ਭਵਾਨੀਗੜ੍ਹ,(ਵਿਜੈ ਗਰਗ): ਸ਼ਰੋਮਣੀ ਅਕਾਲੀ ਦਲ (ਕਿਸਾਨ ਵਿੰਗ) ਆਉਣ ਵਾਲੀਆਂਂ ਵਿਧਾਨ ਸਭਾ ਚੋਣਾਂ ਵਿੱਚ ਸ਼ਰੋਮਣੀ ਅਕਾਲੀ ਦਲ ਤੇ ਬਸਪਾ ਉਮੀਦਵਾਰਾਂ ਨੂੰ ਜਿਤਾਉਣ ਲਈ ਪੂਰੀ ਲਾਮਬੰਦੀ ਕਰ ਰਿਹਾ ਹੈ। ਇਹ ਵਿਚਾਰ ਕਿਸਾਨ ਵਿੰਗ ਦੇ ਜਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕਾਕੜਾ ਨੇ ਸਾਂਝੇ ਕਰਦਿਆਂਂ ਕਹੇ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਜਿਲ੍ਹਾ ਸੰਗਰੂਰ ਤੇ ਮਲੇਰਕੋਟਲਾ ਦੇ ਜਿਲ੍ਹਾ ਜਥੇਬੰਦੀ ਤੇ ਕੌਮੀ ਅਹੁਦੇਦਾਰਾਂ ਦੀ ਮੀਟਿੰਗ ਨਾਨਕਿਆਣਾ ਸਾਹਿਬ ਚੌਕ ਸੰਗਰੂਰ ਹਲਕੇ ਤੋਂ ਗਠਜੋੜ ਦੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਦੇ ਦਫਤਰ ਵਿਖੇ 10 ਜਨਵਰੀ ਨੂੰ 10 ਵਜੇ ਮੀਟਿੰਗ ਬੁਲਾਈ ਹੈ। ਮੀਟਿੰਗ ਵਿੱਚ ਚੋਣਾਂ ਸੰਬੰਧੀ ਤੇ ਜਥੇਬੰਦੀ ਨੂੰ ਮਜ਼ਬੂਤ ਕਰਨ ਸੰਬੰਧੀ ਵਿਚਾਰਾਂ ਸਾਂਝੀਆਂ ਕੀਤੀਆਂਂ ਜਾਣਗੀਆਂ।