ਗੁਮਰਾਹ ਕਰਨ ਵਾਲੇ ਠੱਗਾਂ ਤੋਂ ਰਹੋ ਸਾਵਧਾਨ

ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਠੱਗਾਂ ਤੋਂ ਸੁਚੇਤ ਰਹੋ ਜੇਕਰ ਕੋਈ ਵੀ ਤੁਹਾਨੂੰ ਆ ਕੇ ਇਹ ਕਹਿ ਰਿਹਾ ਹੈ ਕਿ ਮਹਿਲਾਵਾਂ ਦੇ ਹਜ਼ਾਰ ਰੁਪਏ ਵਾਲੇ ਫਾਰਮ ਭਰੇ ਜਾ ਰਹੇ ਹਨ। ਜਾਂ ਹੋਰ ਸਰਕਾਰੀ ਸੁਵਿਧਾਵਾਂ ਲੈਣ ਦੇ ਲਈ ਤੁਹਾਨੂੰ ਕੋਈ ਗੁਮਰਾਹ ਕਰ ਰਿਹਾ ਹੈ, ਤਾਂ ਮੇਰੇ ਨਾਲ ਸਿੱਧਾ ਸੰਪਰਕ ਕਰੋ। ਖਾਸ ਤੌਰ ਤੇ ਇਕ ਧਿਆਨ ਜ਼ਰੂਰ ਰੱਖੋ, ਜੇਕਰ ਤੁਹਾਨੂੰ ਕੋਈ ਵੀ ਸ਼ਰਾਰਤੀ ਅਨਸਰ ਇਹ ਕਹਿ ਰਿਹਾ ਹੈ ਕਿ ਵਿਧਾਇਕ ਸੰਤੋਸ਼ ਕਟਾਰੀਆ ਨਾਲ ਮੇਰੀ ਸਿੱਧੀ ਗੱਲਬਾਤ ਹੈ, ਆਓ ਮੈਂ ਤੁਹਾਨੂੰ ਲੈ ਕੇ ਚਲਦਾ ਹਾਂ ਜਾਂ ਸਰਕਾਰੀ ਦਫ਼ਤਰਾਂ ਵਿੱਚ ਮੇਰੀ ਸਿੱਧੀ ਗੱਲਬਾਤ ਹੈ।ਮੇਰੇ ਕਿਹੇ ਤੇ ਹੀ ਕੰਮ ਹੁੰਦੇ ਹਨ, ਉਨ੍ਹਾਂ ਠੱਗਾਂ ਤੋਂ ਸਾਵਧਾਨ ਰਹੋ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਬੀਬੀ ਸੰਤੋਸ਼ ਕਟਾਰੀਆ ਨੇ ਕੀਤਾ।ਉਨ੍ਹਾਂ ਕਿਹਾ ਬਕਾਇਦਾ ਮੇਰੇ ਤਕ ਰਾਬਤਾ ਕਾਇਮ ਕਰ ਕੇ ਮੈਨੂੰ ਸੂਚਿਤ ਕੀਤਾ ਜਾਵੇ, ਤਾਂ ਜੋ ਇਸ ਤਰ੍ਹਾਂ ਦੇ ਠੱਗ ਅਨਸਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ।ਤੁਸੀਂ ਕਿਸੇ ਵੀ ਜਾਇਜ਼ ਕੰਮ ਲਈ ਬੇਝਿਜਕ ਮੇਰੇ ਨਾਲ ਕਿਸੇ ਦੀ ਸਿਫਾਰਸ਼ ਤੋਂ ਬਿਨਾਂ ਆਪ ਖੁਦ 24 ਘੰਟੇ ਸੰਪਰਕ ਕਰ ਸਕਦੇ ਹੋ।ਸਰਕਾਰੀ ਦਫ਼ਤਰਾਂ ਵਿੱਚ ਆਪ ਮੁਹਾਰੇ ਜਨਤਾ ਦੇ ਕੰਮ ਹੋ ਰਹੇ ਹਨ। ਮੈਂ ਆਮ ਆਦਮੀ ਪਾਰਟੀ ਦੀ ਹੀ ਵਿਧਾਇਕ ਨਹੀਂ ਹਾਂ ਸਗੋਂ, ਕਿ ਮੈਂ ਬਲਾਚੌਰ ਹਲਕੇ ਦੇ ਡੇਢ ਲੱਖ ਵੋਟਰਾਂ ਦੀ ਨੁਮਾਇੰਦਗੀ ਕਰ ਰਹੀ ਹਾਂ ਅਤੇ ਬਿਨਾਂ ਭੇਦਭਾਵ ਤੋਂ ਸਾਰਿਆਂ ਦੇ ਹੀ ਕੰਮ ਹੋਣਗੇ।ਬੀਬੀ ਸੰਤੋਸ਼ ਕਟਾਰੀਆ ਨੇ ਬਲਾਚੌਰ ਹਲਕੇ ਦੀ ਸਮੂਹ ਜਨਤਾ ਨੂੰ ਅਪੀਲ ਕੀਤੀ ਕਿ ਤੁਹਾਨੂੰ ਵੀ ਸੰਜਮ ਦੇ ਨਾਲ ਸਰਕਾਰੀ ਦਫ਼ਤਰਾਂ ਵਿੱਚ ਜਾ ਕੇ ਸ਼ਾਂਤੀ ਦੇ ਨਾਲ ਮੁਲਾਜ਼ਮਾਂ ਦਾ ਸਹਿਯੋਗ ਕਰਕੇ ਆਪਣਾ ਕੰਮ ਕਰਵਾਉਣਾ ਚਾਹੀਦਾ ਹੈ, ਨਾ ਕਿ ਉੱਥੇ ਜਾ ਕੇ ਕਿਸੇ ਨਾਲ ਬਹਿਸਬਾਜ਼ੀ ਕੀਤੀ ਜਾਵੇ।

Previous articleलोइंपा के सिमरजीत बैंस को अदालत ने किया भगोड़ा करार
Next articleਇਲਾਕੇ ਅੰਦਰ ਗਰਮਾਇਆ ਨਜਾਇਜ਼ ਮਾਈਨਿੰਗ ਮੁੱਦਾ