ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਜਦੋਂ ਆਪਣਿਆਂ ਤੇ ਹੀ ਨਾਜਾਇਜ਼ ਪਰਚੇ ਹੋਣ ਲੱਗ ਪੈਣ ਤਾਂ ਕਿਸ ਤਰ੍ਹਾਂ ਕੋਈ ਕਿਸੇ ਦਾ ਸਾਥ ਦੇ ਸਕਦਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੀਬੀ ਸੰਤੋਸ਼ ਕਟਾਰੀਆ ਨੇ ਪਿੰਡ ਨਾਨੋਵਾਲ ਵਿਖੇ ਯੂਥ ਕਾਂਗਰਸੀ ਆਗੂ ਤੇ ਕੰਢੀ ਦੇ ਇਲਾਕੇ ਦੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਗੁਰਦੇਵ ਸਿੰਘ ਨਿੱਕਾ ਨਾਨੋਵਾਲ ਤੇ ਉਹਨਾਂ ਦੇ ਸਾਥੀ ਹਰੀਸ਼, ਸਤਪਾਲ, ਪਵਨ, ਜੀਤਾ, ਰਾਕੇਸ਼ ਕੁਮਾਰ, ਅਮਰ ਨਾਥ, ਵਿੱਕੀ, ਸ਼ਾਮ ਲਾਲ ਤੇ ਸੁਰਿੰਦਰ ਕੁਮਾਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਾਉਣ ਵੇਲੇ ਕੀਤਾ। ਬੀਬੀ ਸੰਤੋਸ਼ ਕਟਾਰੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਲੋਕਾਂ ਨੂੰ ਝੂਠੇ ਪਰਚਿਆਂ ਤੋਂ ਨਿਜਾਤ ਦਿਵਾਈ ਜਾਵੇਗੀ ਤੇ ਨਸ਼ਾਖੋਰੀ, ਸੈਂਡ ਮਾਫ਼ੀਆ, ਲੈਂਡ ਮਾਫ਼ੀਆ ਤੇ ਖੈਰ ਮਾਫੀਆ ਨੂੰ ਠੱਲ੍ਹ ਪਾਈ ਜਾਵੇਗੀ।ਇਸ ਮੌਕੇ ਨਿੱਕਾ ਨਾਨੋਵਾਲ ਨੇ ਬਲਾਚੌਰ ਦੇ ਵਿਧਾਇਕ ਦਾ ਪਰਦਾਫਾਸ਼ ਕਰਦੇ ਹੋਏ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਦੇ ਨੇਤਾ ਆਪਸ ਵਿੱਚ ਮਿਲੇ ਹੋਏ ਹਨ ਤੇ ਮਾਫੀਆ ਦਾ ਕੰਮ ਵੀ ਰਲ ਮਿਲ ਕੇ ਹੀ ਕਰ ਰਹੇ ਹਨ। ਇਸ ਮੌਕੇ ਸੇਠੀ ਥੋਪੀਆ ਨੇ ਕਿਹਾ ਕਿ  ਸਾਨੂੰ ਭਗਵੰਤ ਮਾਨ ਜੀ ਤੇ ਪੂਰਨ ਭਰੋਸਾ ਹੈ,ਜਿਵੇਂ ਕਿ ਉਹਨਾਂ ਨੇ ਸਾਂਸਦ ਹੋਣ ਦੇ ਨਾਤੇ ਇਕ ਇਕ ਪੈਸੇ ਦਾ ਹਿਸਾਬ ਜਨਤਾ ਮੂਹਰੇ ਰੱਖਿਆ ਹੈ। ਉਸ ਤਰ੍ਹਾਂ ਅੱਜ ਤੱਕ ਕੋਈ ਵੀ ਵਿਧਾਇਕ ਤੇ ਸਾਂਸਦ ਅੱਜ ਤੱਕ ਕੋਈ ਹਿਸਾਬ ਜਨਤਾ ਨੂੰ ਨਹੀਂ ਦੇ ਸਕਿਆ।ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਇਹ ਲੋਕ ਭ੍ਰਿਸ਼ਟਾਚਾਰੀ ਹਨ।ਇਸ ਦੀ ਜਾਣਕਾਰੀ ਮੀਡੀਆ ਨੂੰ ਦਿੰਦੇ ਹੋਏ ਚੰਦਰਮੋਹਨ ਜੇਡੀ ਜ਼ਿਲ੍ਹਾ ਮੀਡੀਆ ਇੰਚਾਰਜ ਨੇ ਕਿਹਾ  ਕਿ ਆਮ ਆਦਮੀ ਪਾਰਟੀ ਹੀ ਪੰਜਾਬ ਵਿੱਚ ਲੋਕਾਂ ਨੂੰ ਸਹੂਲਤਾਂ ਦੇ ਸਕਦੀ ਹੈ।ਇਸ ਮੌਕੇ  ਠੇਕੇਦਾਰ ਰਾਮ ਸਰੂਪ ਥੋਪੀਆ, ਸੇਠੀ ਥੋਪੀਆ, ਦਿਨੇਸ਼ ਡਿੰਪੀ ਕਟਾਰੀਆ, ਨੀਟੂ ਪੋਜੇਵਾਲ, ਠੇਕੇਦਾਰ ਰਾਮ ਸਰਨ, ਠੇਕੇਦਾਰ ਗੁਰਚਰਨ, ਰਾਮਪਾਲ ਰਾਸ਼ਟਰੀ ਵਾਲੀਬਾਲ ਖਿਡਾਰੀ, ਰਾਮ ਧਨ ਚੌਹਾਨ, ਹਰੀ ਚੌਹਾਨ ਤੇ ਪਵਨਦੀਪ ਚੌਧਰੀ ਆਦਿ ਪਿੰਡ ਵਾਸੀ ਹਾਜ਼ਰ ਸਨ।