“ਪਹਿਲਾਂ ਆਓ, ਪਹਿਲਾਂ ਲਗਵਾਓ ਦੇ ਅਧਾਰ ਤੇ ਕੀਤਾ ਜਾਵੇਗਾ ਟੀਕਾਕਰਨ

ਹੁਸ਼ਿਆਰਪੁਰ, : ਪੰਜਾਬ ਨੂੰ ਪੂਰੀ ਤਰਾਂ ਕਰੋਨਾ ਮੁੱਕਤ ਕਰਨ ਅਤੇ ਲੋਕਾਂ ਨੂੰ ਇਸ ਖਤਰਨਾਕ ਬੀਮਾਰੀ ਤੋਂ ਬਚਾਉਣ ਲਈ ਪੰਜਾਬ ਸਰਕਾਰ ਵਲੋਂ ਕਰੋਨਾ ਟੀਕਾਕਰਨ ਲਈ “ਹਰ ਘਰ ਦਸਤਕ ਮੁੰਹਿਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਅੱਜ ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਰਮਿੰਦਰ ਕੌਰ ਵਲੋਂ ਸਟੇਟ ਤੋਂ ਆਈ “ਹਰ ਘਰ ਦਸਤਕ ਮੁੰਹਿਮ” ਆਈ.ਈ .ਸੀ ਵੈਨ ਨੂੰ ਹਰੀ ਝੰਡੀ ਦੇਕੇ ਰੂਟ  ਪਲਾਨ ਮੁਤਾਬਿਕ ਜ਼ਿਲ੍ਹੇ ਦੀਆਂ ਵੱਖ ਵੱਖ ਸਿਹਤ ਸੰਸਥਾਂਵਾਂ ਲਈ ਰਵਾਨਾ ਕੀਤਾ। ਇਸ ਮੌਕੇ ਉਨਾਂ ਨਾਲ ਡਾ.ਮੀਤ, ਮੈਡਮ ਨਵਪ੍ਰੀਤ ਕੌਰ, ਹਰਪ੍ਰੀਤ ਕੌਰ, ਦਲਜੀਤ ਕੌਰ, ਸਟੇਨੋ ਆਸ਼ਾ ਰਾਣੀ, ਡਿਪਟੀ ਮਾਸ ਮੀਡੀਆ ਅਫਸਰ ਸ਼੍ਰੀਮਤੀ ਤ੍ਰਿਪਤਾ ਦੇਵੀ ਆਦਿ ਹਾਜ਼ਰ ਸਨ।

ਡਾ.ਪਰਮਿੰਦਰ ਕੌਰ ਨੇ ਦੱਸਿਆ ਕਿ ਇਸ ਮੁੰਹਿਮ ਦਾ ਮੁੱਖ ਉਦੇਸ਼ ਜ਼ਿਲ੍ਹੇ ਅੰਦਰ ਕੋਵਿਡ ਟੀਕਾਕਰਨ ਦੀ ਦੂਜੀ ਡੋਜ਼ ਨੂੰ ਸਮੇਂ ਸਿਰ ਲਗਵਾਉਣਾ ਯਕੀਨੀ ਬਣਾਉਣਾ ਹੈ ਤਾਂ ਜੋ ਕਰੋਨਾ ਟੀਕਾਕਰਨ ਦੇ ਟੀਚੇ  ਨੂੰ ਜਲਦ ਤੋਂ ਜਲਦ ਸੋ ਪ੍ਰਤੀਸ਼ਤ ਪੂਰਾ ਕੀਤਾ ਜਾ ਸਕੇ। ਉਨਾਂ ਕਿਹਾ ਕਿ ਜਿਹੜੇ ਲੋਕਾਂ ਨੇ ਹੁਣ ਤੱਕ ਕਰੋਨਾ ਦੀ ਪਹਿਲੀ ਖੁਰਾਕ ਨਹੀਂ ਲਈ ਉਹ ਆਪਣੀ ਪਹਿਲੀ ਖੁਰਾਕ ਜ਼ਰੂਰ ਲਵੋ ਕਿਉਂਕਿ ਕਰੋਨਾ ਦੀ ਬੀਮਾਰੀ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਨ ਲਈ ਦੋਵੇਂ ਖੁਰਾਕਾਂ ਲੈਣੀਆਂ ਬੇਹੱਦ ਜ਼ਰੂਰੀ ਹਨ । ਇਸ ਲਈ ਪਹਿਲੀ ਖੁਰਾਕ ਤੋਂ ਬਾਅਦ ਦੂਜੀ ਖੁਰਾਕ ਵੀ ਸਮੇਂ ਸਿਰ ਲਈ ਜਾਵੇ। ਉਨਾਂ ਦੱਸਿਆ ਕਿ ਕੋਵਿਡ-19 ਦਾ ਟੀਕਾਕਰਨ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਅਗਾਂਉਂ –ਰਜਿਸਟੇ੍ਰਸ਼ਨ ਦੀ ਜ਼ਰੂਰਤ ਨਹੀਂ ਹੈ। ਇਹ ਟੀਕਾ “ਪਹਿਲਾਂ ਆਓ, ਪਹਿਲਾਂ ਲਗਵਾਓ ਦੇ ਅਧਾਰ ਤੇ ਕੀਤਾ ਜਾਵੇਗਾ।