ਭਵਾਨੀਗੜ੍ਹ,(ਵਿਜੈ ਗਰਗ): ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਮ ਗੋਇਲ ਦੇ ਘਰ ਪਹੁੰਚੇ ਨਰਿੰਦਰ ਕੌਰ ਭਰਾਜ ਦਾ ਸਮਰਥਕਾਂ ਵਲੋਂ ਵੱਡੀ ਗਿਣਤੀ ਵਿੱਚ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ।ਇਹ   ਪਹਿਲੀ ਵਾਰ ਵੇਖਿਆ ਗਿਆ ਕਿ ਕਿਸੇ ਉਮੀਦਵਾਰ ਨੂੰ   ਝਾੜੂਆਂ ਨਾਲ ਤੋਲ ਕਿ ਨਵੀਂ ਪਿਰਤ ਪਾਈ ਗਈ।ਆਪ ਉਮੀਦਵਾਰ ਨੇ ਵੱਡੀ ਗਿਣਤੀ ਚ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪ ਦੀ ਸਰਕਾਰ ਆਉਣ ਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰ ਦਿੱਤਾ ਜਾਵੇਗਾ ਅਤੇ ਵਿੱਦਿਆ ਤੇ ਸਿਹਤ ਸਹੂਲਤਾਂ ਵਿੱਚ ਇਨਕਲਾਬੀ ਤਬਦੀਲੀਆਂ ਆਉਣਗੀਆਂ।ਉਨ੍ਹਾਂ ਕਿਹਾ ਕਿ ਪੰਜਾਬ ਚ ਬੇਰੁਜ਼ਗਾਰੀ ਭ੍ਰਿਸ਼ਟਾਚਾਰੀ ਸਿਖਰਾਂ ਤੇ ਹੈ।ਜਦੋਂ ਪੰਜਾਬ ਚ ਆਪ ਦੀ ਸਰਕਾਰ ਆਈ ਤਾਂ ਉਸ ਸਮੇਂ ਭ੍ਰਿਸ਼ਟਾਚਾਰ ਨੂੰ ਬਿਲਕੁਲ ਖਤਮ ਕਰ ਦਿੱਤਾ ਜਾਵੇਗਾ ਅਤੇ ਨੌਜਵਾਨਾਂ ਲਈ ਇੱਥੇ ਹੀ ਨਵੇਂ  ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ।ਤਾਂ ਜੋ ਸਾਡੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਜਾ ਕੇ ਰੁਜ਼ਗਾਰ ਦੀ ਭਾਲ ਨਾ ਕਰਨੀ ਪਵੇ।ਇਸ ਮੌਕੇ ਤੇ ਸਾਬਕਾ ਫੌਜੀ ਗੁਰਪ੍ਰੀਤ ਸਿੰਘ ਆਲੋਅਰਖ ਤੇ ਮਾਧੋ ਗੋਇਲ, ਵੱਡੀ ਗਿਣਤੀ ਚ ਮੁਹੱਲਾ ਵਾਸੀ ਤੇ ਸਮਰਥਕ ਤੇ   ਵਰਕਰ ਹਾਜ਼ਰ ਸਨ। 

Previous articleਭਵਾਨੀਗੜ ’ਚ ਸੁਖਬੀਰ ਬਾਦਲ ਤੇ ਅਕਾਲੀ-ਬਸਪਾ ਦੀ ਸਮੁੱਚੀ ਲੀਡਰਸ਼ਿਪ ਹੋਵੇਗੀ ਸ਼ਾਮਲ
Next articleजो प्रधानमंत्री को सुरक्षित मार्ग नहीं दे सका, वह पंजाब को क्या सुरक्षा देगा : अमित शाह