ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਸਬ ਡਵੀਜ਼ਨ ਦੇ ਪਿੰਡ ਕੰਗਨਾ ਬੇਟ ਵਿਖੇ ਦੋ ਐਨਆਈਆਈ ਭਰਾਵਾਂ ਵਲੋਂ ਪਿੰਡ ਨੂੰ ਮ੍ਰਿਤਕ ਦੇਹ ਰੱਖਣ ਲਈ ਇੱਕ ਵੱਡਾ ਫਰਿੱਜਰ ਦਾਨ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਪਿੰਡ ਕੰਗਨਾ ਬੇਟ ਦੇ ਸਰਪੰਚ ਅਵਤਾਰ ਸਿੰਘ ਤਾਰੀ ਨੇ ਕਿਹਾ ਕਿ ਸਮੇਂ-ਸਮੇਂ ਪਿੰਡ ਵਿਚਲੇ ਸਰਕਾਰੀ ਸਕੂਲਾ ਅਤੇ ਧਾਰਮਿਕ ਸਥਾਨਾ ਸਮੇਤ ਜਰੂਰਤਮੰਦ ਲੋਕਾ ਦੀ ਮੱਦਦ ਕਰਦੇ ਆ ਰਹੇ ਕਰਨੈਲ ਸਿੰਘ ਅਤੇ ਜਗਦੀਪ ਸਿੰਘ ਸਾਬਕਾ ਪੰਚ ਐਨਆਰਆਈ ਨਿਊਜੀਲੈਂਡ ਵਲੋਂ ਇਸ ਵਾਰੀ ਆਪਣੇ ਪਿਤਾ ਜੀ ਸਵ: ਦਰਸ਼ਨ ਸਿੰਘ ਦੀ ਯਾਦ ਵਿੱਚ ਪਿੰਡ ਦੀ ਗ੍ਰਾਮ ਪੰਚਾਇਤ ਨੂੰ ਮ੍ਰਿਤਕ ਦੇਹ ਸੰਭਾਲਣ ਲਈ ਵੱਡਾ ਫਰਿੱਜਰ ਦਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪਿੰਡ ਦੇ ਸਰਕਾਰੀ ਸਕੂਲ ਅਤੇ ਦੋਨਾ ਗੁਰਦੁਆਰਾ ਸਾਹਿਬ ਨੂੰ ਵੀ ਵੱਡੀ ਰਾਂਸ਼ੀ ਦਾਨ ਵਜੋਂ ਦਿੱਤੀ ਗਈ ਹੈ।ਉਹਨਾਂ ਆਖਿਆ ਕਿ ਇਸ ਤੋਂ ਪਹਿਲਾ ਵੀ ਇਹਨਾਂ ਐਨਆਰਆਈ ਭਰਾਵਾਂ ਵਲੋਂ ਪਿੰਡ ਵਿੱਚ ਜਰੂਰਤਮੰਦ ਲੋਕਾ ਅਤੇ ਇਹਨਾਂ ਸਥਾਨਾ ਦੀ ਮਾਸਿਕ ਮੱਦਦ ਕੀਤੀ ਜਾਦੀ ਰਹੀ ਹੈ। ਇਸ ਮੌਕੇ ਅਵਤਾਰ ਸਿੰਘ ਸਰਪੰਚ, ਕਰਨੈਲ ਸਿੰਘ ਨਿਊਜੀਲੈਂਡ, ਜਗਦੀਪ ਸਿੰਘ ਸਾਬਕਾ ਪੰਚ, ਕਾਮਰੇਡ ਦਿਲਬਾਗ ਸਿੰਘ, ਹਰਬੰਸ ਸਿੰਘ, ਬਲਜੀਤ ਸਿੰਘ, ਹਰਪਾਲ ਸਿੰਘ, ਜਸਪਾਲ ਸਿੰਘ ਪਾਲੀ, ਸ਼ਮਿੰਦਰ ਸਿੰਘ, ਦਰਵਾਰਾ ਸਿੰਘ ਸਮੇਤ ਹੋਰ ਵੀ ਪ੍ਰਮੁੱਖ ਸਖਸ਼ੀਅਤਾ ਹਾਜ਼ਰ ਸਨ।