ਹੁਸ਼ਿਆਰਪੁਰ,(ਤਰਸੇਮ ਦੀਵਾਨਾ): ਬੱਚਿਆਂ ਦਾ ਭਵਿੱਖ ਉਜਵਲ ਕਰਨ ਲਈ ਉਨ੍ਹਾਂ ਨੂੰ ਸਕੂਲਾਂ ਵਿੱਚ ਪੜ੍ਹਨ ਲਈ  ਦਾਖਿਲ ਕਰਵਾਓ। `ਅਸੀਂ ਦੋ ਸਾਡੇ ਦੋ` ਦੇ ਨਾਅਰੇ ਨੂੰ ਅਪਣਾਉਂਦੇ ਹੋਏ ਘੱਟ ਬੱਚੇ ਪੈਦਾ ਕਰੋ, ਬੱਚਿਆਂ ਨੂੰ ਸਾਫ਼-ਸੁਥਰੇ ਕੱਪੜੇ ਅਤੇ ਸਾਫ਼-ਸੁਥਰਾ ਵਾਤਾਵਰਨ ਪ੍ਰਦਾਨ ਕਰੋ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਉੱਘੀ ਸਮਾਜ ਸੇਵਕ ਅਤੇ ਬੁੱਧੀਜੀਵੀ ਸ਼ਖ਼ਸੀਅਤ ਡਾ.ਸੋਨੀਆ ਨੇ ਸਾਡੇ ਪੱਤਰਕਾਰ ਨਾਲ ਕੀਤਾ। ਉਨ੍ਹਾਂ ਝੁੱਗੀਆਂ ਝੌਂਪੜੀਆਂ ਵਿੱਚ ਰਹਿਣ ਵਾਲੇ  ਗਰੀਬ ਪ੍ਰੀਵਾਰਾ ਨੂੰ  ਕਿਹਾ ਕਿ ਆਪਣੇ ਬੱਚਿਆਂ ਨੂੰ ਬਾਜ਼ਾਰਾਂ ਵਿੱਚ ਭੀਖ ਮੰਗਣ ਅਤੇ ਕਬਾੜ ਇਕੱਠਾ ਕਰਨ ਤੋਂ ਰੋਕੋ ਕਿਉਕਿ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦਾ ਸੁਪਨਾ ਸੀ ਅਤੇ ਸੁਪਨਾ ਹੈ ਕਿ ਭਾਰਤ ਦਾ ਕੋਈ ਵੀ ਅਮੀਰ ਜਾ ਬਰੀਬ ਪ੍ਰੀਵਾਰ ਦਾ ਬੱਚਾ ਅਨਪੜ੍ਹ ਨਾ ਰਹੇ। ਉਨ੍ਹਾਂ ਕਿਹਾ ਕਿ ਜੇਕਰ ਆਪਾਂ ਪ੍ਰਾਈਵੇਟ ਸਕੂਲਾਂ ਦੇ ਖਰਚੇ ਜ਼ਿਆਦਾ ਹੋਣ ਕਰਕੇ ਪ੍ਰਾਈਵੇਟ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਨਹੀਂ ਪੜ੍ਹਾ ਸਕਦੇ ਤਾਂ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਯਕੀਨੀ ਬਣਾਇਆ ਜਾਵੇ। ਰੋਟੀ ਬੇਸ਼ੱਕ ਇੱਕ ਘੱਟ ਖਾਹ ਲਉ ਪਰ ਆਪਣੇ ਬੱਚਿਆਂ ਨੂੰ ਪੜ੍ਹਾਈ ਜ਼ਰੂਰ ਕਰਵਾਓ। ਉਹਨਾ ਕਿਹਾ ਕਿ ਜਦੋਂ ਵੋਟਾ ਦਾ ਸਮਾਂ ਆਉਂਦਾ ਹੈ ਤਾਂ ਸਿਆਸਤਦਾਨ ਗਰੀਬ ਪਰਿਵਾਰਾਂ ਨੂੰ  ਦਿਹਾੜੀ ਦੇ ਕੇ ਆਪਣੀ ਭੀੜ ਇਕੱਠੀ ਤਾ ਕਰ ਲੈਂਦੇ ਹਨ, ਪ੍ਰੰਤੂ ਸਿਆਸਤਦਾਨਾਂ ਨੇ ਕਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਬਾਰੇ ਨਹੀਂ ਕਿਹਾ ਅਤੇ ਨਾ ਹੀ ਉਨ੍ਹਾਂ ਬਾਰੇ ਕਦੇ ਸੋਚਿਆ।ਜਦੋਂ ਸਿਆਸਤਦਾਨ ਗ਼ਰੀਬ ਪਰਿਵਾਰਾਂ ਦੀਆਂ ਵੋਟਾਂ ਨਾਲ ਜਿੱਤ ਜਾਂਦੇ ਹਨ ਤਾਂ ਬਾਅਦ ਵਿੱਚ ਕਿਸੇ ਗ਼ਰੀਬ ਪਰਿਵਾਰ ਤੇ ਕੋਈ ਭੀੜ ਪੈਂਦੀ ਹੈ ਤਾਂ  ਕੋਈ ਵੀ ਸਿਆਸਤਦਾਨ ਗ਼ਰੀਬ ਪਰਿਵਾਰਾਂ ਦੇ ਨੇਡ਼ੇ ਨਹੀਂ ਲੱਗਦਾ ਉਨ੍ਹਾਂ ਕਿਹਾ ਕਿ ਗ਼ਰੀਬਾਂ ਨੂੰ ਦਿੱਤੀ ਜਾਣ ਵਾਲੀ ਸਰਕਾਰੀ ਸਹਾਇਤਾ ਵੀ ਕਦੇ ਸਿਆਸਤਦਾਨਾਂ ਨੇ ਗ਼ਰੀਬਾਂ ਤੱਕ ਨਹੀ ਪਹੁੰਚਾਈ। ਉਨ੍ਹਾਂ ਜ਼ੋਰ ਦੇ ਕੇ ਗ਼ਰੀਬ ਪਰਿਵਾਰਾਂ ਨੂੰ ਕਿਹਾ ਕਿ 2022 ਦੀਆਂ ਚੋਣਾਂ ਸਿਰ ਤੇ ਹਨ ਤੇ ਤੁਸੀਂ ਕਿਸੇ ਕੋਲੋਂ ਪੈਸੇ ਲੈ ਕੇ ਕਿਸੇ ਵੀ ਪਾਰਟੀ ਵਿੱਚ ਨਹੀ ਜਾਣਾ ਅਤੇ ਨਾ ਹੀ ਆਪਣੇ ਬੱਚਿਆਂ ਨੂੰ ਕਬਾੜ ਚੁਗਣ ਲਈ ਭੇਜਣਾ। ਉਨ੍ਹਾਂ ਝੁੱਗੀਆਂ ਝੌਂਪੜੀਆਂ ਵਿੱਚ ਰਹਿ ਰਹੇ ਗ਼ਰੀਬੀ ਦੀ ਮਾਰ ਝੱਲਣ ਵਾਲੇ ਗ਼ਰੀਬ ਪਰਿਵਾਰਾਂ ਨੂੰ ਕਿਹਾ ਕਿ ਤੁਸੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉ ਅਤੇ ਰਹਿਣ ਲਈ ਸਾਫ਼-ਸੁਥਰਾ ਵਾਤਾਵਰਨ ਮੁਹੱਈਆ ਕਰਵਾਉ।