ਰਾਮ ਲਾਲ, ਜਗਦੀਸ਼ ਰਾਮ, ਜੋਗਿੰਦਰ ਪਾਲ ਜਲਾਲਪੁਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੈਨਸ਼ਨਰਜ ਦੀਆ ਮੰਗਾ  ਤੁਰੰਤ ਮੰਨੀਆ ਜਾਣ।