ਪੁਲਿਸ ਤੇ ਲਗਾਏ ਗੰਭੀਰ ਦੋਸ਼
ਇਲਾਕੇ ਅੰਦਰ ਕਿਸੇ ਵੀ ਜਗ੍ਹਾਂ ਨਹੀ ਹੋ ਰਹੀ ਮਾਈਨਿੰਗ : ਭਰਤ ਮਸੀਹ
ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਇਲਾਕੇ ਅੰਦਰ ਨਜ਼ਾਇਜ਼ ਮਾਈਨਿੰਗ ਵਿੱਚ ਮੁੱਦਾ ਅੱਜ ਵੀ ਪਹਿਲੀਆ ਸਰਕਾਰਾ ਦੇ ਕਾਰਜਕਾਲ ਦੀ ਤਰ੍ਹਾਂ ਬਰਕਰਾਰ ਹੈ।ਜਿਸ ਨੂੰ ਹੁਣ ਤੱਕ ਮਾਈਨਿੰਗ ਵਿਭਾਗ ਸਮੇਤ ਪੁਲਿਸ਼ ਪ੍ਰਸ਼ਾਸਨ ਬੰਦ ਪੂਰੀ ਤਰ੍ਹਾਂ ਨਾਲ ਕਰਾਉਣ ਵਿੱਚ ਅਸਫਲ ਹੀ ਜਾਪ ਰਹੀਆ ਹਨ।ਅਕਾਲੀਆ ਅਤੇ ਕਾਂਗਰਸੀਆਂ ਤੋਂ ਬਾਅਦ ਹੁਣ ਇਹ ਆਮ ਆਦਮੀ ਪਾਰਟੀ ਦੇ ਕਾਰਜਕਾਲ ਵਿੱਚ ਵੀ ਇਲਾਕੇ ਅੰਦਰ ਲੋਕਾ ਅਤੇ ਪੁਲਿਸ ਵਿਚਕਾਰ ਚੋਰ-ਸਿਪਾਹੀ ਦੀ ਖੇਡ ਖੇਡਦਾ ਇਹ ਮੁੱਦਾ ਜਿਊ ਦਾ ਤਿਊ ਬਰਕਰਾਰ ਨਜ਼ਰ ਆ ਰਿਹੈ।ਪੁਲਿਸ ਅਤੇ ਮਾਈਨਿੰਗ ਵਿਭਾਗ ਇਸ ਮੁੱਦੇ ਨੂੰ ਨਕੇਲ ਪਾਉਣ ਵਿੱਚ ਅਫਸਲ ਹੀ ਜਾਪਦੇ ਹਨ।ਅੱਜ ਸਥਾਨਕ ਬਾਈਪਾਸ ਕੰਗਨਾ ਪੁਲ ਵਿਖੇ ਰੱਖੀ ਪ੍ਰੈਸ਼ ਕਾਂਫਰੰਸ ਵਿੱਚ ਜਾਣਕਾਰੀ ਦਿੰਦੇ ਹੋਏ ਥਾਣਾ ਕਾਠਗੜ੍ਹ ਦੇ ਪਿੰਡ ਰੱਤੇਵਾਲ ਨਿਵਾਸੀ ਅਸੋ਼ਕ ਕੁਮਾਰ, ਕੁਲਵਿੰਦਰ ਕੁਮਾਰ ਅਤੇ ਧਰਮਿੰਦਰ ਕੁਮਾਰ ਉਰਫ ਹਨੀ ਨੇ ਦੱਸਿਆ ਪੁਲਿਸ ਨੂੰ ਨਜਾਇਜ਼ ਮਾਈਨਿੰਗ ਸਬੰਧੀ ਇਤਲਾਹ ਦੇਣੀ ਉਹਨਾ ਨੂੰ ਕਾਫੀ ਮਹਿੰਗੀ ਪੈ ਰਹੀ ਹੈ।ਜਿਹੜੇ ਕਿ ਉਹਨਾ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮੌਕੇ ਉਪਰ ਕਾਰਵਾਈ ਕਰਨ ਦੀ ਵਜਾਏ ਉਲਟਾ ਉਹਨਾ ਨੂੰ ਹੀ ਪ੍ਰੇ਼ਸਾਨ ਕਰ ਰਹੇ ਹਨ।ਅਸੋ਼ਕ ਕੁਮਾਰ ਨੇ ਦੱਸਿਆ ਕਿ ਉਸ ਵਲੋਂ ਜਿ਼ਲਾ ਪੁਲਿਸ ਮੁੱਖੀ ਨੂੰ ਇੱਕ ਲਿਖਤੀ ਸਿ਼ਕਾਇਤ ਕਰਕੇ ਦੱਸਿਆ ਸੀ ਕਿ ਕਾਠਗੜ੍ਹ ਥਾਣੇ ਵਿੱਚ ਪੈਂਦੇ ਵੱਖ-ਵੱਖ ਸਥਾਨਾ ਉਪਰ ਨਜਾਇਜ਼ ਮਾਈਨਿੰਗ ਚੱਲ ਰਹੀ ਹੈ।ਜਿਸ ਵਿੱਚ ਸਥਾਨਕ ਟਿੱਪਰ ਯੂਨੀਅਨ ਦੇ ਟਿੱਪਰ ਸ਼ਾਮਲ ਸਨ।ਜਿਨ੍ਹਾਂ ਵਲੋਂ ਕਰੈਸ਼ਰਾ ਦੀਆ ਜਾਅਲੀ ਬਿੱਲ ਬੁੱਕਾ ਵੀ ਹਨ।ਜਿਨ੍ਹਾਂ ਵਲੋਂ ਆਪਸੀ ਮਿਲੀ ਭੁਗਤ ਨਾਲ ਕਾਠਗੜ ਏਰੀਏ ਦੇ ਪਿੰਡਾ ਵਿੱਚ ਧੜੱਲੇ ਨਾਲ ਅੰਜਾ਼ਮ ਦੇ ਰਹੇ ਹਨ।ਇਲਾਕੇ ਅੰਦਰ ਜੇਸੀਬੀਆਂ ਦੇ ਪੰਜੇ ਮਨਾ ਮੂੰਹੀ ਰੇਤਾ ਅਤੇ ਮਿੱਟੀ ਨਜਾਇਜ ਤੌਰ ਤੇ ਬੇਖੌਫ ਕੱਢਣ ਵਿੱਚ ਰੁੱਝੇ ਹੋਏ ਹੁੰਦੇ ਹਨ।ਉਸ ਨੇ ਦੱਸਿਆ ਕਿ ਪ੍ਰਾਪਤ ਕੀਤੀ ਆਰਟੀਆਈ ਅਨੁਸਾਰ ਇਸ ਏਰੀਏ ਵਿੱਚ ਕੋਈ ਵੀ ਮੰਨਜੂਰੀਆ ਨਹੀ ਹਨ।ਸਰੇਆਮ ਚੱਲਦੇ ਇਹਨਾਂ ਟੱਕਾ ਦੀ ਜਦ ਪੁਲਿਸ ਪੜਤਾਲ ਹੋਈ ਤਾਂ ਉਹਨਾਂ ਵਲੋਂ ਅਸਲ ਵਿਅਕਤੀਆ ਖਿਲਾਫ ਕਾਰਵਾਈ ਕਰਨ ਦੀ ਵਜਾਏ ਜਿਹੜੇ ਮੁਕੱਦਮੇ ਦਰਜ ਕੀਤੇ ਹਨ, ਉਹ ਕੇਵਲ ਅਣਪਿਛਾਤਿਆ ਖਿਲਾਫ ਹੀ ਦਰਜ ਕੀਤੇ ਹਨ।ਏਸੇ ਤਰ੍ਹਾਂ ਕੁਲਵਿੰਦਰ ਕੁਮਾਰ ਨੇ ਆਖਿਆ ਕਿ ਉਸ ਵਲੋਂ ਪੁਲਿਸ ਨੂੰ ਲੋਕੇਸ਼ਨਾ ਸਮੇਤ ਨਜਾਇਜ਼ ਮਾਈਨਿੰਗ ਦੀ ਜਾਣਕਾਰੀ ਦਿੱਤੀ ਗਈ।ਮਗਰ ਕੋਈ ਵੀ ਕਾਰਵਾਈ ਅਮਲ ਵਿੱਚ ਨਹੀ ਲਿਆਦੀ।ਬਲਕਿ ਉਸ ਨੂੰ ਪ੍ਰੇ਼ਸ਼ਾਨ ਕੀਤਾ ਜਾਣ ਲੱਗਾ।ਏਸੇ ਤਰ੍ਹਾਂ ਧਰਮਿੰਦਰ ਕੁਮਾਰ ਹਨੀ ਨੇ ਦੱਸਿਆ ਕਿ ਉਸ ਵਲੋਂ ਵੀ ਪੁਲਿਸ ਨੂੰ ਨਜਾਇਜ਼ ਮਾਈਨਿੰਗ ਸਬੰਧੀ ਸਿ਼ਕਾਇਤ ਕੀਤੀ ਗਈ ਸੀ ਕਿ ਮਗਰ ਪੁਲਿਸ ਵਲੋਂ ਉਲਟਾ ਉਸ ਖਿਲਾਫ ਹੀ 107/151 ਦਾ ਇਸਤਗਾਸਾ ਦਾਇਰ ਕਰ ਦਿੱਤਾ।ਇਸ ਤਰ੍ਹਾਂ ਉਹਨਾ ਆਖਿਆ ਕਿ ਅਸੀਂ ਨਜਾਇਜ਼ ਮਾਈਨਿੰਗ ਖਿਲਾਫ ਅਵਾਜ਼ ਉਠਾਈ ਹੈ।ਜਿਸ ਕਾਰਨ ਸਾਡੀ ਜਾਨ ਨੂੰ ਵੀ ਖਤਰਾ ਪੈਂਦਾ ਹੋ ਗਿਆ ਹੈ। ਉਹਨਾਂ ਮੰਗ ਕੀਤੀ ਕਿ ਇਲਾਕੇ ਅੰਦਰ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਕਾਬੂ ਪਾਉਣ ਲਈ ਉਚਿਤ ਕਾਰਵਾਈ ਕੀਤੀ ਜਾਵੇ। ਸਾਡੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਮੂਸਤੈਦੀ ਨਾਲ ਕਰ ਰਹੇ ਹਨ : ਮੁੱਖ ਥਾਣਾ
ਇਸ ਸਬੰਧ ਵਿੱਚ ਮੁੱਖ ਥਾਣਾ ਅਫਸਰ ਕਾਠਗੜ੍ਹ ਭਰਤ ਮਸੀਹ ਨੇ ਦੱਸਿਆ ਕਿ ਇਲਾਕੇ ਅੰਦਰ ਕਿਸੀ ਵੀ ਜਗ੍ਹਾਂ ਨਜਾਇਜ਼ ਮਾਈਨਿੰਗ ਨਹੀ ਹੋ ਰਹੀ ਹੈ। ਮੇਰੇ ਪਾਸ ਕ੍ਰੀਬ 70 ਪਿੰਡਾ ਦੀ ਜਿੰਮੇਵਾਰੀ ਹੈ ਅਤੇ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਮੂਸਤੈਦੀ ਨਾਲ ਸਰਕਾਰ ਦੀਆ ਹਦਾਇਤਾ ਦੀ ਇੰਨ ਬਿੰਨ ਪਾਲਣਾ ਹੇਠ ਕਰਦੇ ਆ ਰਹੇ ਹਨ।ਕੁਲਵਿੰਦਰ ਕੁਮਾਰ ਪਿੰਡ ਰੱਤੇਵਾਲ ਖਿਲਾਫ 2020 ਵਿੱਚ ਪਹਿਲੋ ਹੀ ਨਜਾਇਜ਼ ਮਾਈਨਿੰਗ ਦਾ ਮੁਕੱਦਮਾ ਦਰਜ ਹੈ, ਜਿਹੜ ਕੀ ਮਾਨਯੋਗ ਅਦਾਲਤ ਵਿੱਚ ਚੱਲ ਰਿਹਾ ਹੈ। ਜਿਹੜੇ ਕਰੈਸ਼ਰ ਦੇ ਬਿੱਲਾ ਦੀ ਗੱਲ ਕੀਤੀ ਗਈ ਹੈ।ਉਨ੍ਹਾਂ ਵਲੋਂ ਉਸ ਦੀ ਪੜਤਾਲ ਕੀਤੀ ਗਈ ਹੈ।ਜਿਸ ਦੌਰਾਨ ਇਹ ਬਿੱਲ ਨਾ ਹੀ ਕਿਸੇ ਕਰੈਸ਼ਰ ਮਾਲਕ ਵਲੋਂ ਅਤੇ ਨਾ ਹੀ ਡਰਾਇਵਰਾ ਵਲੋਂ ਦਿੱਤੇ ਗਏ ਹਨ।ਜਿਸ ਕਾਰਨ ਜਾਪਦਾ ਹੈ ਕਿ ਬਿੱਲ ਇਹਨਾਂ ਵਲੋਂ ਖੁਦ ਹੀ ਬਣਾਏ ਗਏ ਹਨ।ਜਿਸ ਦੀ ਕਾਨੂੰਨੀ ਪੜਤਾਲ ਅਤੇ ਕਾਨੂੰਨੀ ਰਾਏ ਪ੍ਰਾਪਤ ਕਰਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।