ਹੁਸ਼ਿਆਰਪੁਰ, : ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਜੇਲ੍ਹਾਂ ਪੰਜਾਬ ਦੇ ਨਿਰਦੇਸ਼ਾਂ ਤਹਿਤ ਸੁਪਰਡੈਂਟ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਸ੍ਰੀ ਅਨੁਰਾਗ ਕੁਮਾਰ ਆਜ਼ਾਦ ਦੀ ਅਗਵਾਈ ਹੇਠ ਆਈ.ਸੀ.ਆਈ.ਸੀ.ਆਈ. ਫਾਊਂਡੇਸ਼ਨ ਦੇ ਸਹਿਯੋਗ ਨਾਲ ਕੇਂਦਰੀ ਜੇਲ੍ਹ ਵਿਖੇ ਇਲੈਕਟ੍ਰਿਕ ਹੋਮ ਐਪਲੀਐਂਸਜ਼ ਰਿਪੇਅਰ ਕੋਰਸ ਦੀ ਸ਼ੁਰੂਆਤ ਕਰਵਾਈ ਗਈ। ਇਸ ਪ੍ਰੋਗਰਾਮ ਵਿਚ ਸੁਰਿੰਦਰ ਕੁਮਾਰ ਪੁਰੋਹਿਤ (ਸੀਨੀਅਰ ਪ੍ਰੋਗਰਾਮ ਮੈਨੇਜਰ) ਨੇ ਬੰਦੀਆਂ ਨੂੰ ਇਸ ਦੇ ਲਾਭ ਬਾਰੇ ਜਾਣਕਾਰੀ ਦਿੱਤੀ। ਇਸ ਕੋਰਸ ਵਿਚ 20 ਬੰਦੀਆਂ ਨੇ ਦਾਖਲਾ ਲਿਆ। ਇਸ ਮੌਕੇ ਡਿਪਟੀ ਸੁਪਰਡੈਂਟ ਸਕਿਊਰਿਟੀ ਸ੍ਰੀ ਤੇਜਪਾਲ ਸਿੰਘ, ਵੈਲਫੇਅਰ ਅਫ਼ਸਰ ਜੇਲ੍ਹ ਸ੍ਰੀ ਸਰਬਜੀਤ ਸਿੰਘ, ਵਿਕਾਸ ਅਫ਼ਸਰ ਗਿਆਨ ਚੰਦ, ਟਰੇਨਰ ਸ੍ਰੀ ਅਭੀਸ਼ੇਕ ਰਾਣਾ ਅਤੇ ਹੋਰ ਹਾਜ਼ਰ ਸਨ।