ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਵਿਧਾਨ ਸਭਾ ਹਲਕਾ ਬਲਾਚੌਰ ਤੋਂ ਕਾਂਗਰਸ ਪਾਰਟੀ ਅੰਦਰ ਰਹਿ ਕੇ ਪਿਛਲੇ ਲੰਮੇ ਸਮੇਂ ਤੋਂ ਸਰਗਰਮ ਚਲੇ ਆ ਰਹੇ ਅਸੋ਼ਕ ਨਾਨੋਵਾਲ ਵਲੋਂ ਚੋਣ ਲੜਨ ਲਈ ਟਿਕਟ ਨਾ ਦਿੱਤੇ ਜਾਣ ਤੇ ਇਸ ਵਾਰੀ ਖੁੱਲੇਆਮ ਆਪਣੀ ਹੀ ਪਾਰਟੀ ਖਿਲਾਫ ਚੋਣ ਬਿਗੁਬਲ ਵਜਾਉਂਦਿਆ ਬਾਗੀ ਹੋ ਚੁੱਕੇ ਹਨ।ਜਿਨ੍ਹਾਂ ਵਲੋਂ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੇ ਕੀਤੇ ਐਲਾਨ ਉਪਰੰਤ ਨਾਮਜਦਗੀਆਂ ਭਰਨ ਦੇ ਆਖਰੀ ਸਮੇਂ ਵਿੱਚ ਰਿਟਰਨਿੰਗ ਅਫਸਰ ਕਮ ਉਪ ਮੰਡਲ ਮੈਜਿਸਟੇ੍ਰਟ ਬਲਾਚੌਰ ਪਾਸ ਕਾਗਜ਼ ਜਮ੍ਹਾਂ ਕਰਾਏ ਗਏ।ਅਜ਼ਾਦ ਉਮੀਦਵਾਰ ਅਸੋ਼ਕ ਨਾਨੋਵਾਲ ਨੂੰ ਬਲਾਚੌਰ ਤੋਂ ਲੋਕ ਇੰਨਸਾਫ ਪਾਰਟੀ ਦੇ ਐਸਸੀ ਵਿੰਗ ਦੇ ਜਿ਼ਲ੍ਹਾ ਪ੍ਰਧਾਨ ਮਨਜੀਤ ਬੇਦੀ ਵਲੋਂ ਸਮੱਰਥਨ ਦਿੱਤਾ ਗਿਆ।ਮਨਜੀਤ ਬੇਦੀ ਵਲੋਂ ਆਪਣੇ ਸੰਬੋਧਨ ਵਿੱਚ ਰਿਵਾਇਤੀ ਪਾਰਟੀਆਂ ਦੀ ਨਿਖੇਧੀ ਕਰਦਿਆ ਕਿਹਾ ਕਿ ਇਹਨਾਂ ਦੇ ਵਾਰੋ ਵਾਰੀ ਦੇ ਰਾਜਭਾਗ ਦੌਰਾਨ ਲੋਕਾ ਨੂੰ ਇੰਨਸਾਫ ਦੀ ਪ੍ਰਾਪਤੀ ਨਹੀ ਹੋਈ ਹੈ, ਬਲਕਿ ਪੰਜਾਬ ਦੀ ਅਮਨ ਸ਼ਾਂਤੀ ਹੀ ਭੰਗ ਹੋਈ ਹੈ। ਉਹਨਾਂ ਕਿਹਾ ਕਿ ਅਸੋ਼ਕ ਨਾਨੋਵਾਲ ਇੱਕ ਪੜੇ ਲਿਖੇ ਅਤੇ ਸੂਝਵਾਨ ਨੇਤਾ ਹਨ ਅਤੇ ਉਹਨਾਂ ਦੀ ਇਮਾਨਦਾਰੀ ਅਤੇ ਲੋਕਾਂ ਪ੍ਰਤੀ ਸੇਵਾ ਭਾਵਨਾ ਦਾ ਜ਼ਜਬਾ ਹੈ।ਜਿਹੜਾ ਕਿ ਇਸ ਵਾਰੀ ਉਹਨਾਂ ਨੂੰ ਆਪ ਮੂਹਾਰੇ ਹੀ ਜਿੱਤ ਦੇ ਮੁਕਾਮ ਤੱਕ ਪਹੁੰਚਾਏਗਾ। ਅਸੋ਼ਕ ਨਾਨੋਵਾਲ ਨੇ ਕਿਹਾ ਕਿ ਉਹ ਇਲਾਕੇ ਦੇ ਲੋਕਾ ਦੀਆਂ ਆਸ਼ਾ ਉਮੀਦਾ ਉਪਰ ਪੂਰੀ ਤਰ੍ਹਾਂ ਨਾਲ ਖਰਾ ਉਤਰਨਗੇ।ਇਸ ਮੌਕੇ ਵਿਪਨ ਨਾਨੋਵਾਲ, ਅਮਿਤ ਬਾਂਗੜੀ, ਸੱਤਪਾਲ ਠੇਕੇਦਾਰ ਕੁੱਕੜ ਸੂਹਾ, ਰਾਜੇਸ਼ ਕੁਮਾਰ ਕਾਲਾ ਠੇਕੇਦਾਰ ਕੁੱਕੜਸੂਹਾ, ਦੀਪੂ ਕਟਵਾਰਾ, ਠੇਕੇਦਾਰ ਸੱਤਪਾਲ, ਗੁਰਦਿਆਲ ਸਿੰਘ, ਬਾਰਾ ਸਿੰਘ, ਸੰਮੀ ਕਟਵਾਰਾ, ਮਾਨਵ ਸੜੋਆ, ਗੁਰਨਾਮ ਸਿੰਘ, ਦਿਲਬਾਗ ਸਿੰਘ, ਬਿੰਦਰ ਕੁਮਾਰ, ਮਲਕੀਤ ਸਿੰਘ, ਰਾਜੂ ਪਹਿਲਵਾਨ, ਪਰਮਜੀਤ ਸਿੰਘ, ਹਰਮੇਸ਼ ਥੈਥ, ਸੋਹਣ ਲਾਲ ਭੱਟੀ, ਜੋਗਿੰਦਰ ਸਿੰਘ, ਰੋਬਿਨ ਲਾਡੀ, ਨਰੇਸ਼ ਕੁਮਾਰ ਪੱਪੂ, ਸੰਜੂ ਟਰੋਵਾਲ, ਗੋਰਾ ਕਟਵਾਰਾ, ਹਰਮੇਸ਼ ਲਾਲ ਪੈਲੀ, ਰਾਜਵਿੰਦਰ ਸਿੰਘ, ਪਾਰਸ ਸੜੋਆ ਸਮੇਤ ਹੋਰ ਵੀ ਪ੍ਰਮੁੱਖ ਸਖਸ਼ੀਅਤਾ ਸ਼ਾਮਲ ਸਨ।

Previous articleਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਨੇ ਜਾਰੀ ਕੀਤਾ ਪੋਸਟਰ
Next articleबागपत के बाबा शाहमल की मौत का सच आया सामने