ਦਸੂਹਾ, ਅਣਥੱਕ ਜੋਸ਼ ਭਰਪੂਰ ਪੋਪਟ ਲਾਲ ਆਮ ਆਦਮੀ ਪਾਰਟੀ ਦੇ ਵਲੰਟੀਅਰ ਤੇ ਕੇਜਰੀਵਾਲ ਦੇ ਪ੍ਰਸੰਸਕ ਹਰਿਆਣਾ ਪ੍ਰਦੇਸ਼ ਦੇ ਰੋਹਤਕ ਜ਼ਿਲ੍ਹੇ ਤੋਂ ਦਿਨ ਰਾਤ ਪੈਦਲ ਚੱਲ ਕੇ ਪੰਜਾਬ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੁੰਦੇ ਹੋਏ ਦਸੂਹਾ ਪਹੁੰਚਣ ਤੇ ਆਮ ਆਦਮੀ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਸੁਰਿੰਦਰ ਸਿੰਘ ਬਸਰਾ, ਸਪੋਰਟਸ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਵੱਲੋਂ ਆਮ ਆਦਮੀ ਪਾਰਟੀ ਦੇ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਸਵਾਗਤ ਕੀਤਾ! ਉਨ੍ਹਾਂ ਦੀ ਮਿਹਨਤ ਤੇ ਪ੍ਰੇਰਨਾ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਨੀ ਸਹਾਈ ਹੋਵੇਗੀ! ਇਸ ਮੌਕੇ ਤੇ ਪੋਪਟ ਲਾਲ ਨੇ ਦੱਸਿਆ ਕਿ ਜਿਸ ਜਿਸ ਜਗ੍ਹਾ ਵੀ ਮੈ ਗਿਆ ਹਾਂ ਉੱਥੇ ਉਸ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਲੋਕਾਂ ਦਾ ਆਮ ਆਦਮੀ ਪਾਰਟੀ ਲਈ ਜੋਸ਼ 2022 ਵਿੱਚ ਪੰਜਾਬ ਦੀ ਸਰਕਾਰ ਲਿਆਵੇਗਾ! ਪ੍ਰਿੰਸੀਪਲ ਸੁਰਿੰਦਰ ਸਿੰਘ ਬਸਰਾ ਨੇ ਕਿਹਾ ਕਿ ਜਿਵੇਂ ਪੋਪਟ ਲਾਲ ਰੋਹਤਕ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰ ਰਹੇ ਹਨ ਜੇਕਰ ਪੰਜਾਬ ਦਾ ਹਰੇਕ ਵਾਸੀ ਇਸ ਤਰ੍ਹਾਂ ਪ੍ਰਚਾਰ ਕਰੇ ਤਾਂ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਇਸ ਮੌਕੇ ਤੇ ਜੋਗਿੰਦਰ ਸਿੰਘ ,ਰਾਮ ਪਾਲ, ਰਮੇਸ਼ ,ਬਿੰਦਰ ਰੱਤੀ ਲਾਲ, ਹਰਭਜਨ ਸਿੰਘ ਤੇ ਹੋਰ ਹਾਜ਼ਰ ਸਨ!

Previous articleपुलिस कैंसलेशन व अनट्रेसड केसों को सैटल करने के लिए राष्ट्रीय लोक अदालत में भेजे: अपराजिता जोशी
Next articleभाजपा कार्यकर्ताओं का अर्ध नग्न हो अमृतसर में सिद्ध की कोठी के बाहर प्रदर्शन