ਭਵਾਨੀਗੜ੍ਹ,(ਵਿਜੈ ਗਰਗ): ਸਥਾਨਕ ਸੰਯੁਕਤ ਪ੍ਰੈਸ ਕਲੱਬ (ਰਜਿਸਟਰਡ) ਦੇ ਦਫ਼ਤਰ ਵਿਖੇ ਪਹੁੰਚੇ ਗੀਤਕਾਰ ਲਵਲੀ ਬਡਰੁੱਖਾਂ ਨੇ ਪ੍ਰੈਸ ਕਾਨਫ਼ਰੰਸ ਕਰਦਿਆਂ ਹੋਏ ਕਿਹਾ ਕਿ ਉਸਦੇ ਕਈ ਸਾਲ ਪਹਿਲਾ ਪ੍ਰਸਿੱਧ ਹੋਏ ਗੀਤ ਦੀਆਂ ਲਾਇਨਾਂ ਅਤੇ ਇਸ ਦੀ ਤੋੜ ਮੋਰੜ ਕਰਦਿਆ ਹੋਏ ਇੱਕ ਨਵੇਂ ਗਾਇਕ ਵੱਲੋਂ ਕਿਸੇ ਹੋਰ ਗੀਤਕਾਰ ਦੇ ਨਾਮ ਹੇਠ ਗੀਤ ਨੂੰ ਗਾ ਕੇ ਸ਼ੋਸ਼ਲ ਮੀਡੀਆ ’ਤੇ ਅੱਪਲੋਡ ਕਰਨ ਸਬੰਧੀ ਸਖ਼ਤ ਐਕਸਨ ਲੈਦਿਆ ਹੋਏ ਉਸ ਗਾਇਕ ਨੂੰ ਲੀਗਲ ਨੋਟਿਸ ਕੱਢਦਿਆ ਹੋਏ ਪ੍ਰਸ਼ਾਸ਼ਨ ਤੋਂ ਉਸ ਗਾਇਕ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।ਇਸ ਸਬੰਧੀ ਗੀਤਕਾਰ ਲਵਲੀ ਬਡਰੁੱਖਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਹੋਏ ਕਿਹਾ ਕਿ ਕੁਝ ਸਾਲ ਪਹਿਲਾਂ ਉਸ ਵੱਲੋਂ ਲਿਖ਼ਿਆ ਗਿਆ ਗੀਤ ਪ੍ਰਸਿੱਧ ਗਾਇਕ ਹਾਕਮ ਬਖ਼ਤੜੀ ਵਾਲਾ ਅਤੇ ਗਾਇਕਾ ਦਲਜੀਤ ਕੌਰ ਵੱਲੋਂ ਗਾਇਆ ਗਿਆ ਸੀ, ਜੋਕਿ ਕਾਫ਼ੀ ਮਸ਼ਹੂਰ ਹੋਇਆ ਸੀ। ਪਰ ਹੁਣ ਇੱਕ ਨਵੇਂ ਗਾਇਕ ਨੇ ਉਸ ਦੀ ਆਗਿਆ ਤੋਂ ਬਿਨ੍ਹਾਂ ਉਸ ਦੇ ਪ੍ਰਸਿੱਧ ਹੋਏ ਗੀਤ ਦੀਆਂ ਮੁੱਖ ਲਾਇਨਾਂ ਉਹੀ ਰੱਖ ਕੇ ਇਸ ਨੂੰ ਤੋੜ ਮਰੋੜ ਕੇ ਕਿਸੇ ਹੋਰ ਗੀਤਕਾਰ ਦੇ ਨਾਲ ਹੇਠ ਗਾਇਆ ਹੈ ਜੋ ਕਿ ਗਲਤ ਹੈ। ਇਸ ਗੱਲ ਕਾਰਨ ਉਸ ਨੂੰ ਭਾਰੀ ਮਾਨਸਿਕ ਪ੍ਰੇਸ਼ਾਨੀ ਅਤੇ ਆਰਥਿਕ ਪੱਖੋਂ ਨੁਕਸਾਨ ਹੋ ਰਿਹਾ ਹੈ। ਉਸ ਨੇ ਦੱਸਿਆਂ ਕਿ ਉਸ ਦੇ ਲਿਖ਼ੇ ਹੋਏ ਗੀਤਾਂ ਨੂੰ ਹਾਕਮ ਬਖ਼ਤੜੀ ਵਾਲਾ, ਰਣਜੀਤ ਮਣੀ, ਗੁਰਲੇਜ ਅਖ਼ਤਰ, ਲਵਲੀ ਨਿਰਮਾਣ ਤੋਂ ਇਲਾਵਾ ਹੋਰ ਕਈ ਗਾਇਕਾਂ ਨੂੰ ਆਪਣੀ ਕਲਮ ਦੇ ਗੀਤਾਂ ਨਾਲ ਮਕਬੂਲ ਕੀਤਾ ਹੈ।ਉਸ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਉਸ ਗਾਇਕ ਅਤੇ ਕੰਪਨੀ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਗਾਇਕ ਅਤੇ ਕੰਪਨੀ ਦੇ ਮੋਬਾਈਲ ਆ ਰਹੇ ਸਨ ਬੰਦ
ਇਸ ਸਬੰਧੀ ਜਦੋਂ ਗਾਇਕ ਅਤੇ ਕੰਪਨੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨਾਂ ਦੇ ਮੋਬਾਈਲ ਫੋਨ ਬੰਦ ਆ ਰਹੇ ਸਨ।