ਭਵਾਨੀਗੜ੍ਹ,(ਵਿਜੈ ਗਰਗ): ਪਿੰਡ ਘਰਾਚੋਂ ਵਿਖੇ ਆਮ ਆਦਮੀ ਪਾਰਟੀ ਅਤੇ ਪਿੰਡ ਵਾਸੀਆਂ ਵੱਲੋਂ ਪਾਰਟੀ ਦੀ ਜਿੱਤ ਲਈ ਗੁਰਦੁਆਰਾ ਸਾਹਿਬ ਵਿਖੇ ਪ੍ਰਕਾਸ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਮੇਂ ਵਿਧਾਇਕਾ ਬੀਬਾ ਨਰਿੰਦਰ ਕੌਰ ਭਰਾਜ ਨੇ ਮੱਥਾ ਟੇਕਿਆ ਅਤੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਪਾਰਟੀ ਵੱਲੋਂ ਚੋਣਾਂ ਦੌਰਾਨ ਕੀਤੇ ਸਾਰੇ ਐਲਾਨ ਪੂਰੇ ਕੀਤੇ ਜਾਣਗੇ। ਬੀਬੀਆਂ ਨੂੰ ਹਜ਼ਾਰ ਰੁਪਏ ਮਹੀਨਾ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਸਾਰੇ ਪਿੰਡਾਂ ਚ ਜਾ ਕੇ ਲੋਕਾਂ ਦਾ ਧੰਨਵਾਦ ਕਰਨਗੇ।ਇਸ ਮੌਕੇ ਉਨ੍ਹਾਂ ਨਾਲ ਪਿੰਡ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਘਰਾਚੋਂ, ਮੌਜੂਦਾ ਸਰਪੰਚ ਗੁਰਮੇਲ ਸਿੰਘ ਘਰਾਚੋਂ, ਟਰੱਕ ਯੂਨੀਅਨ ਦੇ ਪ੍ਰਧਾਨ ਹਰਦੀਪ ਸਿੰਘ ਤੂਰ, ਸਤਨਾਮ ਸਿੰਘ ਸੱਤੀ ਲੱਖੇਵਾਲ, ਹਰਦੇਵ ਸਿੰਘ ਨੰਬਰਦਾਰ, ਕਮਲ ਦੇਵ ਸਿੰਘ ਝਨੇੜੀ, ਰਾਜੂ ਮਿਸਤਰੀ, ਗੁਰਮੀਤ ਸਿੰਘ ਮਿਸਤਰੀ, ਗੁਰਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਦਲਜੀਤ ਸਿੰਘ ਦਾਰੀ ਬਲਜੀਤ ਸਿੰਘ ਟੇਲਰ, ਮਾਸਟਰ ਦੀਪਕ ਸ਼ਰਮਾ, ਹਰਵਿੰਦਰ ਸਿੰਘ ਮਿਸਤਰੀ, ਹਰਦੇਵ ਸਿੰਘ ਮਾਹੀ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।

Previous articleਪਿੰਡ ਬਲਿਆਲ ਵਿਖੇ ਬਾਬਾ ਬਚਨ ਸਿੰਘ ਦੀ ਯਾਦ ‘ਚ ਲਗਾਏ ਬੂਟੇ
Next articleजिला मजिस्ट्रेट की ओर से 4 व 14 अप्रैल को जिले में मीट की दुकाने व स्लाटर हाउस बंद रखने के आदेश