ਕਰੋਨਾ ਨੂੰ ਹਰਾਉਣ ਲਈ ਕੋਵਿਡ ਨਿਯਮਾ ਦੀ ਪਲਾਣਾ ਅਤੀ ਜਰੂਰੀ
ਹੁਸ਼ਿਆਰਪੁਰ, : ਕੋਰਨਾ ਵਾਇਰਸ ਦੀ ਨਵੀ ਕਿਸਮ ਉਮੀਕਰੋਨ ਦੇ ਦੇਸ਼ ਵਿੱਚ ਵਧਦੇ ਕੇਸਾਂ ਨੂੰ ਮੁੱਖ ਰੱਖਦੇ ਹੋਏ ਹੁਸ਼ਿਆਰਪੁਰ ਜਿਲੇ ਵਿੱਚ ਸਿਹਤ ਵਿਭਾਗ ਵੱਲੋ ਸਰਕਾਰ ਦੀਆ ਹਦਾਇਤਾਂ ਵੈਕਸੀਨੇਸ਼ਨ ਅਤੇ ਸੈਪਲਿੰਗ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ।ਇਹਨਾਂ ਗੱਲਾਂ ਦਾ ਪ੍ਰਗਟਾਵਾਂ ਸਿਵਲ ਸਰਜਨ ਡਾ.ਪਰਮਿੰਦਰ ਕੋਰ ਕੀਤਾ ਹੋਰ ਜਾਣਕਾਰੀ ਦਿੰਦੇ ਹੋਏ ਉਹਨਾਂ ਇਹ ਵੀ ਦੱਸਿਆ ਕਿ ਤਿੰਨ ਜਨਵਰੀ ਤੋ 15 ਤੋ 18 ਸਾਲ ਦੇ ਉਮਰ ਦੇ ਬੱਚਿਆ ਦਾ ਟੀਕਾਕਰਨ ਸ਼ੁਰੂ ਕੀਤਾ ਜਾ ਚੁੱਕਾ ਹੈ। ਜਿਸ ਦਾ ਮਕਸਦ ਬੱਚਿਆ ਵਿੱਚ ਕਰੋਨਾ ਬਿਮਾਰੀ ਪ੍ਰਤੀ ਰੋਧਿਕ ਸ਼ਕਤੀ ਪੈਦਾ ਕਰਨਾ ਹੈ। ਉਮੀਕਰੋਨ ਵੈਰੀਏਟ ਡੈਲਟਾ ਵੇਰੀਐਟ ਨਾਲ ਤੇਜੀ ਫੈਲਦਾ ਹੈ। ਇਸ ਉੰਰ ਦੇ ਬੱਚਿਆਂ ਦੇ ਨਾਲ 60 ਸਾਲ ਦੇ ਉਪਰ ਦੇ ਬਜੁਰਗਾ ਲਈ ਡਾ ਸਲਾਹ ਦੀ ਮੁਤਾਬਿਕ 10 ਜਨਵਰੀ ਤੋ ਬੁਸਟਰ ਡੋਜ ਵੀ ਦਿੱਤੀ ਜਾਵੇਗੀ। ਕਰੋਨਾ ਬਿਮਾਰੀ ਨੂੰ ਹਰਾਉਣ ਲਈ ਵੈਕਸੀਨ ਮਾਸਿਕ ਦੀ ਵਰਤੋ ਸਮਾਜਿਕ ਦੂਰੀ ਅਤੇ ਸਮੇ-ਸਮੇ ਸਿਰ ਹੱਥਾਂ ਦੀ ਸਫਾਈ ਇਕ ਕਾਰਗਰ ਹਥਿਆਰ ਹੈ।ਜਿਸ ਦੀ ਸਾਨੂੰ ਪਲਾਣਾ ਕਰਨੀ ਚਾਹੀਦੀ ਹੈ। ਸਿਵਲ ਸਰਜਨ ਨੇ ਦੱਸਿਆ ਕਿ ਜਿਲੇ ਦੀਆਂ ਸਮੂਹ ਸਿਹਤ ਸੰਸਥਾਵਾਂ ਤੇ ਕੋਵਿਡ ਟੀਕਾਕਰਨ ਕੀਤਾ ਜਾ ਰਿਹਾ ਹੈ ਅਤੇ ਸਾਨੂੰ ਆਪਣੇ ਬੱਚਿਆਂ ਦਾ ਟੀਕਾਕਰਨ ਲਈ ਅੱਗੇ ਆ ਕੇ ਕੋਰੋਨਾ ਦੀ ਬਿਮਾਰੀ ਨੂੰ ਹਰਾਉਣ ਲਈ ਯੋਗਦਾਨ ਪਾਉਣਾ ਚਹੀਦਾ ਹੈ। ਉਹਨਾਂ ਜਿਲਾਂ ਵਾਸੀਆ ਨੂੰ ਮੀਡੀਆ ਰਾਹੀ ਅਪੀਲ ਕਰਦੇ ਹੋਏ ਕਿਹਾ ਕਿ ਲੋਕ ਆਪਣੇ ਇਸ ਉਮਰ ਦੇ ਬੱਚਿਆਂ ਦਾ ਕੋਵਿਡ ਟੀਕਾਕਰਨ ਜਰੂਰ ਕਰਵਾਉਣ ਅਤੇ ਸਰਕਾਰ ਦੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਬਿਨਾਂ ਕਿਸੇ ਜਰੂਰੀ ਕੰਮ ਤੋ ਬਗੈਰ ਘਰੋ ਬਾਹਰ ਨਾ ਜਾਣ। ਜੇਕਰ ਘਰੋ ਬਾਹਰ ਜਰੂਰੀ ਜਾਣਾ ਹੋਵੇ ਤੇ ਮਾਸਿਕ ਦੀ ਵਰਤੋ ਜਰੂਰ ਕੀਤੀ ਜਾਵੇ।