ਭਵਾਨੀਗੜ੍ਹ,(ਵਿਜੈ ਗਰਗ): ਪਿਛਲੇ 70 ਸਾਲਾਂ ਤੋਂ ਲੁੱਟ ਕਰਦੀਆਂ ਆ ਰਹੀਆਂ ਰਵਾਇਤੀ ਪਾਰਟੀਆਂ ਤੋ ਖਹਿੜਾ ਛੁਡਵਾ ਕੇ ਪੰਜਾਬ ਦੇ ਲੋਕਾਂ ਨੇ ਇਤਿਹਾਸ ਸਿਰਜਿਆ ਹੈ ਕਿ ਇੱਕ ਵਾਰ ਲੋਕਾਂ ਦੀ ਅਖਵਾਉਣ ਵਾਲੀ ਪਾਰਟੀ ਨੂੰ ਸੱਤਾ ਦਿੱਤੀ ਹੈ।ਇਸ ਲਈ ਹੁਣ ਪੰਜਾਬ ਦੀਆਂ ਹੋਰਨਾਂ ਮੰਗਾਂ ਦੇ ਨਾਲ-ਨਾਲ ਪਹਿਲ ਦੇ ਆਧਾਰ ਉੱਤੇ ਬੇਰੁਜ਼ਗਾਰਾਂ ਨਾਲ ਕੀਤੇ ਵਾਅਦੇ ਵੀ ਪੂਰੇ ਕਰੇ।ਬੇਰੁਜ਼ਗਾਰ ਅਧਿਆਪਕਾਂ ਦੀ ਮਾਸਟਰ ਕੇਡਰ ਦੀਆਂ ਅਸਾਮੀਆਂ ਵਿੱਚ ਵਾਧਾ ਕਰਕੇ ਤੁਰੰਤ ਮੁਕੰਮਲ ਕੀਤਾ ਜਾਵੇ।ਉਕਤ ਵਿਚਾਰ ਬੇਰੁਜ਼ਗਾਰ ਬੀਐਡ/ਟੈਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਜਨਰਲ ਸਕੱਤਰ ਗਗਨਦੀਪ ਕੌਰ ਗਰੇਵਾਲ ਨੇ ਲਿਖੇ ਪ੍ਰੈਸ ਨੋਟ ਰਾਹੀਂ ਦਿੱਤੀ।ਓਹਨਾਂ ਦੱਸਿਆ ਕੀ ਪਿਛਲੀ ਕਾਂਗਰਸ ਸਰਕਾਰ ਨੇ ਘਰ-ਘਰ ਨੌਕਰੀ ਦਾ ਅਤੇ ਬੇਰੁਜ਼ਗਾਰੀ ਭੱਤੇ ਦਾ ਵਾਅਦਾ ਕਰਕੇ ਪੰਜ ਸਾਲ ਬੇਰੁਜ਼ਗਾਰ ਅਧਿਆਪਕਾਂ  ਉੱਪਰ ਜ਼ਬਰ ਹੀ ਕੀਤਾ ਹੈ। ਬੇਰੁਜ਼ਗਾਰ ਅਧਿਆਪਕਾਂ ਨੂੰ ਸੰਗਰੂਰ, ਪਟਿਆਲਾ, ਮੋਰਿੰਡਾ ਅਤੇ ਜਲੰਧਰ ਦੀਆਂ ਸੜਕਾਂ ਉਪਰ ਰੁਲਣਾ ਪਿਆ। ਆਖਰ 8 ਜਨਵਰੀ ਨੂੰ ਚੋਣ ਜਾਬਤਾ ਲੱਗਣ ਵੇਲੇ ਮਹਿਜ਼ 4161 ਮਾਮੂਲੀ ਅਸਾਮੀਆਂ ਜਾਰੀ ਕੀਤੀਆਂ ਗਈਆਂ ਸਨ। ਜਿਹੜੀਆਂ ਕਿ ਅਧਵਾਟੇ ਲਟਕ ਰਹੀਆਂ ਹਨ। ਜਿੰਨਾਂ ਵਿੱਚ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਨਾ ਮਾਤਰ ਅਸਾਮੀਆਂ ਸਨ। ਉਹਨਾਂ ਮੰਗ ਕੀਤੀ ਕਿ ਜਾਰੀ ਇਸ਼ਤਿਹਾਰ ਵਿੱਚ ਅਸਾਮੀਆਂ ਵਾਧਾ ਕਰਕੇ ਜਲਦੀ ਤੋ ਜਲਦੀ ਭਰਤੀ ਮੁਕੰਮਲ ਕੀਤੀ ਜਾਵੇ।ਇਸ ਮੌਕੇ ਕੁਲਵੰਤ ਲੋਂਗੋਵਾਲ, ਹਰਦਮ ਸਿੰਘ, ਪ੍ਰਿਤਪਾਲ ਕੌਰ ਆਦਿ ਹਾਜ਼ਰ ਸਨ।

Previous articleਪੇਂਡੂ ਮਜ਼ਦੂਰ ਚੇਤਨਾਂ ਪੰਚਾਇਤ ਵਿੱਚ ਕਾਫਲੇ ਬੰਨ ਪਹੁੰਚਣ ਦਾ ਸੱਦਾ
Next articleਪੰਜਾਬ ਫੋਟੋਗ੍ਰਾਫਰਜ਼ ਐਸੋ ਦੀ ਹੋਈ ਚੋਣ