ਭਵਾਨੀਗੜ,(ਵਿਜੈ ਗਰਗ): ਬਹੁਜਨ ਸਮਾਜ ਮੋਰਚਾ ਭਵਾਨੀਗਡ਼੍ਹ ਅਤੇ  ਗੁਰੂ ਨਾਨਕ ਅਕੈਡਮੀ ਵੱਲੋਂ ਡਾ.ਅੰਬੇਦਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਕੂਇਜ ਮੁਕਾਬਲੇ ਕਰਵਾਏ ਗਏ।ਇਨ੍ਹਾਂ ਮੁਕਾਬਲਿਆਂ ਵਿੱਚ ਇਲਾਕੇ ਦਸਵੀਂ ਤੋਂ ਬਾਹਰਵੀਂ ਦੇ 50 ਬੱਚਿਆਂ ਨੇ ਭਾਗ ਲਿਆ।ਇੰਨਾਂ ਵਿੱਚੋਂ ਅੰਮ੍ਰਿਤਪਾਲ ਕੌਰ ਬਲਿਆਲ ਨੇ ਪਹਿਲਾ, ਆਦਿਲ ਭਵਾਨੀਗੜ ਨੇ ਦੂਜਾ ਅਤੇ ਸੰਦੀਪ ਕੌਰ ਨੇ ਤੀਜਾ ਇਨਾਮ ਹਾਸਲ ਕੀਤਾ।ਜੇਤੂਆਂ ਨੂੰ ਪ੍ਰੋ.ਸੇਵਕ ਸਿੰਘ ਸ਼ੇਰਗੜ ਮਹਿੰਦਰਾ ਕਾਲਜ ਪਟਿਆਲਾ, ਰਾਣੀ ਕੌਰ ਫਰਵਾਹੀ ਅਤੇ ਪਵਿੱਤਰ ਸਿੰਘ ਸੰਗਰੂਰ ਨੇ ਇਨਾਮ ਵੰਡਣ ਦੀ ਰਸ਼ਮ ਅਦਾ ਕੀਤੀ।ਇਸ ਮੌਕੇ ਅਮਨਦੀਪ ਸਿੰਘ ਕਪਿਆਲ, ਹੰਸਰਾਜ ਨਫ਼ਰੀਆ, ਜਸਵਿੰਦਰ ਸਿੰਘ ਚੋਪੜਾ, ਰਾਜਪਾਲ ਸਿੰਘ ਵੈਟਰਨਰੀ ਇੰਸਪੈਕਟਰ ਸਮੇਤ ਸ਼ਹਿਰ ਵਾਸੀ ਮੌਜੂਦ ਸਨ।