ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਭਾਰਤ ਦੇਸ਼ ਨੂੰ ਅੰਗਰੇਜ਼ੀ ਹਕੂਮਤ ਤੋਂ ਅਜ਼ਾਦ ਕਰਾਉਣ ਲਈ ਬਹੁਤ ਸਾਰੇ ਪੰਜਾਬੀ ਸੁੂਰਬੀਰਾ ਨੇ ਭਰ ਜਵਾਨੀ ਆਪਣੀਆ ਜਾਨਾਂ ਨੂੰ ਹੱਸਦੇ ਹੋਏ ਦੇਸ਼ ਦੇ ਲੇਖੇ ਲਾਇਆ ਹੈ।ਜਿਹਨਾਂ ਵਿੱਚੋ 15 ਅਣਖੀ ਜੋਧੇ ਬਲਾਕ ਬਲਾਚੋਰ ਦੇ ਸਨ ਇਹਨਾਂ ਅਜ਼ਾਦੀ ਦੇ ਪਰਵਾਨਿਆਂ ਦੀ ਯਾਦ ਵਿੱਚ ਬਲਾਕ ਬਲਚੌਰ ਵਿੱਚ ਸਥਾਪਿਤ ਸਮਾਰਕ ਉਪਰ ਗਣਤੰਤਰ ਦਿਵਸ ਮੌਕੇ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਭਾਜਪਾ ਦੇ ਉਮੀਦਵਾਰ ਸੇਵਾ ਮੁਕਤ ਪੁਲਿਸ ਅਧਿਕਾਰੀ ਅਸੋ਼ਕ ਬਾਂਠ ਵਲੋਂ ਆਪਣੇ ਸਾਥੀਆ ਸਮੇਤ ਸ਼ਰਧਾ ਸੰੁਮਨ ਭੇਟ ਕੀਤੇ ਗਏ।ਅਸੋ਼ਕ ਬਾਂਠ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਭਾਰਤ ਦੇਸ਼ ਨੂੰ ਅੰਗਰੇਜ਼ੀ ਹਕੂਕਤ ਤੋਂ ਅਜ਼ਾਦ ਕਰਾਉਣ ਵਾਲੇ ਸੂਰਬੀਰਾ ਦੀ ਕੁਰਬਾਨੀ ਨੂੰ ਹਮੇਸ਼ਾ ਹੀ ਯਾਦ ਰੱਖਿਆ ਜਾਵੇਗਾ, ਜਿਨ੍ਹਾਂ ਦੀ ਬਦੌਲਤ ਹੀ ਅਸੀਂ ਖੁੱਲ ਕੇ ਸਾਹ ਲੈ ਰਹੇ ਹਾਂ।ਉਹਨਾਂ ਕਿਹਾ ਕਿ ਸਾਡੇ ਹਲਕੇ ਨੂੰ ਬੜਾ ਵੱਡਾ ਮਾਣ ਹਾਸ਼ਲ ਹੈ ਕਿ ਸਬ ਡਵੀਜ਼ਨ ਬਲਾਚੌਰ ਦੀ ਧਰਤੀ ਉਪਰ ਉਹਨਾਂ ਯੋਧਿਆ ਨੇ ਜਨਮ ਲਿਆ ਹੈ।ਜਿਹਨਾਂ ਨੇ ਜਿੱਥੇ ਅੰਗਰੇਜ਼ ਹਕੂਮਤ ਨਾਲ ਲੋਹਾ ਲਿਆ ਉੱਥੇ ਉਹਨਾਂ ਨੂੰ ਅੰਗਰੇਜ਼ ਹਕੂਮਤ ਵਲੋਂ ਵਿਰੋਧ ਕਰਨ ਲਈ ਦਿੱਤੀਆਂ ਕਾਲੇਪਾਣੀ ਦੀਆਂ ਸਜਾਵਾਂ ਵੀ ਕੱਟੀਆਂ ਮਗਰ ਇਹਨਾਂ ਅਣਖੀ ਯੋਧਿਆ ਨੇ ਅੰਗਰੇਜ਼ ਹਕੂਮਤ ਦੀ ਈਨ ਨਾ ਮੰਨੀ। ਇਸ ਮੌਕੇ ਨੰਦ ਕਿਸ਼ੋਰ, ਨਰਿੰਦਰ ਨਾਥ ਸੂਦਨ, ਵਰਿੰਦਰ ਰਜਵਾੜਾ, ਵਰਿੰਦਰ ਕੌਰ ਥਾਂਦੀ, ਵਰਿੰਦਰ ਸੈਣੀ, ਵਿਨੋਦ ਨੰਬਰਦਾਰ, ਰਾਕੇਸ਼ ਸ਼ਰਮਾਂ, ਅਸੋ਼ਕ ਰਾਣਾ, ਕੇਂਦਰ ਪਾਲ, ਕੇਵਲ ਸਿੰਘ ਭੌਰ, ਟੀਨੂੰ ਆਨੰਦ ਸਮੇਤ ਹੋਰ ਵੀ ਮੌਜੂਦ ਸਨ।

Previous articleਸੰਤੋਸ਼ ਕਟਾਰੀਆ ਦੇ ਹੱਕ ਵਿੱਚ ਪਿੰਡ ਟੁੰਡੇਵਾਲ ਵਿਖੇ ਕੀਤਾ ਡੋਰ ਟੂ ਡੋਰ ਕੰਪੇਨ
Next articleਪਿੰਡ ਨਿਊ ਥੋਪੀਆ, ਬੀੜ ਕਾਠਗੜ੍ਹ, ਦੋਭਾਲੀ ਤੇ ਜੱਬਾ ਦੇ ਕਈ ਪਰਿਵਾਰਾ ਨੇ ਸ੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਕੇ ਪਾਰਟੀ ਦਾ ਕਾਰਵਾ ਵਧਾਇਆ