ਲੋਕਾਂ ਦੀ ਸਿਹਤ ਜਾਗਰੂਕਤਾ ਵਧਾਉਣ ਦੇ ਨਾਲ-ਨਾਲ ਮਾਹਿਰ ਡਾਕਟਰਾਂ ਨੇ ਕੀਤਾ ਚੈੱਕਅਪ

ਮੁਕੇਰੀਆਂ,(ਰਾਜਦਾਰ ਟਾਇਮਸ) : ਅਜ਼ਾਦੀ ਦੇ ਅਮ੍ਰਿਤ ਮਹੋਤਸਵ ਮੌਕੇ ਸਿਹਤ ਵਿਭਾਗ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਨੂੰ ਸਿਹਤ ਵਿਭਾਗ ਵਲੋਂ ਜ਼ਿਲ੍ਹਾ ਸਿਹਤ ਸੇਵਾਂਵਾਂ ਦੇ ਮੁੱਖੀ ਸਿਵਲ ਸਰਜਨ ਡਾ.ਪਰਮਿੰਦਰ ਕੌਰ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ.ਹਰਜੀਤ ਸਿੰਘ ਇੰਚਾਰਜ ਸੀਐਚਸੀ ਬੁਢਾਬੜ ਦੀ ਪ੍ਰਧਾਨਗੀ ਹੇਠ ਸਿਹਤ ਮੇਲੇ ਦਾ ਆਯੋਜਨ ਕੀਤਾ ਗਿਆ। ਮੇਲੇ ਦਾ ਮਕਸਦ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ, ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣੂ ਕਰਵਾਉਣਾ ਅਤੇ ਸਿਹਤ ਜਾਂਚ ਕਰਨਾ ਸੀ।

ਇਸ ਦੇ ਲਈ ਸੀਐਚਸੀ ਨੂੰ ਮੇਲਾ ਪੰਡਾਲ ਦਾ ਰੂਪ ਦਿੱਤਾ ਗਿਆ।ਲੋਕਾਂ ਦੀ ਸਿਹਤ ਜਾਂਚ ਲਈ ਮਾਹਿਰ ਡਾਕਟਰਾਂ ਦੀ ਟੀਮ ਮੌਜੂਦ ਸੀ ਤਾਂ ਜਾਗਰੂਕਤਾ ਲਈ ਵੱਖ-ਵੱਖ ਪ੍ਰਚਾਰ ਸਮੱਗਰੀ ਪ੍ਰਦਰਸ਼ਿਤ ਕੀਤੀ ਗਈ।ਮੇਲੇ ਦਾ ਉਦਘਾਟਨ ਬੀਜੇਪੀ ਦੇ ਐਮਐਲਏ ਜੰਗੀ ਲਾਲ ਮਹਾਜਨ ਅਤੇ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਪ੍ਰੋਫੈਸਰ ਜੀਐਸ ਮੁਲਤਾਨੀ ਨੇ ਕੀਤਾ।ਇਸ ਮੌਕੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਜ਼ਿਲ੍ਹਾ ਟੀਕਾਕਰਨ ਅਫਸਰ ਡਾ.ਸੀਮਾ ਗਰਗ, ਜ਼ਿਲਾ ਸਿਹਤ ਤੇ ਪਰਿਵਾਰ ਭਲਾਈ ਅਫਸਰ ਡਾ.ਸੁਨੀਲ ਅਹੀਰ, ਐਸਐਮਓ ਮੁਕੇਰੀਆਂ ਡਾ.ਜੀਪੀ ਸਿੰਘ, ਮਾਨਸਿਕ ਰੋਗਾਂ ਦੇ ਮਾਹਰ ਡਾ.ਸਤਬੀਰ ਸਿੰਘ ਮੁਕੇਰੀਆਂ, ਜ਼ਿਲਾ ਮਾਸ ਮੀਡੀਆ ਅਫਸਰ ਪ੍ਰਸ਼ੋਤਮ ਲਾਲ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਮੁਹੰਮਦ ਆਸਿਫ, ਮੁੱਖ ਫਾਰਮੇਸੀ ਅਫਸਰ ਪ੍ਰਦੀਪ ਕੁਮਾਰ ਬੀਸੀਸੀ ਮੀਡੀਆ ਅਮਨਦੀਪ ਸਿੰਘ ਅਤੇ ਬਲਾਕ ਬਾਲ ਸੁਰੱਖਿਆ ਅਤੇ ਵਿਕਾਸ ਅਫ਼ਸਰ ਮੁਕੇਰੀਆਂ, ਬੁੱਢਾਬੜ ਸਰਪੰਚ ਰਤਨ ਚੰਦ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

ਮੇਲੇ ਵਿੱਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਡਾ.ਹਰਜੀਤ ਸਿੰਘ ਨੇ ਕਿਹਾ ਕਿ ਕਈ ਲੋਕ ਆਪਣੀ ਸਿਹਤ ਪ੍ਰਤੀ ਸੁਚੇਤ ਨਹੀਂ ਹਨ।ਉਨ੍ਹਾਂ ਨੂੰ ਆਪਣੇ ਸਰੀਰ ਵਿੱਚ ਹੋ ਰਹੀਆਂ ਤਬਦੀਲੀਆਂ ਅਤੇ ਉਨ੍ਹਾਂ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੀ ਜਾਣਕਾਰੀ ਨਹੀਂ ਹੁੰਦੀ।ਇਸ ਲਈ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਅਜਿਹੇ ਪ੍ਰੋਗਰਾਮ ਕਰਵਾਉਣ ਦੀ ਲੋੜ ਹੈ। ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਸਿਹਤ ਸੇਵਾਵਾਂ ਦਾ ਵਿਸਥਾਰ ਕਰੇਗੀ ਅਤੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਸਹੂਲਤਾਂ ਮਿਲ ਸਕਣਗੀਆਂ।

ਡਾ.ਸੁਨੀਲ ਅਹੀਰ  ਨੇ ਮੇਲੇ ਦਾ ਨਿਰੀਖਣ ਕਰਨ ਉਪਰੰਤ ਆਪਣੇ ਸੰਬੋਧਨ ਵਿੱਚ ਸਿਹਤ ਵਿਭਾਗ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ। ਅਜਿਹੇ ਮੇਲੇ ਲੋਕਾਂ ਲਈ ਬਹੁਤ ਲਾਹੇਵੰਦ ਹੁੰਦੇ ਹਨ।ਕਿਉਂਕਿ ਉਹ ਬਿਨਾਂ ਕਿਸੇ ਫੀਸ ਦੇ ਸਾਰੇ ਡਾਕਟਰਾਂ ਦੀਆਂ ਸੇਵਾਵਾਂ ਇੱਕੋ ਥਾਂ ‘ਤੇ ਪ੍ਰਾਪਤ ਕਰਦੇ ਹਨ। ਸੀਨੀਅਰ ਮੈਡੀਕਲ ਅਫ਼ਸਰ ਡਾ.ਹਰਜੀਤ ਸਿੰਘ ਨੇ ਐਮਐਲਏ ਮੁਕੇਰੀਆਂ ਜੰਗੀ ਲਾਲ ਮਹਾਜਨ ਅਤੇ ਆਮ ਆਦਮੀ ਪਾਰਟੀ ਇੰਚਾਰਜ ਪ੍ਰੋਫੈਸਰ ਮੁਲਤਾਨੀ  ਅਤੇ ਸਮੂਹ ਸਿਹਤ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਹਮੇਸ਼ਾ ਹੀ ਲੋਕਾਂ ਨੂੰ ਵਧੀਆ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ| ਵਿਭਾਗ ਦੀ ਕੋਸ਼ਿਸ਼ ਹੈ ਕਿ ਗਰੀਬ ਲੋਕਾਂ ਦਾ ਬਿਨਾਂ ਕੋਈ ਪੈਸਾ ਖਰਚ ਕੀਤੇ ਇਲਾਜ ਕੀਤਾ ਜਾਵੇ। ਇਹ ਮੇਲਾ ਵੀ ਇਸੇ ਯਤਨ ਦਾ ਹਿੱਸਾ ਹੈ। ਬੀਈਈ ਰਿੰਪੀ ਨੇ ਦੱਸਿਆ ਕਿ ਮੇਲੇ ਵਿੱਚ ਸਾਰੀਆਂ ਸੇਵਾਵਾਂ ਮੁਫ਼ਤ ਦਿੱਤੀਆਂ ਗਈਆਂ। ਇਸ ਦੌਰਾਨ ਤਕਰੀਬਨ  620 ਲੋਕਾਂ ਦੀ ਰਜਿਸਟ੍ਰੇਸ਼ਨ ਹੋਈ।ਮੇਲੇ ਵਿੱਚ ਦਿੱਤੀਆਂ ਗਈਆਂ ਸੇਵਾਵਾਂ ਵਿੱਚਮੈਡੀਸਨ, ਗਾਇਨੀਕੋਲੋਜੀ, ਸਕਿਨ, ਹੋਮਿਓਪੈਥੀ, ਆਯੁਰਵੈਦਿਕ, ਅੱਖਾਂ ਦੇ ਮਾਹਿਰ ਡਾਕਟਰ, ਖੂਨਦਾਨ ਕੈਂਪ, ਲੈਬ ਟੈਸਟ, ਪਰਿਵਾਰ ਨਿਯੋਜਨ ਸੇਵਾਵਾਂ, ਕੋਵਿਡ ਟੈਸਟ ਅਤੇ ਟੀਕਾਕਰਨ, ਟੀ.ਬੀ ਦੀ ਬਿਮਾਰੀ ਦਾ ਟੈਸਟ, ਟੈਲੀ ਕੰਸਲਟੇਸ਼ਨ ਕਮਿਊਨਿਟੀ ਹੈਲਥ ਅਫਸਰਾਂ ਦੁਆਰਾ, ਬੀਪੀ-ਸ਼ੂਗਰ ਟੈਸਟ ਆਦਿ ਸੇਵਾਵਾਂ ਦਿੱਤੀਆਂ ਗਈਆਂ।ਇਸੇ ਤਰ੍ਹਾਂ ਮੇਲੇ ਦੌਰਾਨ ਬੀਮਾ ਯੋਜਨਾ ਦੇ ਕਾਰਡ ਅਤੇ ਹੈਲਥ ਆਈਡੀ ਕਾਰਡ ਵੀ ਬਣਾਏ ਗਏ। ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਹੋਣ ਲਈ ਪ੍ਰੇਰਿਤ ਕੀਤਾ ਗਿਆ, ਜਿਸ ਲਈ ਜਾਗਰੂਕਤਾ ਕਾਰਨਰ ਬਣਾਇਆ ਗਿਆ। ਮੇਲੇ ਵਿਚ  ਖੂਨਦਾਨ ਕੈਂਪ ਦਾ ਆਯੋਜਨ ਵੀ ਕੀਤਾ ਗਿਆ।

Previous articleजिले में किसी भी कीमत पर बर्दाश्त नहीं की जाएगी अवैध माईनिंग : संदीप हंस
Next articleतीन सौ यूनिट फ्री बिजली तो क्या देनी, लोगों को पैसे दे कर भी नहीं मिल रही बिजली: जंगी लाल महाजन