ਮੌਸਮ ਗਰਮ ਪਰ ਦੁਕਾਨਦਾਰੀਆਂ ਪਈਆਂ ਠੰਢੀਆਂ
ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਪਿਛਲੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਨੇ ਜਿੱਥੇ ਲੋਕਾਂ ਨੂੰ ਘਰਾਂ `ਚ ਰਹਿਣ ਲਈ ਮਜਬੂਰ ਕਰਕੇ ਰੱਖ ਦਿੱਤਾ ਹੈ।ਉਥੇ ਹੀ ਇਸ ਗਰਮੀ ਦੇ ਕਹਿਰ ਨੇ ਸ਼ਹਿਰ ਦੀਆਂ ਸੜਕਾਂ ਨੂੰ ਵੀ ਸੁੰਨਸਾਨ ਕਰਕੇ ਰੱਖ ਦਿੱਤਾ ਹੈ।ਜੋ ਇਸ ਕਦਰ ਦਿਖਾਈ ਦੇਣ ਲੱਗ ਪਈਆਂ ਹਨ, ਜਿਵੇਂ ਕਰਫਿਊ ਲੱਗਿਆ ਹੋਵੇ। ਗਰਮੀ ਦੇ ਕਹਿਰ ਅਤੇ ਸ਼ਹਿਰ ’ਚ ਪਸਰੀ ਹੋਈ ਸੁੰਨ ਦਾ ਅਸਰ ਦੁਕਾਨਦਾਰਾਂ ਦੇ ਰੁਜ਼ਗਾਰ ਉਪਰ ਵੀ ਪੈਣਾ ਸ਼ੁਰੂ ਹੋ ਗਿਆ ਹੈ। ਲਗਾਤਾਰ ਪੈ ਰਹੀ ਗਰਮੀ ਨਾਲ ਦਿਨ ਦਾ ਤਾਪਮਾਨ ਲਗਾਤਾਰ ਵੱਧਣ ਕਾਰਨ ਆਪਣੇ ਕੰਮਾ ਕਾਰਾ ਤੇ ਆਉਣ ਜਾਣ ਵਾਲਿਆਂ ਅਤੇ ਆਪਣੇ ਰੁਜ਼ਗਾਰ ਦੀ ਭਾਲ `ਚ ਗਲੀਆਂ ਮੁਹੱਲਿਆਂ ਵਿੱਚ ਫੇਰੀ ਲਾਉਣ ਵਾਲਿਆਂ ਦੇ ਗਰਮੀ ਨੇ ਪਸੀਨੇ ਕੱਢੇ ਹੋਏ ਹਨ।ਉਥੇ ਹੀ ਆਪੋ ਆਪਣੇ ਘਰਾਂ `ਚ ਵੜੇ ਲੋਕਾਂ ਕਾਰਨ ਇਨ੍ਹਾਂ ਗਰੀਬ ਲੋਕਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਨਾਲ ਠੰਢਾ ਪੈ ਗਿਆ।ਉਪਰ ਤੋਂ ਬਿਜਲੀ ਦੇ ਲੱਗ ਰਹੇ ਕੱਟਾ ਕਾਰਨ ਲੋਕਾ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ। ਕੁਮਾਰ ਟੈਲੀਕਾਮ, ਅਰੁੱਣ ਕਨਫੈਕਸ਼ਨਰੀ ਬਲਾਚੌਰ ਅਤੇ ਗਿਆਨੀ ਖਰਾਦ ਵਾਲਿਆ ਨੇ ਦੱਸਿਆ ਕਿ ਗਰਮੀ ਇੰਨੀ ਵੱਧ ਗਈ ਹੈ ਕਿ ਲੋਕ ਬਜ਼ਾਰ ਵਿੱਚ ਆਉਣਾ ਮੁਨਾਸਿਬ ਨਹੀ ਸਮਝਦੇ ਜਿਸ ਕਾਰਨ ਕੰਮ ਕਾਰ ਪ੍ਰਭਾਵਿਤ ਹੈ ਹੀ, ਉਪਰ ਤੋਂ ਰਹਿੰਦੀ ਖੂਹਦੀ ਕਸਰ ਬਿਜਲੀ ਦੇ ਲੱਗ ਰਹੇ ਕੱਟਾ ਕੱਢੀ ਜਾ ਰਹੇ ਹਨ।ਗਰਮੀ ਕਾਰਨ ਸ਼ਹਿਰ ਵਿੱਚ ਸੁੰਨ ਮਸਾਨ ਪਰਸੀ ਹੋਈ ਹੈ।ਉਹਨਾਂ ਦੱਸਿਆ ਕਿ ਪਹਿਲਾਂ ਕਰੋਨਾ ਵਾਇਰਸ ਦੀ ਮਹਾਂਮਾਰੀ ਨੇ ਸ਼ਹਿਰ ਦੀ ਚਹਿਲ ਪਹਿਲ ਨੂੰ ਰੋਕ ਦਿੱਤਾ ਸੀ, ਮਗਰ ਅੱਜ ਕੁਦਰਤ ਨੇ ਗਰਮੀ ਦਾ ਕਹਿਰ ਵਰਸਾ ਕਿ ਲੋਕਾਂ ਨੂੰ ਆਪਣੇ ਘਰਾਂ ਅੰਦਰ ਬੰਦ ਰਹਿਣ ਲਈ ਮਜਬੂਰ ਕਰ ਦਿੱਤਾ ਹੈ।
ਟਾਵੇਂ ਟਾਵੇਂ ਦੋਪਹੀਆਂ ਵਾਹਨ ਤੇ ਆਉਣ ਵਾਲੇ ਲੋਕਾਂ ਨੇ ਤੇਜ ਧੁੱਪ ਦੀ ਲੂ ਤੋਂ ਬਚਣ ਲਈ ਆਪਣੇ ਮੂੰਹ ਸਿਰ ਕੱਪੜੇ ਨਾਲ ਢੱਕੇ ਹੋਏ ਸਨ,ਇੱਥੋ ਤੱਕ ਕੇ ਬਾਹਵਾਂ ਉੱਪਰ ਵੀ ਮਾਸਕ ਚੜ੍ਹਾਏ ਹੋਏ ਸਨ।ਗਰਮੀ ਦੇ ਇਸ ਪ੍ਰਕੋਪ ਨਾਲ ਪਸੂ਼ਆਂ ਪੰਛੀ ਵੀ ਪੂਰੀ ਤਰ੍ਹਾਂ ਨਾਲ ਨਿਢਾਲ ਸਨ ਜਿਹੜੇ ਪਾਣੀ ਦੀਆਂ ਹੌਂਦੀਆਂ ਵਿੱਚ ਚੁੱਭੀਆਂ ਮਾਰ ਗਰਮੀ ਤੋਂ ਨਿਜਾਤ ਪਾ ਰਹੇ ਸਨ। ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਇਸ ਹਫਤੇ ਵਿੱਚ ਗਰਮੀਂ ਤੋ ਨਿਜਾਤ ਮਿਲਣ ਦੀ ਕੋਈ ਸੰਭਾਵਨਾ ਨਹੀ ਹੈ, ਗਰਮੀ ਦਾ ਪ੍ਰਕੋਪ ਇਸੇ ਤਰ੍ਹਾਂ ਜਾਰੀ ਰਹੇਗਾ, ਬਲਕਿ ਪਾਰਾ ਹੋਰ ਵਧਣ ਦੇ ਆਸਾਰ ਹਨ। ਉਨ੍ਹਾਂ ਨੇ ਸਵੇਰੇ 10 ਵਜੇਂ ਤੋਂ ਲੈ ਕੇ ਸ਼ਾਮ 04 ਵਜੇਂ ਤੱਕ ਘਰਾਂ ਵਿੱਚੋ ਬਾਹਰ ਨਾ ਨਿਕਲਣ ਦੀ ਵੀ ਸਲਾਹ ਦਿੱਤੀ।
ਗਰਮੀ ਤੋਂ ਬਚਣ ਲਈ ਕਿਹੋ ਜਿਹਾ ਹੋਵੇ ਸਾਡਾ ਖਾਣ ਪੀਣ
ਸਿਹਤ ਸੇਵਾਵਾ ਵਿੱਚ ਮੋਹਰੀ ਸੰਤ ਗੁਰਮੇਲ ਸਿੰਘ ਮੈਮੋਰੀਅਲ ਹਸਪਤਾਲ ਗੜੀ ਦੇ ਡਾ.ਪਰਮਜੀਤ ਅਤੇ ਡਾ.ਸਵੈਤਾ ਸਿੰਘ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕਾਂ ਨੂੰ ਗਰਮੀ ਤੇ ਲੂ ਤੋਂ ਬਚਣ ਲਈ ਜਰੂਰੀ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ।ਉਹਨਾਂ ਆਖਿਆ ਕਿ ਗਰਮੀਂ ਅਤੇ ਲੂ ਤੋਂ ਬਚਣ ਲਈ ਵੱਧ ਤੋਂ ਪਾਣੀ ਪੀਣਾ ਚਾਹੀਦਾ ਹੈ।ਆਪਣੇ ਘਰ ਤੋਂ ਬਾਹਰ ਨਿਕਲਣ ਸਮੇ ਆਪਣੇ ਮੂੰਹ ਸਿਰ ਤੇ ਹੱਥ ਪੈਰ ਢੱਕ ਰੱਖਣੇ ਚਾਹੀਦੇ ਹਨ।ਠੰਡੀ ਤਾਸੀਰ ਵਾਲੇ ਪਦਾਰਥ ਤੇ ਜਲ ਲੈਣੇ ਚਾਹੀਦੇ ਹਨ। ਲੂ ਦੇ ਲੱਛਣਾ ਵਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਉਹਨਾ ਦੱਸਿਆ ਕਿ ਗਰਮੀ ਕਾਰਨ ਚੱਕਰ ਆਉਣੇ, ਬਹੁਤ ਪਸੀਨਾ ਆਉਣਾ ਤੇ ਥਕਾਣ ਹੋਣਾ, ਸਿਰ ਦਰਦ ਤੇ ਉਲਟੀਆ ਲੱਗਣੀਆ, ਗਰਮੀ ਦੇ ਬਾਵਜੂਦ ਪਸੀਨਾ ਘੱਟ ਆਉਣਾ, ਚਮੜੀ ਲਾਲ ਹੋਣਾ, ਗਰਮ ਤੇ ਖੁਸ਼ਕ ਚਮੜੀ, ਮਾਸ਼ਪੇਸ਼ੀਆ ਵਿੱਚ ਕਮਜ਼ੋਰੀ ਆਦਿ, ਇਸਦੇ ਲੱਛਣ ਹੋ ਸਕਦੇ ਹਨ।ਉਹਨਾ ਲੋਕਾ ਨੂੰ ਅਪੀਲ ਕੀਤੀ ਕਿ ਪਾਣੀ ਅਤੇ ਹੋਰ ਤਰਲ ਪਦਾਰਥਾ ਜਿਵੇ ਕਿ ਲੱਸੀ, ਨਿੰਬੂ ਪਾਣੀ, ਫਰੈਸ਼ ਜੂਸ ਆਦਿ ਦਾ ਵੱਧ ਤੋਂ ਵੱਧ ਸੇਵਨ ਕਰਨਾ ਚਾਹੀਦ ਹੈ। ਜਦਕਿ ਬਾਹਰ ਦਾ ਖਾਣਾ ਜਾ ਫਾਸਟ ਫੂਡ , ਤਲੀਆ ਚੀਜਾ ਖਾਣ ਪੀਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ ਅਤੇ ਇਸ ਦੇ ਨਾਲ ਨਾਲ ਸਾਨੂੰ ਹਲਕੇ ਰੰਗ ਦੇ ਕੱਪੜੇ ਪਾਉਣ ਚਾਹੀਦੇ ਹਨ ਅਤੇ ਘਰੋਂ ਬਾਹਰ ਨਿਕਲਣ ਵੇਲੇ ਸਰੀਰ ਨੂੰ ਢੱਕਣ ਦੇ ਨਾਲ ਅੱਖਾ ਤੇ ਐਨਕ ਲਾਉਣੀ ਚਾਹੀਦੀ ਹੈ ਅਤੇ ਉਹਨਾਂ ਕਿਹਾ ਕਿ ਸਾਨੂੰ ਗਰਮੀ ਤੋਂ ਬਚਣ ਲਈ ਵੱਧ ਤੋਂ ਵੱਧ ਦਰੱਖਤ ਲਗਾਉਣੇ ਚਾਹੀਦੇ ਹਨ।ਜਿਹੜੇ ਕਿ ਵਾਤਾਵਰਨ ਨੂੰ ਅਨੁਕੂਲ ਰੱਖਣ ਵਿੱਚ ਮੱਦਦਗਾਰ ਹੁੰਦੇ ਹਨ।