ਭ੍ਰਿਸਟਾਚਾਰੀ ਨੂੰ ਨੱਥ ਪਾਉਣ ਲਈ ਲੋਕਾ ਦਾ ਵੀ ਸਹਿਯੋਗ ਜਰੂਰੀ : ਸੰਤੋਸ਼ ਕਟਾਰੀਆ
ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਵਿਧਾਨ ਸਭਾ ਹਲਕਾ ਤੋਂ ਆਮ ਆਦਮੀ ਪਾਰਟੀ ਦੀ ਐਮਐੱਲਏ ਬੀਬਾ ਸੰਤੋਸ਼ ਕਟਾਰੀਆ ਵਲੋ, ਹਲਕੇ ਦੇ ਲੋਕਾਂ ਵੱਲੋਂ ਭਾਰੀ ਬਹੁਮਤ ਨਾਲ ਵੋਟਾ ਪਾ ਕੇ ਉਨ੍ਹਾਂ ਨੂੰ ਜਿਤਾਉਣ ਤੇ ਇਲਾਕਾ ਨਿਵਾਸੀਆ ਦਾ ਧੰਨਵਾਦ ਕੀਤਾ। ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਲੋਕਾ ਦੇ ਚਿਹਰਿਆ ਉਪਰ ਮੁੜ ਰੰਗਲਾ ਪੰਜਾਬ ਬਣਨ ਦੀ ਆਸ ਜਾਗੀ ਹੈ। ਉਹ ਅਤੇ ਉਹਨਾ ਦੀ ਪਾਰਟੀ ਲੋਕਾਂ ਦੀਆਂ ਆਸਾ ਉਮੀਦਾ ਉਪਰ ਪੂਰੀ ਤਰ੍ਹਾਂ ਨਾਲ ਖਰਾ ਉਤਰਨਗੇ।ਉਹਨਾਂ ਆਖਿਆ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਵਲੋਂ ਜੋ ਭ੍ਰਿਸ਼ਟਚਾਰੀ ਨੂੰ ਨਕੇਲ ਪਾਉਣ ਲਈ, ਇੱਕ ਵਿਸ਼ੇਸ ਫੋਨ ਨੰਬਰ 95012-00200 ਜੋ ਆਪਣੇ ਵਾਅਦੇ ਅਨੁਸਾਰ ਜਾਰੀ ਕੀਤਾ ਗਿਆ ਹੈ। ਉਹ ਭ੍ਰਿਸ਼ਟਾਚਾਰੀ ਨੂੰ ਠੱਲ ਪਾਉਣ ਲਈ ਬਹੁਤ ਹੀ ਚੰਗਾ ਉਪਰਾਲਾ ਹੈ।ਉਹਨਾਂ ਕਿਹਾ ਕਿ ਪੰਜਾਬ ਵਿੱਚ ਵਹਿ ਰਿਹਾ ਛੇਵਾਂ ਦਰਿਆ ਜੋ ਨਸ਼ਾ ਹੈ। ਉਸ ਤੇ ਸਰਕਾਰ ਬਹੁਤ ਜਲਦੀ ਹੀ ਨਿਕੇਲ ਪਾ ਰਹੀ ਹੈ ਤੇ ਪੰਜਾਬ ਦੇ ਮੁੱਦਿਆ ਦੀ ਉਲਝੀ ਤਾਣੀ ਬਾਣੀ ਨੂੰ ਜਲਦ ਹੀ ਠੀਕ ਕਰਨ ਵਿੱਚ ਕਾਮਯਾਬ ਹੋ ਜਾਵੇਗੀ।ਉਹਨਾਂ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜੀ ਨੰ ਸਿੱਧੇ ਰਸਤੇ ਪਾ ਕੇ ਉਹਨਾਂ ਨੂੰ ਰੁਜਗਾਰ ਦਿੱਤਾ ਜਾਵੇਗਾ। ਸਿਹਤ ਸਹੂਲਤਾਂ ਸਹੀ ਤਰੀਕੇ ਨਾਲ ਸਾਰੇ ਪੰਜਾਬ ਨੂੰ ਦਿੱਤੀਆਂ ਜਾਣਗੀਆਂ ਅਤੇ ਪਾਰਟੀ ਪ੍ਰਧਾਨ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਕੀਤੀ ਗਈ ਪਹਿਲੀ ਗਰੰਟੀ ਬਿਜਲੀ ਮੁਫਤ ਵੀ ਬਿਨਾ ਦੇਰੀ ਲਾਗੂ ਕੀਤੀ ਜਾਵੇਗੀ ਤੇ ਮਹਿਲਾਵਾਂ ਨੂੰ ਇੱਕ ਹਜਾਰ ਰੁਪਏ ਪ੍ਰਤੀ ਮਹੀਨਾ ਵੀ ਦਿੱਤਾ ਜਾਣ ਲੱਗੇਗਾ।ਉਹਨਾਂ ਕਿਹਾ ਕਿ ਸਾਰੇ ਕੱਚੇ ਮੁਲਾਜਮਾ ਨੂੰ ਜਲਦ ਪੱਕਾ ਕੀਤਾ ਜਾਵੇਗਾ।ਪੰਜਾਬ ਇੱਕ ਭ੍ਰਿਸ਼ਟਾਚਾਰ ਮੁਕਤ ਸੂਬਾ ਬਣਾਉਣਾ ਹੈ ਅਤੇ ਆਮ ਆਦਮੀ ਪਾਰਟੀ ਦੀ ਜਿੱਤ ਦਾ ਅਸਰ ਸਰਕਾਰੀ ਦਫਤਰਾ, ਕਾਲਜ਼ਾ, ਹਸਪਤਾਲਾਂ ਵਿੱਚ ਦੇਖਣ ਨੂੰ ਮਿਲਿਆ ਹੈ। ਜਿੱਥੇ ਸਮੇਂ ਸਿਰ ਸਾਰੇ ਅਧਿਆਪਕ ਆ ਰਹੇ ਹਨ ਅਤੇ ਸਰਕਾਰੀ ਡਾਕਟਰ ਸਮੇਂ ਸਿਰ ਆ ਕੇ ਆਪਣੀਆਂ ਡਿਊਟੀਆਂ ਬਹੁਤ ਹੀ ਸੁਚੱਜੇ ਤਰੀਕੇ ਨਾਲ ਕਰ ਰਹੇ ਹਨ। ਇਹ ਸਰਕਾਰ ਸਾਡੀ ਸਭਨਾ ਦੀ ਸਾਂਝੀ ਸਰਕਾਰ ਹੇ ਅਤੇ ਹਰ ਇੱਕ ਨੂੰ ਬਰਾਬਰ ਦਾ ਅਧਿਕਾਰ ਹੈ।ਆਮ ਆਦਮੀ ਪਾਰਟੀ ਸਾਰੇ ਪੰਜਾਬ ਦੀ ਪਾਰਟੀ ਹੈ, ਬਹੁਤ ਜਲਦ ਵੱਡੇ ਵੱਡੇ ਫੈਸਲੇ ਲੈਣ ਜਾ ਰਹੀ ਹੈ ਜੋ ਪੰਜਾਬ ਨੂੰ ਫੇਰ ਤੱਕੀ ਦੇ ਰਾਹ ਤੇ ਲੈ ਕੇ ਜਾ ਸਕੇ।