ਕਿਤਾਬਾਂ ਅਤੇ ਵਰਦੀਆਂ ਤੋਂ ਬਗੈਰ ਨਵੇਂ ਸੈਸ਼ਨ ਦੀ ਪੜ੍ਹਾਈ ਕੀਤੀ ਸ਼ੁਰੂ

ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਸਬ ਡਿਵੀਜ਼ਨ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦਾ ਦੌਰਾ ਕੀਤਾ ਤਾਂ ਵੇਖਿਆ ਕਿ ,6ਵੀ ਂ,7ਵੀ ਂ,9ਵੀ, 10ਵੀ ਕਲਾਸ ਤੱਕ ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਅਗਲਾ 2022-23 ਸੈਸ਼ਨ ਚਾਲੂ ਹੋ ਚੁੱਕਾ ਹੈ। ਇਸ ਸੈਸ਼ਨ ਦੌਰਾਨ ਸਕੂਲਾਂ ਦੇ ਅਧਿਆਪਕਾਂ ਨੂੰ ਪਿੰਡਾਂ ਅਤੇ ਸ਼ਹਿਰ ਦੇ ਵਾਰਡਾਂ ਵਿੱਚ ਘਰ ਘਰ ਜਾ ਕੇ ਮਾਪਿਆਂ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲਾ ਵਧਾਉਣ ਲਈ ਵੀ ਪ੍ਰੇਰਿਤ ਕਰਨ ਦੀ ਕਾਰਵਾਈ ਪੂਰੇ ਜੋਬਨ ਉੱਪਰ ਹੈ।ਮਗਰ ਬਹੁਤੇ ਸਕੂਲਾਂ ਵਿੱਚ ਹੁਣ ਤੱਕ ਪੰਜਾਬ ਸਰਕਾਰ ਵੱਲੋਂ ਨਵੇਂ ਸੈਸ਼ਨ ਦੀਆਂ ਕਿਤਾਬਾਂ ਅਤੇ ਬੱਚਿਆਂ ਨੂੰ ਸਕੂਲ ਵਰਦੀਆਂ ਤੱਕ ਨਹੀਂ ਪਹੁੰਚਾਈਆਂ ਗਈਆਂ ਤਾਂ ਜਿਨ੍ਹਾਂ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਨਵਾਂ ਨਵਾਂ ਸਰਕਾਰੀ ਸਕੂਲ `ਚ ਆਮ ਆਦਮੀ ਪਾਰਟੀ ਉਪਰ ਵਿਸ਼ਵਾਸ ਕਰਕੇ ਲਗਾਇਆ ਸੀ।ਉਹ ਹੁਣ ਕੁਝ ਦਿਨਾਂ ਤੋਂ ਆਪਣੇ ਬੱਚਿਆਂ ਦੀ ਬਗੈਰ ਕਿਤਾਬਾਂ ਤੋਂ ਹੋ ਰਹੇ ਪੜਾਈ ਦੇ ਨੁਕਸਾਨ ਅਤੇ ਵਾਅਦੇ ਅਨੁਸਾਰ ਨਹੀਂ ਦਿੱਤੀਆਂ ਗਈਆਂ।ਕਿਤਾਬਾ ਅਤੇ ਵਰਦੀਆਂ ਕਾਰਨ ਆਪਣੇ ਬੱਚਿਆਂ ਦੇ ਭਵਿੱਖ ਲਈ ਚਿੰਤਤ ਨਜ਼ਰ ਆ ਰਹੇ ਹਨ।ਸਰਕਾਰੀ ਸਕੂਲਾਂ ਵਿੱਚ ਬੱਚੇ ਨਵੇਂ ਸੈਸ਼ਨ ਦੌਰਾਨ ਸਕੂਲ ਆਉਣ ਲੱਗ ਚੁੱਕੇ ਹਨ ਮਗਰ ਕਿਤਾਬਾਂ ਬਗ਼ੈਰ ਹੀ ਉੱਠ ਬੈਠ ਕੇ ਘਰਾ ਨੂੰ ਚਲੇ ਜਾਂਦੇ ਹਨ ਅਤੇ ਬਹੁਤੇ ਸਕੂਲਾ ਵਿੱਚ ਕਿਤਾਬਾ ਨਾ ਮਿਲਣ ਕਾਰਨ ਬੱਚਿਆ ਦੀਆਂ ਕਲਾਸਾ ਉਪਰ ਵੀ ਰੋਕ ਲੱਗੀ ਹੋਈ ਹੈ। ਜਦ ਕੇ ਸੂਬੇ ਦੀ ਸਰਕਾਰ ਵੋਟਾਂ ਤੋਂ ਪਹਿਲਾਂ ਇਸ ਗੱਲ ਦੇ ਪੰਜਾਬੀਆਂ ਨੂੰ ਦਮਗਜ਼ੇ ਮਾਰ ਕੇ ਸੱਤਾ ਵਿਚ ਆਈ ਹੈ ਕਿ ਪੰਜਾਬ ਦੇ ਸਕੂਲਾਂ ਨੂੰ ਮਾਡਲ ਬਣਾਇਆ ਜਾਵੇਗਾ।ਪਹਿਲ ਦੇ ਆਧਾਰ ਤੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਅਤੇ ਹੋਰ ਸਾਜ਼ੋ ਸਾਮਾਨ ਦੀ ਕਮੀ ਨੂੰ ਪੂਰਾ ਕੀਤਾ ਜਾਵੇਗਾ।ਬਹੁਤ ਸਾਰੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੀ ਮਹਿੰਗੀ ਪੜ੍ਹਾਈ ਤੋਂ ਨਿਜਾਤ ਮਿਲਣ ਦੀ ਆਸ ਨਾਲ ਅਤੇ ਸਰਕਾਰੀ ਸਕੂਲ `ਚ ਮੁਫਤ ਦੀ ਪੜ੍ਹਾਈ ਦੇ ਨਾਲ-ਨਾਲ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਆਸ ਕਰਦਿਆਂ ਦਾਖ਼ਲ ਕਰਾਏ ਸਨ।ਇਸ ਤਰ੍ਹਾਂ ਭਗਵੰਤ ਮਾਨ ਦੀ ਸਰਕਾਰ ਬਣਨ ਤੇ ਇਸ ਨਵੇਂ ਸੈਸ਼ਨ ਦੌਰਾਨ ਬਹੁਤ ਸਾਰੇ ਮਾਪਿਆਂ ਨੇ ਆਪਣੇ ਬੱਚੇ ਸਰਕਾਰੀ ਸਕੂਲਾਂ `ਚ ਲਗਾਏ।ਜਿਸ ਕਾਰਨ ਸਰਕਾਰੀ ਸਕੂਲਾਂ ਵਿੱਚ ਇਸ ਸੈਸ਼ਨ ਦੌਰਾਨ ਦਾਖ਼ਲਿਆਂ ਦੀ  ਵੱਡੀ ਗਿਣਤੀ ਵੀ ਵਧੀ ਹੈ।

ਸਕੂਲ ਵਿੱਚ ਨਵੇਂ ਸੈਸਨ ਦੀਆਂ ਕਲਾਸਾ ਸੁਰੂ

ਸਰਕਾਰੀ ਮਿਡਲ ਸਮਾਰਟ ਸਕੂਲ ਪਿੰਡ ਸਿਆਣਾ ਦੇ ਇੰਚਾਰਜ ਵਿਨੋਦ ਬੈਸ ਦੇ ਦੱਸਣ ਅਨੁਸਾਰ ਸਕੂਲ ਵਿੱਚ ਨਵੇਂ ਸੈਸਨ ਦੀਆਂ ਕਲਾਸਾ ਸੁਰੂ ਹਨ। ਸਕੂਲ ਵਿੱਚ ਉਨ੍ਹਾਂ ਵਲੋਂ ਆਪਣੇ ਪੱਧਰ ਤੇ ਬੁੱਕ ਬੈਂਕ ਬਣਾਇਆ ਹੋਇਆ ਹੈ।ਜਿਸਦੇ ਆਧਾਰ ਤੇ ਕਿਤਾਬਾ ਦੀ ਅਦਲਾ ਬਦਲੀ ਕਰਕੇ ਬੱਚਿਆ ਦੀ ਪੜਾਈ ਆਰੰਭ ਕੀਤੀ ਜਾ ਚੁੱਕੀ ਹੈ ਅਤੇ ਸਰਕਾਰ ਵਲੋਂ ਕਿਤਾਬਾ ਆਉਣ ਤੇ ਬੱਚਿਆ ਨੂੰ ਤਕਸੀਮ ਕਰ ਦਿੱਤੀਆ ਜਾਣਗੀਆ।ਬਲਾਕ ਲੇਵਲ ਤੇ ਸਕੂਲੀ ਬੱਚਿਆ ਦੀਆ ਕਿਤਾਬਾ ਸਰਕਾਰ ਵਲੋਂ ਆਉਣੀਆ ਆਰੰਭ ਹੋ ਚੁੱਕੀਆਂ ਹਨ।

ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਆਉਦੀਆਂ ਹਨ ਬੱਚਿਆ ਦੀਆਂ ਕਿਤਾਬਾ : ਕੁਲਵਿੰਦਰ ਸਿੰਘ

ਜਿ਼ਲਾ ਸਿੱਖਿਆ ਅਫ਼ਸਰ ਸੈਕੰਡਰੀ ਕੁਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਬੱਚਿਆ ਦੀਆਂ ਕਿਤਾਬਾ ਆਉਦੀਆਂ ਹਨ।ਜਿਨ੍ਹਾਂ ਨੂੰ ਸਕੂਲਾ ਦੇ ਬਲਾਕ ਲੇਵਲ ਤੇ ਭੇਜ ਦਿੱਤਾ ਜਾਂਦਾ ਹੈ।ਇਸੀ ਤਰ੍ਹਾਂ ਕੁੱਝ ਕਿਤਾਬਾ ਬਲਾਕ ਲੇਵਲ ਤੇ ਪਹੁੰਚ ਗਈਆ ਹਨ।ਜਿਵੇ ਜਿਵੇਂ ਕਿਤਾਬਾ ਬਲਾਕ ਲੇਵਲ ਤੇ ਆਉਂਦੀਆ ਹਨ।ਉਵੇਂ ਹੀ ਅੱਗੇ ਸਕੂਲਾ ਨੂੰ ਉਥੋ ਦਿੱਤੀਆ ਜਾਂਦੀਆ ਹਨ।ਕੁੱਝ ਹੀ ਸਮੇਂ ਅੰਦਰ ਇਹ ਕਾਰਵਾਈ ਮੁਕੰਮਲ ਹੋ ਜਾਵੇਗੀ ਅਤੇ ਸਾਰੇ ਬੱਚਿਆ ਤੱਕ ਕਿਤਾਬਾ ਪਹੁੰਚ ਜਾਣਗੀਆਂ।

Previous articleपंजाब में शनिवार को पूरा होगा भगवंत मान सरकार का एक माह
Next articleनौजवानों की तरक्की के लिए पंजाब सरकार गंभीर, मुहैया करवाए जाएंगे बेहतर अवसर : ब्रम शंकर जिंपा